channel punjabi
Canada News North America

ਓਪੀਪੀ ਨੇ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ‘ਚ ਲਿਆ

ਓਂਟਾਰੀਓ ਪ੍ਰੋਵਿੰਸ਼ਅਲ ਪੁਲਿਸ ਨੇ ਵੀਰਵਾਰ ਸ਼ਾਮ ਨੂੰ ਮਿਲਹੈਵਨ, ਓਂਂਟਾਰੀਓ ਵਿੱਚ ਇੱਕ ਗੰਭੀਰ ਘਟਨਾ ਤੋਂ ਬਾਅਦ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ।

ਸੂਬਾਈ ਪੁਲਿਸ ਨੇ ਸ਼ਾਮ ਲਗਭਗ 7:45 ਵਜੇ ਇਲਾਕੇ ਦੇ ਇੱਕ ਹਥਿਆਰਬੰਦ ਅਤੇ ਖਤਰਨਾਕ ਵਿਅਕਤੀ ਲਈ ਐਮਰਜੈਂਸੀ ਚਿਤਾਵਨੀ ਜਾਰੀ ਕੀਤੀ ਸੀ। ਇਸ ਤੋਂ ਬਾਅਦ
ਓ.ਪੀ.ਪੀ. ਨੇ ਕਿਹਾ ਕਿ ਇੱਕ ‘ਵੱਡੀ ਘਟਨਾ’ ਦੇ ਚਲਦਿਆਂ ਹਾਈਵੇਅ 33 ਅਤੇ ਕਾਉਂਟੀ ਰੋਡ 4 ਦੇ ਖੇਤਰ ਵਿੱਚ ਸੜਕਾਂ ਬੰਦ ਕਰ ਦਿੱਤੀਆਂ ਗਈਆਂ ।

ਇਸ ਗੰਭੀਰ ਘਟਨਾ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ‘ਪਰਿਵਾਰਕ ਝਗੜੇ’ ਕਾਰਨ ਹੋਈ ਹੈ। ਹਲਾਂਕਿ ਇਸ ਘਟਨਾ ਦੇ ਪੂਰੇ ਬਿਓਰੇ ਦੀ ਉਡੀਕ ਕੀਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਓ.ਪੀ.ਪੀ. ਖਿੱਤੇ ਦੇ ਲੋਕਾਂ ਨੂੰ ਆਪਣੇ ਘਰ ਦੇ ਦਰਵਾਜ਼ੇ ਬੰਦ ਕਰਨ ਲਈ ਕਹਿ ਰਹੀ ਸੀ। ਪੁਲਿਸ ਇੰਨੀ ਜਾਣਕਾਰੀ ਉਪਲੱਬਧ ਕਰਵਾ ਸਕੀ ਹੈ ਕਿ 8 ਵਜੇ ਦੇ ਕਰੀਬ ਫੜਣ ਤੋਂ ਪਹਿਲਾਂ ਉਹ ਲੋੜੀਂਦਾ ਵਿਅਕਤੀ ਪੈਦਲ ਸੀ।

ਸ਼ੱਕੀ ਵਿਅਕਤੀ ਨੂੰ ਕਾਬੂ ਕਰਨ ਦੇ ਚਲਦਿਆਂ ਘਟਨਾ ਦੇ ਨੇੜਲੇ ਐਮਹੈਰਸਟ ਆਈਲੈਂਡ ਬੇੜੀ ਨੂੰ ਵੀ ਰੋਕਿਆ ਗਿਆ ਸੀ।


ਉਧਰ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਖ਼ਤਰਾ ਟਲ ਗਿਆ ਹੈ, ਪੁਲਿਸ ਕੁਝ ਸਮੇਂ ਬਾਅਦ ਇਸ ਪੂਰੇ ਮਾਮਲੇ ਦਾ ਬਿਓਰਾ ਉਪਲਬੱਧ ਕਰਵਾਏਗੀ।

Related News

ਖੇਤੀ ਮੰਤਰੀ ਨੇ ਕਿਸਾਨਾਂ ਨੂੰ ਮੁੜ ਦਿੱਤਾ ਐੱਮ.ਐੱਸ.ਪੀ. ‘ਤੇ ਭਰੋਸਾ, ਕਿਸਾਨ ਆਗੂ ਬੋਲੇ — 10 ਤਰੀਕ ਦਾ ਅਲੀਮੇਟਮ ਖ਼ਤਮ, ਹੁਣ ਰੋਕਣਗੇ ਟਰੇਨਾਂ

Vivek Sharma

ਟੋਰਾਂਟੋ : 7 ਜੁਲਾਈ ਤੋਂ ਮਾਸਕ ਪਹਿਨਣ ਸੰਬੰਧੀ ਲਾਗੂ ਹੋਣਗੇ ਨਵੇਂ ਨਿਯਮ

Vivek Sharma

ਕੈਨੇਡਾ ਵਿੱਚ ਕੋਰੋਨਾ ਪ੍ਰਭਾਵਿਤਾਂ ਦੇ 267 ਨਵੇਂ‌ ਮਾਮਲੇ ਆਏ ਸਾਹਮਣੇ

Vivek Sharma

Leave a Comment