channel punjabi
Canada International News North America

ਓਨਟਾਰੀਓ: NDP ਵੱਲੋਂ 2022 ‘ਚ ਹੋਣ ਵਾਲੀਆਂ ਚੋਣਾਂ ਲਈ ਉਮੀਦਵਾਰਾਂ ਨੂੰ ਨਾਮਜ਼ਦ ਕਰਨ ਦਾ ਸਿਲਸਿਲਾ ਇਸ ਵੀਕੈਂਡ ਹੋਵੇਗਾ ਸ਼ੁਰੂ

ਇਸ ਵੀਕੈਂਡ ਓਨਟਾਰੀਓ ਦੀ ਐਨਡੀਪੀ ਵੱਲੋਂ 2022 ਵਿੱਚ ਹੋਣ ਵਾਲੀਆਂ ਚੋਣਾਂ ਵਾਸਤੇ ਉਮੀਦਵਾਰਾਂ ਨੂੰ ਨਾਮਜ਼ਦ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ। ਇਸ ਦੌਰਾਨ ਪ੍ਰੋਵਿੰਸ਼ੀਅਲ ਡਾਇਰੈਕਟਰ ਲੂਸੀ ਵਾਟਸਨ ਨੇ ਆਖਿਆ ਕਿ ਹੁਣ ਪਾਰਟੀ ਓਨਟਾਰੀਓ ਵਿੱਚ ਆਪਣੀ ਸੱਭ ਤੋਂ ਵੱਡੀ ਕੈਂਪੇਨ ਚਲਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਵਾਟਸਨ ਨੇ ਅੱਗੇ ਆਖਿਆ ਕਿ ਇਹ ਸਪਸ਼ਟ ਹੋ ਚੁੱਕਿਆ ਹੈ ਕਿ 2022 ਵਿੱਚ ਨਾ ਸਿਰਫ ਸਾਡੇ ਕੋਲ ਓਨਟਾਰੀਓ ਵਿੱਚ ਪ੍ਰੋਗਰੈਸਿਵ ਨਿਊ ਡੈਮੋਕ੍ਰੈਟਿਕ ਸਰਕਾਰ ਤਿਆਰ ਕਰਨ ਦਾ ਦਮਦਾਰ ਮੌਕਾ ਹੈ ਸਗੋਂ ਅਜਿਹਾ ਕਰਨ ਲਈ ਕਈ ਮਿਲੀਅਨ ਓਨਟਾਰੀਓ ਵਾਸੀ ਸਾਡੇ ਉੱਤੇ ਟੇਕ ਲਾਈ ਬੈਠੇ ਹਨ। ਉਨ੍ਹਾਂ ਆਖਿਆ ਕਿ ਲਾਂਗ ਟਰਮ ਕੇਅਰ ਵਿੱਚ ਰਹਿ ਰਹੇ ਸਾਡੇ ਪੇਰੈਂਟਸ ਤੇ ਗ੍ਰੈਂਡਪੇਰੈਂਟਸ, ਸਾਡੇ ਬੱਚਿਆਂ ਦੇ ਸਕੂਲਾਂ ਲਈ, ਪਬਲਿਕ ਹੈਲਥ ਕੇਅਰ ਸਿਸਟਮ ਦੇ ਪਸਾਰ ਲਈ, ਕਟੌਤੀਆਂ ਤੋਂ ਨਿਜਾਤ ਪਾਉਣ ਅਤੇ ਭਵਿੱਖ ਲਈ ਆਸ ਬਝਾਉਣ ਲਈ ਓਨਟਾਰੀਓ ਵਾਸੀ ਐਂਡਰੀਆ ਹੌਰਵਥ ਦਾ ਮੂੰਹ ਵੇਖ ਰਹੇ ਹਨ।

ਵਾਟਸਨ ਨੇ ਆਖਿਆ ਕਿ ਐਨਡੀਪੀ ਹੀ ਓਨਟਾਰੀਓ ਦੀ ਇੱਕਮਾਤਰ ਅਜਿਹੀ ਸਿਆਸੀ ਪਾਰਟੀ ਹੈ ਜਿਸ ਨੇ ਬਿਨਾ ਕਰਜ਼ੇ ਦੇ 2020 ਦੀ ਸ਼ੁਰੂਆਤ ਕੀਤੀ ਸੀ। ਹੁਣ ਤੱਕ 2020 ਵਿੱਚ ਪਾਰਟੀ ਦੇ ਇਲੈਕਸ਼ਨ ਟਰੇਨਿੰਗ ਪ੍ਰੋਗਰਾਮ ਤਹਿਤ 3500 ਤੋਂ ਉੱਪਰ ਕੈਂਪੇਨ ਵਰਕਰਜ਼ ਨੂੰ 200 ਵਿਅਕਤੀਗਤ ਟਰੇਨਿੰਗ ਸੈਸ਼ਨਜ਼ ਡਲਿਵਰ ਕੀਤੇ ਜਾ ਚੁੱਕੇ ਹਨ। ਐਨਡੀਪੀ ਦੇ ਨਜ਼ਰੀਏ, ਯੋਜਨਾਵਾਂ ਤੇ ਵਿਚਾਰਾਂ ਦਾ ਸਮਰਥਨ ਕਰਨ ਵਾਲਿਆਂ ਦੀ ਗਿਣਤੀ ਇੱਕਲੇ 2020 ਵਿੱਚ 375,000 ਦੇ ਨੇੜੇ ਤੇੜੇ ਪਹੁੰਚ ਗਈ ਹੈ। ਇੱਥੇ ਦੱਸਣਾ ਬਣਦਾ ਹੈ ਕਿ 2020 ਵਿੱਚ ਐਨਡੀਪੀ ਨੂੰ 22,444 ਵਿਅਕਤੀਗਤ ਡੋਨੇਸ਼ਨਾਂ ਹਾਸਲ ਹੋਈਆਂ ਜਦਕਿ ਲਿਬਰਲਾਂ ਨੂੰ 10,107 ਵਿਅਕਤੀਗਤ ਡੋਨੇਸ਼ਨਾਂ ਹਾਸਲ ਹੋਈਆਂ ਤੇ ਫੋਰਡ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਨੂੰ 5,240 ਵਿਅਕਤੀਗਤ ਡੋਨੇਸ਼ਨਾਂ ਹਾਸਲ ਹੋਈਆਂ।

Related News

ਨਸਲਵਾਦ ਦੀ ਅੱਗ ਵਿਚ ਮੁੜ ਝੁਲਸਿਆ ਅਮਰੀਕਾ,ਵਿਸਕਾਨਸਿਨ ਦੇ ਕੇਨੋਸ਼ਾ ਸ਼ਹਿਰ ਵਿੱਚ ਭੜਕੀ ਹਿੰਸਾ

Vivek Sharma

ਕੋਰੋਨਾ ਮਹਾਂਮਾਰੀ ਕਾਰਨ ਕੈਨੇਡਾ ਦਾ ਸੈਰ-ਸਪਾਟਾ ਕਾਰੋਬਾਰ 50 ਫੀਸਦੀ ਤੱਕ ਸੁੰਗੜਿਆ, ਹਾਲਾਤਾਂ ‘ਚ ਸੁਧਾਰ ਦੇ ਆਸਾਰ ਵੀ ਘੱਟ !

Vivek Sharma

ਟਿਕੈਤ ਨੇ ਮੋਦੀ ਦੀ ਸੁਣਨ ਮਗਰੋਂ ਸੁਣਾਇਆ ਆਪਣੇ ਦਿਲ ਦਾ ਹਾਲ, ਕਿਹਾ- ਸਾਡੇ ਲੋਕ ਕਰੋ ਰਿਹਾਅ ਤਾਂ ਹੀ ਬਣੇਗੀ ਬਾਤ

Vivek Sharma

Leave a Comment