channel punjabi
Canada International News North America

ਓਨਟਾਰੀਓ: 11 ਵਿਦਿਆਰਥੀਆਂ ਨੇ ਕੋਵਿਡ-19 ਸਬੰਧੀ ਨਿਯਮਾਂ ਦੀ ਕੀਤੀ ਉਲੰਘਣਾਂ, ਗਰੁੱਪ ਨੂੰ ਕੁੱਲ ਮਿਲਾ ਕੇ 17000 ਡਾਲਰ ਦਾ ਲੱਗਿਆ ਜ਼ੁਰਮਾਨਾ

ਓਨਟਾਰੀਓ ਦੇ ਗਿਆਰਾਂ ਵਿਦਿਆਰਥੀਆਂ ਨੇ ਸੋਚਿਆ ਸੀ ਕਿ ਆਪਣੇ ਘਰ ਤੋਂ ਦੂਰ ਦਰਾਜ, ਕਿਊਬਿਕ ਦੀ ਕਿਸੇ ਕਿਰਾਏ ਦੀ ਕਾਟੇਜ ਵਿੱਚ ਇੱਕਠੇ ਹੋ ਕੇ ਪਾਰਟੀ ਕਰਨ ਨਾਲ ਉਨ੍ਹਾਂ ਵੱਲੋਂ ਕੋਵਿਡ-19 ਸਬੰਧੀ ਨਿਯਮਾਂ ਦੀ ਕੀਤੀ ਜਾਣ ਵਾਲੀ ਉਲੰਘਣਾਂ ਵੱਲ ਕਿਸੇ ਦਾ ਧਿਆਨ ਨਹੀਂ ਜਾਵੇਗਾ। ਪਰ ਹੁਣ ਇਸ ਗਰੁੱਪ ਨੂੰ ਕੁੱਲ ਮਿਲਾ ਕੇ 17000 ਡਾਲਰ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਇਨ੍ਹਾਂ ਵਿਦਿਆਰਥੀਆਂ ਨੂੰ ਇਹ ਕਾਟੇਜ ਕਿਰਾਏ ਉੱਤੇ ਦੇਣ ਵਾਲੇ ਨੂੰ ਵੀ ਕਈ ਹਜ਼ਾਰ ਡਾਲਰ ਜੁਰਮਾਨਾ ਭਰਨਾ ਹੋਵੇਗਾ। ਐਨਾ ਵੱਡਾ ਜੁਰਮਾਨਾ ਅਜੇ ਤੱਕ ਕਿਸੇ ਨੂੰ ਨਹੀਂ ਕੀਤਾ ਗਿਆ ਹੈ।

ਕਿਊਬਿਕ ਪ੍ਰੋਵਿੰਸ਼ੀਅਲ ਪੁਲਿਸ ਦੇ ਸਾਰਜੈਂਟ ਮਾਰਕ ਟੈਜ਼ੀਅਰ, ਪਾਰਟੀ ਦਾ ਪਤਾ ਲੱਗਣ ਉੱਤੇ ਜਿਹੜੇ ਮੌਕੇ ਉੱਤੇ ਪਹੁੰਚੇ, ਨੇ ਆਖਿਆ ਕਿ ਕਾਟੇਜ ਕਿਰਾਏ ਉੱਤੇ ਦੇਣ ਵਾਲੇ ਨੂੰ ਕਿੰਨਾਂ ਜੁਰਮਾਨਾ ਕੀਤਾ ਜਾਵੇਗਾ ਇਸ ਦਾ ਫੈਸਲਾ ਕ੍ਰਾਊਨ ਵੱਲੋਂ ਹੀ ਕੀਤਾ ਜਾਵੇਗਾ।ਇਸ ਪਾਰਟੀ ਦੀ ਸੂਹ ਸੱਭ ਤੋਂ ਪਹਿਲਾਂ ਮੌਂਟ ਟਰੈਂਬਲੈਂਟ ਪੁਲਿਸ ਨੂੰ ਲੱਗੀ, ਜੋ ਕਿ ਟਰੈਂਬਲੈਂਟ ਤੋਂ ਉੱਤਰ ਵੱਲ ਅੱਧੇ ਘੰਟੇ ਦੀ ਦੂਰੀ ਉੱਤੇ ਸਥਿਤ ਨਿੱਕੇ ਜਿਹੇ ਪੇਂਡੂ ਕਸਬੇ ਲਾਬੈਲ ਨੂੰ ਕਵਰ ਨਹੀਂ ਕਰਦੀ। ਐਤਵਾਰ ਰਾਤ ਨੂੰ ਉਨ੍ਹਾਂ ਇਹ ਜਾਣਕਾਰੀ ਸੁਰੇਤੇ ਡੂ ਕਿਊਬਿਕ ਨੂੰ ਦਿੱਤੀ ਤੇ ਜਿੱਥੋਂ ਪੁਲਿਸ ਅਧਿਕਾਰੀ ਮੌਕੇ ਦਾ ਮੁਆਇਨਾ ਕਰਨ ਲਈ ਆਏ। ਐਸਕਿਊ ਨੂੰ ਇਹ ਪਤਾ ਨਹੀਂ ਲੱਗਿਆ ਕਿ ਇਹ ਸੂਹ ਕਿੱਥੋਂ ਆਈ ਸੀ, ਕਿਸੇ ਗੁਆਂਢੀ ਕੋਲੋਂ ਜਾਂ ਕਿਤੋਂ ਹੋਰ।

ਟੈਜ਼ੀਅਰ ਨੇ ਆਖਿਆ ਕਿ ਸਾਨੂੰ ਲਾਬੈਲ ਵਿੱਚ ਇੱਕ ਕਾਟੇਜ ਵਿੱਚ ਇੱਕਠ ਦੀ ਜਾਣਕਾਰੀ ਮਿਲੀ। ਮੌਕੇ ਉੱਤੇ ਪਹੁੰਚੇ ਅਧਿਕਾਰੀਆਂ ਨੇ ਇੱਕ ਕਾਟੇਜ ਦੇ ਬਾਹਰ ਡਰਾਈਵਵੇਅ ਵਿੱਚ ਪੰਜ ਕਾਰਾਂ ਖੜ੍ਹੀਆਂ ਵੇਖੀਆਂ ਤੇ ਕਾਟੇਜ ਦੇ ਅੰਦਰੋਂ 11 ਲੋਕ ਮਿਲੇ, ਸਾਰੇ ਹੀ ਓਨਟਾਰੀਓ ਵਾਸੀ ਸਨ।ਟੈਜ਼ੀਅਰ ਨੇ ਆਖਿਆ ਕਿ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਇਹ ਸਾਰੇ ਓਨਟਾਰੀਓ ਤੋਂ ਕਿਹੜੀ ਥਾਂ ਤੋਂ ਹਨ ਪਰ ਉਹ ਸਾਰੇ ਵਿਦਿਆਰਥੀ ਸਨ ਉਨ੍ਹਾਂ ਨੂੰ ਇਹ ਜ਼ਰੂਰ ਪਤਾ ਸੀ।

Related News

RCMP ਨੇ ਸਰੀ ਦੇ ਇਕ ਵਿਅਕਤੀ ਨੂੰ ਜਿਨਸੀ ਦਖਲਅੰਦਾਜ਼ੀ ਦੇ ਦੋਸ਼ ‘ਚ ਕੀਤਾ ਚਾਰਜ

Rajneet Kaur

ਬਲੈਕਕੋਂਬ ਗਲੇਸ਼ੀਅਰ ਨੇੜੇ ਬਰਫਬਾਰੀ ‘ਚ ਇਕ ਦੀ ਮੌਤ, ਦੋ ਜ਼ਖਮੀ

Rajneet Kaur

BIG NEWS : ਗੋਲਫ ਖਿਡਾਰੀ ਟਾਈਗਰ ਵੁੱਡਸ ਕਾਰ ਹਾਦਸੇ ‘ਚ ਫੱਟੜ, ਲੱਤ ਦੀ ਹੋਈ ਸਰਜਰੀ

Vivek Sharma

Leave a Comment