channel punjabi
Canada International News North America

ਓਨਟਾਰੀਓ ਨੇ ਟੋਅ ਟਰੱਕ ਇੰ ਉਦਯੋਗ ਵਿੱਚ ਹਿੰਸਾ ਦੇ ਜਵਾਬ ਵਿੱਚ ਨਵੇਂ ਨਿਯਮ ਕੀਤੇ ਪੇਸ਼

ਬਦਨਾਮ ਟੋਅ ਟਰੱਕ ਇੰਡਸਟਰੀ ਉੱਤੇ ਨਕੇਲ ਕੱਸਣ ਦੀ ਓਨਟਾਰੀਓ ਵੱਲੋਂ ਪੂਰੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਟੋਰਾਂਟੋ ਏਰੀਆ ਦੇ ਹਾਈਵੇਅਜ਼ ਦੇ ਖਾਸ ਹਿੱਸਿਆਂ ਨੂੰ ਕਾਂਟਰੈਕਟ ਉੱਤੇ ਦੇਣ ਲਈ ਵੀ ਕਈ ਕੰਪਨੀਆਂ ਨਾਲ ਡੀਲ ਕੀਤੀ ਗਈ ਹੈ। ਟਰਾਂਸਪੋਰਟੇਸ਼ਨ ਮੰਤਰੀ ਕੈਰੋਲੀਨ ਮਲਰੋਨੀ ਨੇ ਮੰਗਲਵਾਰ ਨੂੰ ਕੁਈਨਜ਼ ਪਾਰਕ ਵਿਖੇ ਇੱਕ ਨਿਊਜ਼ ਕਾਨਫਰੰਸ ਵਿੱਚ ਆਖਿਆ ਕਿ ਪਿਛਲੇ ਕੁੱਝ ਸਾਲਾਂ ਵਿੱਚ ਇੰਡਸਟਰੀ ਵਿੱਚ ਹਿੰਸਾ ਮੁਜਰਮਾਨਾ ਗਤੀਵਿਧੀਆਂ ਦਾ ਰੁਝਾਨ ਵਧਿਆ ਹੈ। ਪਰ ਟੋਇੰਗ ਇੰਡਸਟਰੀ ਵਿੱਚ ਇਹ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਅਸੀਂ ਇਸ ਨੂੰ ਖਤਮ ਕਰਨ ਲਈ ਉਚੇਚੇ ਕਦਮ ਚੁੱਕ ਰਹੇ ਹਾਂ। ਗ੍ਰੇਟਰ ਟੋਰਾਂਟੋ ਏਰੀਆ ਵਿੱਚ ਜਾਰੀ ਹਿੰਸਾ ਤੇ ਮੁਜਰਮਾਨਾ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਲਈ ਪ੍ਰੋਵਿੰਸ਼ੀਅਲ ਸਰਕਾਰ ਨੇ ਜੂਨ 2020 ਵਿੱਚ ਟਾਸਕਫੋਰਸ ਕਾਇਮ ਕੀਤੀ ਸੀ।

ਇਸ ਟਾਸਕਫੋਰਸ ਵਿੱਚ ਓਨਟਾਰੀਓ ਦੇ ਕਈ ਮੰਤਰਾਲੇ ਸ਼ਾਮਲ ਹਨ ਜਿਨ੍ਹਾਂ ਵਿੱਚ ਮਨਿਸਟਰੀ ਆਫ ਟਰਾਂਸਪੋਰਟੇਸ਼ਨ, ਮਨਿਸਟਰੀ ਆਫ ਸਾਲੀਸਿਟਰ ਜਨਰਲ ਤੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਨਾਲ ਨਾਲ ਮਿਊਂਸਪਲ ਪੁਲਿਸ ਸਰਵਿਸਿਜ਼ ਦੇ ਮੈਂਬਰ ਸ਼ਾਮਲ ਹਨ। 70 ਤੋਂ ਵੱਧ ਇੰਡਸਟਰੀ ਪਾਰਟਨਰਜ਼ ਨਾਲ ਤੇ ਜਨਤਾ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਮਲਰੋਨੀ ਨੇ ਆਖਿਆ ਕਿ ਟਾਸਕਫੋਰਸ ਨੇ ਆਪਣੀਆਂ ਲੱਭਤਾਂ ਜਾਰੀ ਕੀਤੀਆਂ ਹਨ ਤੇ ਇਸ ਦੇ ਨਾਲ ਹੀ ਇੰਡਸਟਰੀ ਦੀ ਪ੍ਰੋਵਿੰਸ਼ੀਅਲ ਨਜ਼ਰਸਾਨੀ ਵਧਾਉਣ ਤੇ ਮਿਆਰਾਂ ਵਿੱਚ ਸੁਧਾਰ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ।

ਇਸ ਦੌਰਾਨ ਪ੍ਰੋਵਿੰਸ ਨੇ ਆਖਿਆ ਕਿ ਮਿਊਂਸਪਲ ਪੁਲਿਸ ਸਰਵਿਸਿਜ਼ ਨਾਲ ਰਲ ਕੇ ਓਪੀਪੀ ਵੱਲੋਂ ਜੁਆਇੰਟ ਫੋਰਸਿਜ਼ ਆਪਰੇਸ਼ਨ ਟੀਮ ਬਣਾਈ ਜਾਵੇਗੀ। ਇਸ ਦੇ ਨਾਲ ਹੀ ਓਨਟਾਰੀਓ ਸਰਕਾਰ ਪਾਇਲਟ ਪ੍ਰੋਜੈਕਟ ਦਾ ਪਹਿਲਾਂ ਫੇਜ਼ ਲਾਂਚ ਕਰੇਗੀ। ਇਸ ਤਹਿਤ ਜੀਟੀਏ ਵਿੱਚ ਚਾਰ ਟੋਅ ਜੋਨਜ਼ ਬਣਾਈਆਂ ਜਾਣਗੀਆਂ।ਇੱਕ ਟੋਅ ਟਰੱਕ ਕੰਪਨੀ ਨੂੰ ਪ੍ਰੋਵਿੰਸ ਵੱਲੋਂ ਠੇਕਾ ਦਿੱਤਾ ਜਾਵੇਗਾ ਤੇ ਉਹ ਉਸ ਇਲਾਕੇ ਵਿੱਚ ਹੀ ਕੰਮ ਕਰੇਗੀ। ਇਸ ਨਾਲ ਹਾਦਸਾ ਹੋਣ ਦੀ ਸੂਰਤ ਵਿੱਚ ਪੈਣ ਵਾਲੀ ਅਫਰਾਤਫਰੀ ਖਤਮ ਹੋਵੇਗੀ ਕਿਉਂਕਿ ਇਹ ਇੰਡਸਟਰੀ ਵਿੱਚ ਬਣਿਆ ਹਇਆ ਰੁਝਾਨ ਹੈ।
Restricted Tow Zone 1: Highway 401 from Highway 400 E. to Morningside Avenue

Restricted Tow Zone 2:

Highway 401 from Highway 400 W. to Regional Road 25

Highway 427 from QEW to Highway 409

Highway 409 from Highway 427 to Highway 401

Restricted Tow Zone 3: Highway 400 from Highway 401 to Highway 9

Restricted Tow Zone 4: QEW from Highway 427 to Brant Street

Related News

ਟੋਰਾਂਟੋ ਪਬਲਿਕ ਹੈਲਥ ਨੇ ਕੋਵਿਡ 19 ਆਉਟਬ੍ਰੇਕ ਕਾਰਨ ਕਾਰਨ 3 ਸਕੂਲ ਕੀਤੇ ਬੰਦ

Rajneet Kaur

ਟੋਰਾਂਟੋ: 8 ਸਾਲ ਦੀ ਬੱਚੀ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ‘ਚ ਮੰਦਰ ਦਾ ਪੁਜਾਰੀ ਗ੍ਰਿਫ਼ਤਾਰ

Rajneet Kaur

ਫਾਈਜ਼ਰ ਕੰਪਨੀ ਅਤੇ ਬਾਇਓਨਟੈਕ ਕੰਪਨੀ ਦੇ ਨਾਲ 2,49000 ਕੋਰੋਨਾ ਵੈਕਸੀਨ ਦੇ ਲਈ ਕੀਤਾ ਗਿਆ ਸਮਝੌਤਾ: ਜਸਟਿਨ ਟਰੂਡੋ

Rajneet Kaur

Leave a Comment