channel punjabi
Canada International News North America

ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਅਤੇ ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਨੇ ਕੋਵਿਡ 19 ਦੇ ਵੱਧਦੇ ਮਾਮਲਿਆਂ ਕਾਰਨ ਹਸਪਤਾਲਾਂ ਨੂੰ 500 ਹੋਰ surge beds ਦੇਣ ਦਾ ਕੀਤਾ ਐਲਾਨ

ਕੋਵਿਡ 19 ਦੇ ਵਧਣ ਕਾਰਨ ਹਸਪਤਾਲਾਂ ‘ਚ ਮਰੀਜ਼ਾਂ ਦੀ ਗਿਣਤੀ ‘ਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਜਿਸ ਤੋਂ ਬਾਅਦ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਅਤੇ ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਨੇ ਸੋਮਵਾਰ ਵੋਹਾਨ ‘ਚ ਕਾਨਫਰੰਸ ਦੌਰਾਨ ਓਟਾਵਾ, ਟੋਰਾਂਟੋ, ਡਰਹਮ, ਵਿੰਡਸਰ ਅਤੇ ਕਿੰਗਸਟਨ ਸਮੇਤ ਹੌਟ ਸਪੌਟ ਵਾਲੇ ਹਸਪਤਾਲਾਂ ‘ਤੇ ਦਬਾਅ ਘੱਟ ਕਰਨ ਲਈ ਵਾਧੂ 500 ” surge beds ” ਦਾ ਐਲਾਨ ਕੀਤਾ ਹੈ।

ਬੇਹੱਦ ਬੀਮਾਰ ਮਰੀਜ਼ਾਂ ਲ਼ਈ ਸੂਬਾ 500 ਵਾਧੂ ਬੈੱਡ ਲਗਵਾ ਰਿਹਾ ਹੈ ਤਾਂ ਕਿ ਜ਼ਰੂਰਤਮੰਦ ਲੋਕਾਂ ਨੂੰ ਸਮੇਂ ਸਿਰ ਇਲਾਜ ਮਿਲ ਸਕੇ। ਮੈਕਨਜ਼ੀ ਹੈਲਥ ਹਸਪਤਾਲ ਨੂੰ 35 ਹੋਰ ਬੈੱਡ ਦਿੱਤੇ ਜਾਣਗੇ। ਸੂਬਾਈ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਬਹੁਤ ਸਾਰੇ ਹਸਪਤਾਲਾਂ ਵਿਚ ਬਿਸਤਰਿਆਂ ਦੀ ਕਮੀ ਹੋ ਰਹੀ ਹੈ ਤੇ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਬਹੁਤ ਸਾਰੇ ਹਸਪਤਾਲਾਂ ਵਿਚ ਆਈ. ਸੀ. ਯੂ. ਵਾਰਡ ਜਾਂ ਤਾਂ ਭਰ ਚੁੱਕੇ ਹਨ ਤੇ ਜਾਂ ਇਕ-ਦੋ ਦਿਨਾਂ ਵਿਚ ਭਰਨ ਵਾਲੇ ਹਨ। ਸੂਬਾ ਕੋਰਟੇਲੁਕੀ ਵੈਗੁਆਨ ਨਾਂ ਦਾ ਨਵਾਂ ਹਸਪਤਾਲ ਖੋਲ੍ਹ ਰਿਹਾ ਹੈ ਤੇ ਇੱਥੇ 150 ਜਨਰਲ ਮੈਡੀਕਲ ਬੈੱਡਾਂ ਦਾ ਪ੍ਰਬੰਧ ਹੋਵੇਗਾ।

ਸੂਬੇ ਨੇ ਉਨ੍ਹਾਂ ਖਿੱਤਿਆਂ ਵਿੱਚ ਹਸਪਤਾਲ ਦੇ ਬਿਸਤਰੇ ਜੋੜਨ ਲਈ 125 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ, ਅਤੇ ਇਲੀਅਟ ਨੇ ਕਿਹਾ ਕਿ ਸਰਕਾਰ ਓਨਟਾਰੀਓ ਹੈਲਥ ਨਾਲ ਕੰਮ ਕਰ ਰਹੀ ਹੈ ਕਿ ਉਹ ਚੁਣਨ ਲਈ ਕਿਹੜੇ ਹਸਪਤਾਲਾਂ ਨੂੰ ਵਾਧੂ ਨਾਜ਼ੁਕ ਦੇਖਭਾਲ ਲਈ ਥਾਂ ਮਿਲੇਗੀ।

Related News

ਕੈਲੀਫੋਰਨੀਆ ਦੇ ਜੰਗਲਾਂ ਦੀ ਅੱਗ ਕਾਰਨ ਕੈਨੇਡਾ ਵਿੱਚ ਫੈਲਿਆ ਪ੍ਰਦੂਸ਼ਣ, ਬਾਰਿਸ਼ ਹੋਣ ਕਾਰਨ ਮੌਸਮ ਸਾਫ ਹੋਣ ਦੀ ਉਮੀਦ: ਮੌਸਮ ਵਿਗਿਆਨੀ

Rajneet Kaur

ਆਪਰੇਸ਼ਨ ਦੌਰਾਨ ,ਬੀਬੀ ਬਣਾਉਂਦੀ ਰਹੀ ਪਕੌੜੇ ,ਤਸਵੀਰਾਂ ਹੋਈਆਂ ਵਾਇਰਲ

team punjabi

ਅਹਿਮਦਾਬਾਦ ‘ਚ ਵਿਸ਼ਵ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਉਦਘਾਟਨ, ਸਟੇਡੀਅਮ ਦਾ ਨਾਂ ਨਰਿੰਦਰ ਮੋਦੀ ਰੱਖਣ ਦੀ ਆਲੋਚਨਾ

Rajneet Kaur

Leave a Comment