channel punjabi
Canada International News North America

ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਬੱਚਿਆਂ ਅਤੇ ਨੌਜਵਾਨਾਂ ਦੀ ਮਾਨਸਿਕ ਸਿਹਤ ਸੇਵਾਵਾਂ ਲਈ 11 ਮਿਲੀਅਨ ਡਾਲਰ ਫੰਡ ਦੇਣ ਦਾ ਕੀਤਾ ਐਲਾਨ

ਕੁਈਨਜ਼ ਪਾਰਕ: ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਓਨਟਾਰੀਓ ਦੇ ਅੰਦਰ ਕੋਵਿਡ 19 ਦੇ ਪ੍ਰਕੋਪ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਕੋਵਿਡ 19 ਦੇ ਇਸ ਦੌਰ ਦੌਰਾਨ ਸਾਡੀ ਸਰਕਾਰ ਓਨਟਾਰੀਓ ਵਾਸੀਆਂ ਦੀ ਸਿਹਤ ਲਈ ਹਮੇਸ਼ਾ ਬਿਹਤਰ ਸੋਚ ਰਹੀ ਹੈ। ਸਰਕਾਰ ਉਹਨਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਦੇ ਬਚਾਅ ਨੂੰ ਲੈ ਕੇ ਗੰਭੀਰ ਹੈ। ਉਹਨਾਂ ਕਿਹਾ ਕਿ ਬੱਚਿਆਂ ਅਤੇ ਨੌਜਵਾਨਾਂ ਲਈ ਅਜਿਹਾ ਮਾਹੌਲ ਕੁਝ ਜ਼ਿਆਦਾ ਹੀ ਮੁਸ਼ਕਿਲ ਭਰਿਆ ਹੁੰਦਾ ਹੈ।

ਫੋਰਡ ਨੇ ਬੁੱਧਵਾਰ ਨੂੰ ਕੋਵਿਡ 19 ਮਹਾਂਮਾਰੀ ਦੇ ਦੌਰਾਨ ਮਾਨਸਿਕ ਸਿਹਤ ਸੰਬੰਧੀ ਤਣਾਅ ਦੇ ਵਿਚਕਾਰ , ਬੱਚਿਆਂ ਅਤੇ ਨੌਜਵਾਨਾਂ ਦੀਆਂ ਮਾਨਸਿਕ ਸਿਹਤ ਸੇਵਾਵਾਂ ਲਈ ਪ੍ਰੋਵਿੰਸ਼ੀਅਲ ਫੰਡਿੰਗ ਲਈ 11 ਮਿਲੀਅਨ ਡਾਲਰ ਦੀ ਘੋਸ਼ਣਾ ਕੀਤੀ ਹੈ।

ਇਹ ਫੰਡ ਓਨਟਾਰੀਓ ਵਿੱਚ 80 ਬੱਚਿਆਂ ਅਤੇ ਨੌਜਵਾਨਾਂ ਦੀ ਮਾਨਸਿਕ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਵੱਲ ਜਾਣਗੇ ਜੋ ਇਨ੍ਹਾਂ ਸੰਸਥਾਵਾਂ ਨੂੰ ਵਧੇਰੇ ਸਟਾਫ ਦੀ ਨਿਯੁਕਤੀ, ਕਾਉਂਸਲਿੰਗ ਅਤੇ ਥੈਰੇਪੀ ਸੇਵਾਵਾਂ ਵਿੱਚ ਵਾਧਾ ਕਰਨ , ਇੰਟੈਸਿਵ ਅਤੇ ਸੰਕਟ ਸੇਵਾਵਾਂ ਵਿੱਚ ਵਾਧੇ ਦੀ ਆਗਿਆ ਦੇਣਗੇ।

Related News

ਆਪਣੇ ਨੌਜਵਾਨ ਬੱਚਿਆਂ ਨੂੰ ਪਾਰਟੀਆਂ ਤੋਂ ਰੋਕਣ ਮਾਪੇ : ਮਾਹਿਰ

Vivek Sharma

ਯੂਨਾਈਟਿਡ ਕਿੰਗਡਮ ’ਚ ਪਹਿਲੇ ਸਿੱਖ ਫਾਈਟਰ ਪਾਇਲਟ ਹਰਦਿਤ ਸਿੰਘ ਮਲਿਕ ਦੀ ਬਣੇਗੀ ਯਾਦਗਾਰ, ਪਹਿਲੇ ਪੱਗੜੀਧਾਰੀ ਪਾਇਲਟ ਸਨ ਮਲਿਕ

Vivek Sharma

ਅਮਰੀਕਾ ਵਿਖੇ ਇੱਕ ਦਿਨ ‘ਚ 1 ਲੱਖ ਤੋਂ ਵੱਧ ਕੋਰੋਨਾ ਪਾਜ਼ਿਟਿਵ ਮਾਮਲੇ ਆਏ ਸਾਹਮਣੇ

Vivek Sharma

Leave a Comment