channel punjabi
Canada International News North America

ਓਨਟਾਰੀਓ ਦਾ ਪਹਿਲਾ ਵੱਡਾ ਕੋਵਿਡ -19 ਟੀਕਾਕਰਨ ਕੇਂਦਰ ਟੋਰਾਂਟੋ ਵਿੱਚ ਖੁੱਲ੍ਹਿਆ

ਓਨਟਾਰੀਓ ਦਾ ਪਹਿਲਾ ਵੱਡਾ ਕੋਵਿਡ -19 ਟੀਕਾਕਰਨ ਕੇਂਦਰ ਟੋਰਾਂਟੋ ਵਿੱਚ ਖੁੱਲ੍ਹ ਗਿਆ ਹੈ। ਇਹ ਕਲੀਨਿਕ ਸਿਹਤ ਮੰਤਰਾਲੇ, ਸਿਟੀ ਅਤੇ ਟੋਰਾਂਟੋ ਪਬਲਿਕ ਹੈਲਥ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੈਟਰੋ ਟੋਰਾਂਟੋ ਕਨਵੈਨਸ਼ਨ ਸੈਂਟਰ ਵਿਖੇ ਸਥਿਤ ਹੋਵੇਗਾ। ਸਟਾਫ ਕਲੀਨਿਕ ਦੇ ਕੰਮ ਦੇ ਸਾਰੇ ਪਹਿਲੂਆਂ ਦਾ ਮੁਲਾਂਕਣ ਕਰੇਗਾ, ਜਿਸ ਵਿੱਚ ਤਕਨਾਲੋਜੀ, ਲੌਜਿਸਟਿਕਸ ਅਤੇ ਓਪਰੇਟਿੰਗ ਵਿਧੀ ਸ਼ਾਮਲ ਹੈ। ਕੋਵਿਡ -19 ਟੀਕੇ ਦੇ ਸੂਬਾਈ ਅਲਾਟਮੈਂਟ ਦੇ ਅਨੁਸਾਰ, ਇਸ ਪਹਿਲੇ ਕਲੀਨਿਕ ਦਾ ਟੀਚਾ 250 ਲੋਕਾਂ ਨੂੰ ਪ੍ਰਤੀ ਦਿਨ ਟੀਕਾਕਰਣ ਹੈ। ਸਿਟੀ ਦੇ ਅਨੁਸਾਰ, ਇਹ ਕਲੀਨਿਕ ਸਿਹਤ ਸੰਭਾਲ ਕਰਮਚਾਰੀਆਂ ਦੇ ਸੈਂਪਲ ਗਰੁੱਪ ਨਾਲ ਕੰਮ ਕਰੇਗਾ, ਜਿਸ ਦੀ ਪਛਾਣ ਕੋਵਿਡ -19 ਟੀਕੇ ਦੀ ਤਰਜੀਹ ਲਈ ਪ੍ਰੋਵਿੰਸ ਦੇ ਨੈਤਿਕ ਢਾਂਚੇ ਅਨੁਸਾਰ ਹੈ।

ਟੋਰਾਂਟੋ ਦੇ ਮੇਅਰ ਜੋਹਨ ਟੋਰੀ ਨੇ ਕਿਹਾ ਕਿ ਇਹ ਵਰ੍ਹਾ ਲੋਕਾਂ ਦੀ ਆਸਵੰਦ ਹੈ ਕਿਉਂਕਿ ਵੈਕਸੀਨੇਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ।ਉਹਨਾਂ ਕਿਹਾ ਕਿ ਟੋਰਾਂਟੋ ਵਾਸੀਆਂ ਲਈ ਸਾਰੀਆਂ ਤਿਆਰੀਆਂ ਅਤੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।ੳਹਨਾਂ ਕਿਹਾ ਕਿ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਵੈਕਸੀਨੇਸ਼ਨ ਨੇ ਸਭ ਲਈ ਉਮੀਦ ਦੀ ਕਿਰਨ ਜਗਾਈ ਹੈ। ਮੇਅਰ ਟੋਰੀ ਦਾ ਕਹਿਣਾ ਹੈ ਕਿ ਟੋਰਾਂਟੋ ਵਾਸੀਆਂ ਲਈ ਵੈਕਸੀਨੇਸ਼ਨ ਪ੍ਰਦਾਨ ਕਰਨ ਵਾਸਤੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

Related News

ਟਿਕੈਤ ਨੇ ਮੋਦੀ ਦੀ ਸੁਣਨ ਮਗਰੋਂ ਸੁਣਾਇਆ ਆਪਣੇ ਦਿਲ ਦਾ ਹਾਲ, ਕਿਹਾ- ਸਾਡੇ ਲੋਕ ਕਰੋ ਰਿਹਾਅ ਤਾਂ ਹੀ ਬਣੇਗੀ ਬਾਤ

Vivek Sharma

ਓਂਟਾਰੀਓ ‘ਚ ਕੋਰੋਨਾ ਵਾਇਰਸ ਦੀ ਰਫ਼ਤਾਰ ਹੋਈ ਧੀਮੀ, ਮਾਰਚ ਤੋਂ ਬਾਅਦ ਹੁਣ ਤੱਕ ਸਭ ਤੋਂ ਘੱਟ ਕੇਸਾਂ ਦੀ ਪੁਸ਼ਟੀ

team punjabi

ਜਸਟਿਨ ਟਰੂਡੋ ਦੀ ਵਿੱਤ ਮੰਤਰੀ ਫ੍ਰੀਲੈਂਡ ਨੂੰ ਵਿੱਤੀ ਹਾਲਾਤ ਸੁਧਰਨ ਤੱਕ ਖਰਚਿਆਂ ਨੂੰ ਕੰਟਰੋਲ ਕਰਨ ਦੀ ਸਲਾਹ

Vivek Sharma

Leave a Comment