channel punjabi
Canada International News North America

ਓਟਾਵਾ ਪਬਲਿਕ ਲਾਇਬ੍ਰੇਰੀ ਨੇ ਸ਼ੱਕੀ “ਸਵੈਟਿੰਗ” ਕਾਲ ਤੋਂ ਬਾਅਦ ਆਪਣੀਆਂ ਸ਼ਾਖਾਵਾਂ ਨੂੰ ਖੋਲ੍ਹਿਆ ਦੁਬਾਰਾ

ਓਟਾਵਾ ਪਬਲਿਕ ਲਾਇਬ੍ਰੇਰੀ ਮੰਗਲਵਾਰ ਨੂੰ ਇਸ ਦੀਆਂ ਸ਼ਾਖਾਵਾਂ ਖੋਲ੍ਹ ਰਹੀ ਹੈ ਕਿਉਂਕਿ ਪੁਲਿਸ ਇਕ ਸ਼ੱਕੀ “ਸਵੈਟਿੰਗ” ਕਾਲ ਦੀ ਜਾਂਚ ਕਰ ਰਹੀ ਹੈ। ਦਸ ਦਈਏ ਇਕ ਧਮਕੀ ਮਿਲਣ ਤੋਂ ਬਾਅਦ ਸਾਰੀਆਂ ਬ੍ਰਾਂਚਾਂ ਸੋਮਵਾਰ ਨੂੰ ਕਰੀਬ 3 ਵਜੇ ਬੰਦ ਕਰ ਦਿਤੀਆਂ ਗਈਆਂ ਸਨ।

ਲਾਇਬ੍ਰੇਰੀ ਨੇ ਕਿਹਾ ਕਿ ਪੁਲਿਸ ਧਮਕੀ ਵਾਲੀ ਕਾਲ ਦੀ ਜਾਂਚ ਕਰ ਰਹੀ ਹੈ। ਸੋਮਵਾਰ ਦੁਪਹਿਰ ਤੱਕ ਸੋਸ਼ਲ ਮੀਡੀਆ ਪੋਸਟਾਂ ਤੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

OPL ਨੇ ਮੰਗਲਵਾਰ ਸਵੇਰੇ 9:30 ਵਜੇ ਤੋਂ ਥੋੜ੍ਹੀ ਦੇਰ ਬਾਅਦ ਟਵਿੱਟਰ ਰਾਹੀਂ ਘੋਸ਼ਣਾ ਕੀਤੀ ਕਿ ਉਹ ਸਾਰੀਆਂ ਸ਼ਾਖਾਵਾਂ ਦੁਬਾਰਾ ਖੋਲ੍ਹ ਦੇਵੇਗੀ। ਉਨ੍ਹਾਂ ਇਹ ਵੀ ਦਸਿਆ ਕਿ ਲਾਇਬ੍ਰੇਰੀ ਯਾਦਗਾਰੀ ਦਿਵਸ ਲਈ ਬੁੱਧਵਾਰ ਨੂੰ ਬੰਦ ਰਹੇਗੀ।

ਓਟਾਵਾ ਪੁਲਿਸ ਸਰਵਿਸ ਨੇ ਕਿਹਾ ਹੈ ਕਿ ਜਨਤਕ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਹੈ। ਪੁਲਿਸ ਘਟਨਾ ਦੀ ਇਕ ਸ਼ੱਕੀ “ਸਵੈਟਿੰਗ” ਕਾਲ ਵਜੋਂ ਜਾਂਚ ਕਰ ਰਹੀ ਹੈ।

Related News

ਟਰੰਪ ਨੇ ਕੇਨੋਸ਼ਾ ਦਾ ਕੀਤਾ ਦੌਰਾ, ਡੈਮੋਕਰੇਟਸ ਨੂੰ ਲਿਆ ਆੜੇ ਹੱਥੀਂ

Vivek Sharma

ਕੀ ਕੈਨੇਡਾ ‘ਚ ਮੁੜ ਬੰਦ ਹੋਣਗੇ ਸਕੂਲ ? ਸਿਹਤ ਵਿਭਾਗ ਕਰ ਸਕਦਾ ਹੈ ਸਿਫ਼ਾਰਿਸ਼ !

Vivek Sharma

ਫਰਾਂਸ ‘ਚ ਪਾਦਰੀ ‘ਤੇ ਹਮਲਾ ਕਰਨ ਵਾਲਾ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ: ਨੀਸ ਘਟਨਾ ‘ਚ 6 ਚੜ੍ਹੇ ਪੁਲਿਸ ਅੜਿੱਕੇ

Vivek Sharma

Leave a Comment