channel punjabi
Canada International News North America

ਓਟਾਵਾ ‘ਚ ਕੋਵਿਡ 19 ਕਾਰਨ ਚਾਰ ਹੋਰ ਲੋਕਾਂ ਦੀ ਹੋਈ ਮੌਤ

ਓਟਾਵਾ ‘ਚ ਕੋਵਿਡ 19 ਕਾਰਨ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਜਿਸ ਨਾਲ ਮਹਾਂਮਾਰੀ ਦੌਰਾਨ ਸ਼ਹਿਰ ‘ਚ ਮੋਤ ਦੀ ਗਿਣਤੀ ਕੁਲ 321 ਹੋ ਗਈ ਹੈ। ਓਟਾਵਾ ਪਬਲਿਕ ਹੈਲਥ (OPH) ਨੇ ਵੀਰਵਾਰ ਨੂੰ ਤਾਜ਼ਾ ਮੌਤਾਂ ਦੀ ਰਿਪੋਰਟ ਕੀਤੀ, ਨਾਲ ਹੀ 58 ਨਵੇਂ ਕੇਸ ਅਤੇ 82 ਕੇਸ ਜੋ ਹੁਣ ਠੀਕ ਹੋ ਚੁਕੇ ਹਨ ਦੀ ਰਿਪੋਰਟ ਕੀਤੀ।

ਇਹ ਕੇਸ ਉਨ੍ਹਾਂ ਲੋਕਾਂ ਦੀ ਗਿਣਤੀ ਨੂੰ ਦਰਸਾ ਰਹੇ ਹਨ ਜਿੰਨਾਂ ਨੇ ਕੋਵਿਡ 19 ਦੇ ਸਕਾਰਾਤਮਕ ਟੈਸਟ ਦਿਤੇ ਸਨ। ਜਿੰਨ੍ਹਾਂ ‘ਚੋਂ 670 ਕਿਰਿਆਸ਼ੀਲ ਕੇਸ ਹਨ ਅਤੇ 5,839 ਕੇਸ ਠੀਕ ਹੋ ਚੁੱਕੇ ਹਨ।

ਨਵੇਂ ਪੁਸ਼ਟੀ ਕੀਤੇ ਕੇਸਾਂ ਵਿਚੋਂ ਤਕਰੀਬਨ 60 ਫੀਸਦ ਕੇਸ 40 ਸਾਲ ਤੋਂ ਘੱਟ ਉਮਰ ਦੇ ਲੋਕ ਹਨ। ਇਸ ਵੇਲੇ 40 ਮਰੀਜ਼ ਹਸਪਤਾਲ ਵਿਚ ਜ਼ੇਰੇ ਇਲਾਜ ਹਨ ਜਿਨ੍ਹਾਂ ਵਿਚ ਪੰਜ ਦੀ ਨਿਗਰਾਨੀ ਕੀਤੀ ਜਾ ਰਹੀ ਹੈ।

ਓਟਾਵਾ ਦੇ ਸਿਹਤ ਵਿਭਾਗ ਦੀ ਮੈਡੀਕਲ ਅਧਿਕਾਰੀ ਡਾ: ਵੀਰਾ ਏਚੇਜ਼ ਦਾ ਕਹਿਣਾ ਹੈ ਕਿ ਇਸ ਹਫਤੇ ਦੇ ਸ਼ੁਰੂ ਵਿਚ ਓਟਾਵਾ ਵਿਚ ਕੋਰੋਨਾ ਵਾਇਰਸ ਦਾ ਪ੍ਰਸਾਰ ਹੌਲੀ ਹੋ ਰਿਹਾ ਹੈ, ਦੇ ਉਤਸ਼ਾਹਜਨਕ ਸੰਕੇਤ ਮਿਲ ਰਹੇ ਹਨ। ਪਰ ਉਨ੍ਹਾਂ ਨੇ ਆਉਣ ਵਾਲੇ ਸਮੇਂ ਲਈ ਚਿਤਾਵਨੀ ਦਿਤੀ ਹੈ। OPH ਨੇ ਕਿਹਾ ਕਿ ਓਟਾਵਾ ਵਿੱਚ ਮੰਗਲਵਾਰ ਨੂੰ ਕੋਵਿਡ 19 ਦੇ 1,500 ਤੋਂ ਵੱਧ ਲੋਕਾਂ ਦੇ ਟੈਸਟ ਕੀਤੇ ਗਏ ਹਨ।

Related News

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਲ ਦੇ ਆਖਰੀ ਸੁਨੇਹੇ ਵਿੱਚ ਵੀ ਚੀਨ ਨੂੰ ਠੋਕਿਆ, ਗਿਣਵਾਈਆਂ ਆਪਣੀਆਂ ਉਪਲੱਬਧੀਆਂ

Vivek Sharma

ਮਿਸੀਸਾਗਾ ਦੇ ਅੱਗ ਬੁਜਾਉ ਵਿਭਾਗ ‘ਚ ਮਿਲੇ ਕੋਵਿਡ 19 ਪਾਜ਼ੀਟਿਵ ਕੇਸ,ਚਾਰ ਫਾਇਰ ਸਟੇਸ਼ਨ ਹੋਏ ਪ੍ਰਭਾਵਿਤ

Rajneet Kaur

ਚੀਨ ਨੇ ਕੈਨੇਡਾ ਦੇ ਇਕ ਹੋਰ ਨਾਗਰਿਕ ਨੂੰ ਦਿੱਤੀ ਮੌਤ ਦੀ ਸਜ਼ਾ, ਕੈਨੇਡਾ-ਚੀਨ ਦਰਮਿਆਨ ਪਾੜਾ ਹੋਰ ਵਧਿਆ

Vivek Sharma

Leave a Comment