channel punjabi
International News North America

ਓਕ ਕਰੀਕ ਗੁਰਦੁਆਰਾ ਸਾਹਿਬ ਵਿੱਚ ਗੋਲੀਬਾਰੀ ਦੀ ਅੱਠਵੀਂ ਬਰਸੀ, ਜੋ ਬਿਡੇਨ ਅਤੇ ਅਤੇ ਹੋਰ ਕਈ ਸੰਸਦ ਮੈਂਬਰਾਂ ਨੇ ਦਿੱਤੀ ਸ਼ਰਧਾਂਜਲੀ

ਓਕ ਕਰੀਕ ਗੁਰਦੁਆਰਾ ਸਾਹਿਬ ਵਿੱਚ ਗੋਲੀਬਾਰੀ ਦੀ 8ਵੀਂ ਬਰਸੀ

ਗੋਲੀਬਾਰੀ ਵਿਚ 6 ਸਿੱਖ ਸ਼ਰਧਾਲੂਆਂ ਦੀ ਗਈ ਸੀ ਜਾਨ

ਜੋ ਬਿਡੇਨ ਅਤੇ ਹੋਰ ਐਮ.ਪੀਜ਼.ਨੇ ਦਿੱਤੀ ਸ਼ਰਧਾਂਜਲੀ

ਬਿਡੇਨ ਨੇ ਹਿੰਸਕ ਘਟਨਾਵਾਂ ਨੂੰ ਰੋਕਣ ਦੀ ਕੀਤੀ ਅਪੀਲ

ਵਾਸ਼ਿੰਗਟਨ/ ਨਿਊਜ਼ ਡੈਸਕ : ਵਿਨਕਿੰਸਨ ਦੇ ਓਕ ਕਰੀਕ ਗੁਰਦੁਆਰਾ ਸਾਹਿਬ ਵਿੱਚ 8 ਸਾਲ ਪਹਿਲਾਂ ਵਾਪਰੀ ਮੰਦਭਾਗੀ ਘਟਨਾ ਦੀ ਬਰਸੀ ਨੇ ਇੱਕ ਵਾਰ ਫਿਰ ਤੋਂ ਅੱਲ੍ਹੇ ਜ਼ਖ਼ਮ ਹਰੇ ਕਰ ਦਿੱਤੇ । 5 ਅਗਸਤ 2012 ਨੂੰ ਓਕ ਕਰੀਕ ਗੁਰਦੁਆਰੇ ਵਿਚ ਇੱਕ ਸਿਰਫਿਰੇ ਨੇ ਗੋਲੀਬਾਰੀ ਕਰਕੇ 6 ਸਿੱਖ ਸਰਧਾਲੂਆਂ ਨੂੰ ਸ਼ਹੀਦ ਕਰ ਦਿੱਤਾ ਸੀ । ਇੱੱਸ ਘਟਨਾ ਦੀ 8ਵੀਂ ਬਰਸੀ ਮੌਕੇ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਵਿਸ਼ੇਸ਼ ਤੌਰ ਤੇ ਸ਼ੋਕ ਸੰਦੇਸ਼ ਭੇਜ ਕੇ ਸ਼ਰਧਾਂਜਲੀ ਭੇਟ ਕੀਤੀ। ਜੋ ਬਿਡੇਨ ਅਤੇ ਕਈ ਅਮਰੀਕੀ ਐੱਮਪੀਜ਼ ਨੇ 2012 ‘ਚ ਓਕ ਕਰੀਕ ਗੁਰਦੁਆਰੇ ‘ਤੇ ਹੋਈ ਗੋਲ਼ੀਬਾਰੀ ਦੀ ਘਟਨਾ ਨੂੰ ਯਾਦ ਕੀਤਾ ਤੇ ਅਮਰੀਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਵਿੱਚੋਂ ਗੋਲ਼ੀਬਾਰੀ ਵਰਗੀਆਂ ਹਿੰਸਕ ਘਟਨਾਵਾਂ ਨੂੰ ਖ਼ਤਮ ਕਰਨ।

ਜ਼ਿਕਰਯੋਗ ਹੈ ਕਿ 5 ਅਗਸਤ, 2012 ਨੂੰ ਇਕ ਗੌਰੇ ਨੇ ਵਿਨਕਿੰਸਨ ਦੇ ਓਕ ਕਰੀਕ ਗੁਰਦੁਆਰੇ ‘ਤੇ ਅੰਨ੍ਹੇਵਾਹ ਗੋਲ਼ੀਬਾਰੀ ਕੀਤੀ ਸੀ ਜਿਸ ਵਿਚ ਛੇ ਲੋਕਾਂ ਦੀ ਮੌਤ ਹੋ ਗਈ ਸੀ। ਇੱਕ ਸਿੱਖ ਗ੍ੰਥੀ ਜੋਕਿ ਗੋਲ਼ੀ ਲੱਗਣ ਨਾਲ ਅਧਰੰਗ ਦਾ ਸ਼ਿਕਾਰ ਹੋ ਗਿਆ ਸੀ ਦੀ ਇਸ ਸਾਲ ਮਾਰਚ ਮਹੀਨੇ ‘ਚ ਮੌਤ ਹੋ ਗਈ ਸੀ।

ਜੋ ਬਿਡੇਨ ਨੇ ਵੀਰਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਉਕਤ ਗੋਲ਼ੀਬਾਰੀ ‘ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਕਿਹਾ ਕਿ ਦੇਸ਼ ਵਿੱਚੋਂ ਨਫ਼ਰਤ ਨਾਂ ਦੀ ਚੀਜ਼ ਖ਼ਤਮ ਕਰ ਕੇ ਹਿੰਸਾ ‘ਤੇ ਰੋਕ ਲੱਗਣੀ ਚਾਹੀਦੀ ਹੈ। ਇਸ ਘਟਨਾ ਦੀ 8ਵੀਂ ਵਰ੍ਹੇਗੰਢ ਮੌਕੇ ਕਈ ਅਮਰੀਕੀ ਐੱਮਪੀਜ਼ ਉਨ੍ਹਾਂ ਨਾਲ ਸ਼ਾਮਲ ਹੋਏ। ਇਸ ਮੌਕੇ ਵੱਖ-ਵੱਖ ਕਾਂਗਰਸਮੈਨ ਨੇ ਬਿਆਨ ਜਾਰੀ ਕਰ ਕੇ ਓਕ ਕਰੀਕ ‘ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਪੇਸ਼ ਕੀਤੀ।

ਰਾਜਵੰਤ ਸਿੰਘ ਜੋਕਿ ਨੈਸ਼ਨਲ ਸਿੱਖ ਕੰਪੇਨ ਦੇ ਸਹਿ-ਸੰਸਥਾਪਕ ਵੀ ਹਨ ਨੇ ਕਿਹਾ ਕਿ ਸਿੱਖ ਭਾਈਚਾਰਾ ਜੋ ਬਿਡੇਨ ਵੱਲੋਂ ਆਪਣੀ ਚੋਣ ਦੇ ਰੁਝੇਵੇਂ ਭਰੇ ਸ਼ਡਿਊਲ ਵਿੱਚੋਂ ਸਮਾਂ ਕੱਢ ਕੇ ਓਕ ਕਰੀਕ ‘ਚ ਮਾਰੇ ਗਏ ਸਿੱਖਾਂ ਪ੍ਰਤੀ ਪੇਸ਼ ਕੀਤੀ ਹਮਦਰਦੀ ਲਈ ਉਨ੍ਹਾਂ ਦਾ ਧੰਨਵਾਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਓਕ ਕਰੀਕ ਪੁਲਿਸ ਵਿਭਾਗ, ਓਕ ਕਰੀਕ ਦੇ ਮੇਅਰ, ਗਵਰਨਰ ਸਕਾਟ ਵਾਕਰ, ਅਮਰੀਕਾ ਦੇ ਨਿਆਂ ਵਿਭਾਗ ਤੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਦਿੱਤੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦੀ ਹੈ। ਇਸ ਮੌਕੇ ਯੂਨਾਈਟਿਡ ਸਿੱਖਸ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਸਿੱਖ ਭਾਈਚਾਰਾ ਅਜੇ ਵੀ ਅਮਰੀਕਾ ‘ਚ ਨਫ਼ਰਤ ਦਾ ਸ਼ਿਕਾਰ ਹੋ ਰਿਹਾ ਹੈ ਤੇ ਵੱਖ-ਵੱਖ ਸਮੇਂ ‘ਤੇ ਕਈ ਗੁਰਦੁਆਰਾ ਸਾਹਿਬ ‘ਤੇ ਨਫ਼ਰਤੀ ਚਿੰਨ੍ਹ ਉਕਰੇ ਗਏ ਤੇ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਨਫ਼ਰਤੀ ਵਿਹਾਰ ਅਜੇ ਵੀ ਜਾਰੀ ਹੈ।

Related News

ਉਨਟਾਰੀਓ ਲਾਂਗ ਟਰਮ ਕੇਅਰ ਨੂੰ ਆਧੁਨਿਕ ਬਣਾਉਣ ਲਈ ਇਤਿਹਾਸਕ ਨਿਵੇਸ਼ ਕਰੇਗਾ

Rajneet Kaur

EXCLUSIVE : ਹੈਲਥ ਕੈਨੇਡਾ ਦੀ ਚਿਤਾਵਨੀ: ਇੰਟਰਨੈੱਟ ‘ਤੇ ਆਨਲਾਈਨ ਨਾ ਖਰੀਦੋ ਵੈਕਸੀਨ, ਜਾਨ ਨੂੰ ਪੈ ਸਕਦੀ ਹੈ ਮਹਿੰਗੀ!

Vivek Sharma

ਕੈਨੇਡਾ ‘ਚ ਸਲਮੋਨੇਲਾ ਵਾਇਰਸ ਦੇ 15 ਹੋਰ ਨਵੇਂ ਕੇਸ ਆਏ ਸਾਹਮਣੇ

Rajneet Kaur

Leave a Comment