channel punjabi
Canada International News North America

ਓਕਵੁੱਡ-ਵੌਹਾਨ ਇਲਾਕੇ ਵਿੱਚ ਘਰ ਨੂੰ ਲੱਗੀ ਅੱਗ,ਇੱਕ ਮੌਤ

ਟੋਰਾਂਟੋ ਦੇ ਓਕਵੁੱਡ-ਵੌਹਾਨ ਇਲਾਕੇ ਵਿੱਚ ਘਰ ਨੂੰ ਲੱਗੀ ਅੱਗ ਵਿੱਚ ਇੱਕ ਵਿਅਕਤੀ ਮ੍ਰਿਤਕ ਪਾਇਆ ਗਿਆ। ਘਰ ਵਿੱਚ ਲੱਗੀ ਅੱਗ ਦੀ ਖਬਰ ਮਿਲਣ ਤੋਂ ਬਾਅਦ ਰਾਤੀਂ 9:50 ਉੱਤੇ ਗਲੈਨਹੋਮ ਐਵਨਿਊ ਨੇੜੇ 106 ਕਲੋਵਲੀ ਐਵਨਿਊ ਉੱਤੇ ਐਮਰਜੰਸੀ ਸਰਵਿਸਿਜ਼ ਨੂੰ ਸੱਦਿਆ ਗਿਆ।

ਪੁਲਿਸ ਨੇ ਆਖਿਆ ਕਿ ਟੋਰਾਂਟੋ ਫਾਇਰ ਸਰਵਿਸਿਜ਼ ਨੇ ਇਸ ਨੂੰ ਟੂ ਅਲਾਰਮ ਬਲੇਜ਼ ਦੱਸਦਿਆਂ ਹੋਇਆਂ ਹੋਰ ਯੂਨਿਟਸ ਨੂੰ ਮੌਕੇ ਉੱਤੇ ਸੱਦਿਆ। ਇਹ ਵੀ ਦੱਸਿਆ ਗਿਆ ਕਿ ਘਰ ਦੀ ਬੇਸਮੈਂਟ ਵਿੱਚੋਂ ਕਈ ਲੋਕਾਂ ਨੂੰ ਬਾਹਰ ਜਾਂਦਿਆਂ ਵੇਖਿਆ ਗਿਆ। ਇੱਕ ਵਿਅਕਤੀ ਨੂੰ ਦੂਜੀ ਮੰਜਿ਼ਲ ਤੋਂ ਹੇਠਾਂ ਲਿਆਂਦਾ ਗਿਆ ਜਦਕਿ ਇੱਕ ਹੋਰ ਵਿਅਕਤੀ ਘਰ ਦੇ ਪਿਛਲੇ ਹਿੱਸੇ ਵਿੱਚੋਂ ਮਿਲਿਆ।

ਟੋਰਾਂਟੋ ਪੈਰਾਮੈਡਿਕਸ ਸਰਵਿਸਿਜ਼ ਨੇ ਦੱਸਿਆ ਕਿ ਉਨ੍ਹਾਂ ਨੇ ਤਿੰਨ ਮਰੀਜ਼ਾਂ ਦੀ ਮੌਕੇ ਉੱਤੇ ਹੀ ਜਾਂਚ ਕੀਤੀ ਤੇ ਉਨ੍ਹਾਂ ਦਾ ਇਲਾਜ ਕੀਤਾ ਗਿਆ ਤੇ ਕਿਸੇ ਨੂੰ ਹਸਪਤਾਲ ਨਹੀਂ ਪਹੁੰਚਾਇਆ ਗਿਆ। ਹੁਣ ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ ਤੇ ਓਨਟਾਰੀਓ ਫਾਇਰ ਮਾਰਸ਼ਲ ਵੱਲੋਂ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਉਣ ਲਈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Related News

ਕੈਨੇਡਾ ‘ਚ ਸ਼ੁਕਰਵਾਰ ਨੂੰ ਕੋਵਿਡ 19 ਦੇ 6,702 ਨਵੇਂ ਮਾਮਲੇ ਹੋਏ ਦਰਜ

Rajneet Kaur

ਟੋਰਾਂਟੋ : ਮਾਸਕ ਨਾ ਪਹਿਨਣ ਤੇ ਫਿਰ ਕੁੱਟਮਾਰ ਦਾ ਮਾਮਲਾ ਆਇਆ ਸਾਹਮਣੇ

Rajneet Kaur

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਨੂੰ ਕੀਤਾ ਸੰਬੋਧਨ,ਖੇਤੀ ਕਾਨੂੰਨ ਰਾਤੋ-ਰਾਤ ਨਹੀਂ ਬਣੇ

Rajneet Kaur

Leave a Comment