channel punjabi
Canada News North America

ਓਂਟਾਰੀਓ ਵਿਖੇ ਕੋਰੋਨਾ ਵਾਇਰਸ ਦੇ 2000 ਤੋਂ ਵੱਧ ਮਾਮਲੇ ਹੋਏ ਦਰਜ, ਸਿਹਤ ਵਿਭਾਗ ਮੁਸਤੈਦ

ਟੋਰਾਂਟੋ: ਕੈਨੇਡਾ ਵਿੱਚ ਕੋਰੋਨਾ ਦੀ ਮਾਰ ਲਗਾਤਾਰ ਜਾਰੀ ਹੈ। ਫਿਲਹਾਲ ਕੈਨੇਡਾ ਦੀ ਟਰੂਡੋ ਸਰਕਾਰ ਨੇ ਕੋਰੋਨਾ ਰੋਕੂ ਟੀਕੇ ਦੀ ਵੰਡ ਕਰਨੀ ਹੈ ਪਰ ਇਸ ਤੋਂ ਪਹਿਲਾਂ ਕੋਰੋਨਾ ਆਪਣਾ ਆਖ਼ਰੀ ਵਾਰ ਕਰਨ ਵਿਚ ਜੁਟਿਆ ਹੋਇਆ ਹੈ। ਸਰਕਾਰ ਵਲੋਂ ਕੋਰੋਨਾ ਵਾਇਰਸ ਸਬੰਧੀ ਸਖ਼ਤ ਨਿਯਮ ਲਾਗੂ ਕੀਤੇ ਹੋਏ ਹਨ ਪਰ ਫਿਰ ਵੀ ਕੋਰੋਨਾ ਦੋ ਹੋਰ ਮਾਮਲੇ ਦਰਜ ਕੀਤੇ ਜਾ ਰਹੇ ਹਨ। ਇਥੇ ਦਸਣਯੋਗ ਹੈ ਕਿ ਓਂਟਾਰੀਓ ਵਿਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 2 ਹਜ਼ਾਰ ਤੋਂ ਵੱਧ ਮਾਮਲੇ ਦਰਜ ਹੋਏ ਹਨ। ਮੁੱਖ ਸਿਹਤ ਅਧਿਕਾਰੀ ਡਾਕਟਰ ਡੇਵਿਡ ਵਿਲੀਅਮਜ਼ ਨੇ ਦੱਸਿਆ ਕਿ ਸੋਮਵਾਰ ਨੂੰ ਸੂਬੇ ਵਿਚ 1940 ਤੋਂ ਵੱਧ ਕੋਰੋਨਾ ਮਰੀਜ਼ਾਂ ਦੀ ਪਛਾਣ ਕੀਤੀ ਗਈ। ਸੂਬੇ ਵਿਚ ਕੋਰੋਨਾ ਟੈਸਟ ਵੀ ਤੇਜ਼ੀ ਨਾਲ ਵਧੇ ਹਨ, ਜਿਸ ਕਾਰਨ ਕੋਰੋਨਾ ਪੀੜਤਾਂ ਦੀ ਗਿਣਤੀ ਵੀ ਵੱਧ ਦਰਜ ਹੋ ਰਹੀ ਹੈ।

ਉਚ ਸਿਹਤ ਅਧਿਕਾਰੀ ਅਨੁਸਾਰ ਸਰਕਾਰ ਨੇ ਪੂਰੇ ਇੰਤਜਾਮ ਕਰ ਦਿਤੇ ਹਨ ਅਤੇ ਕੁੱਝ ਦਿਨਾਂ ਤਕ ਕੋਰੋਨਾ ਮਾਰੂ ਟੀਕੇ ਦੀ ਵੰਡ ਵੀ ਸ਼ੁਰ਼ੂ ਕਰ ਦਿਤੀ ਜਾਵੇਗੀ, ਅਜਿਹੇ ਵਿਚ ਲੋਕਾਂ ਨੂੰ ਥੋੜ੍ਹੇ ਸਬਰ ਦੀ ਜਰੂਰਤ ਹੈ, ਇਕ ਅੰਕੜੇ ਮੁਤਾਬਕ ਟੋਰਾਂਟੋ ਵਿਚ 544, ਪੀਲ ਰੀਜਨ ਵਿਚ 390, ਯਾਰਕ ਰੀਜਨ ਵਿਚ 191, ਵਿੰਡਸਰ ਵਿਚ 114 ਅਤੇ ਹੈਮਿਲਟਨ ਵਿਚ 134 ਮਾਮਲੇ ਦਰਜ ਹੋਏ ਹਨ। ਮਾੜੀ ਗੱਲ ਇਹ ਹੈ ਕਿ ਕੋਰੋਨਾ ਕਾਰਨ ਬੀਤੇ ਦਿਨ 23 ਹੋਰ ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਓਂਟਾਰੀਓ ਵਿਚ ਹੁਣ ਤੱਕ ਲਗਭਗ 2,490 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਅਧਿਕਾਰੀ ਮੁਤਾਬਕ ਸਰਕਾਰ ਨੇ ਇਹ ਐਲਾਨ ਪਹਿਲਾਂ ਹੀ ਕੀਤਾ ਹੋਇਆ ਹੈ ਕਿ ਜਨਵਰੀ ਮਹੀਨਾ ਚੜ੍ਹਦੇ ਸਾਰ ਕੋਰੋਨਾ ਰੋਕੂ ਟੀਕਾ ਹਰ ਕੈਨੇਡਾ ਵਾਸੀ ਤਕ ਪੁਜ ਜਾਵੇਗਾ।

Related News

ਹਾਲੇ ਨਹੀਂ ਖੁੱਲ੍ਹੇਗੀ ਕੈਨੇਡਾ ਅਮਰੀਕਾ ਦੀ ਸਰਹੱਦ, ਦੋਹਾਂ ਪਾਸਿਆਂ ਤੋਂ ਨਹੀਂ ਮਿਲੇ ਚੰਗੇ ਸੰਕੇਤ !

Vivek Sharma

19 ਜੂਨ ਤੋਂ ਖੋਲ੍ਹੇ ਜਾਣਗੇ ਓਂਟਾਰੀਓ ਦੇ ਕਈ ਖੇਤਰ

team punjabi

WHO ਨੇ ਮੁੜ ਜਤਾਇਆ ਖਦਸ਼ਾ, ਆਉਂਦੇ ਦਿਨਾਂ ‘ਚ ਕੋਰੋਨਾ ਦਾ ਭਿਆਨਕ ਰੂਪ ਆ ਸਕਦਾ ਹੈ ਸਾਹਮਣੇ

Vivek Sharma

Leave a Comment