channel punjabi
Canada International News North America

ਓਂਟਾਰੀਓ : ਲੰਡਨ ਹਸਪਤਾਲ ਨੇ ਕੋਵਿਡ 19 ਆਉਟਬ੍ਰੇਕ ਦਾ ਕੀਤਾ ਐਲਾਨ, 41 ਮਾਮਲੇ ਆਏ ਸਾਹਮਣੇ

ਓਂਟਾਰੀਓ : ਲੰਡਨ ਹਸਪਤਾਲ ਅਗਲੇ ਸੱਤ ਦਿਨਾਂ ਲਈ ਸਾਰੀਆਂ ਡਾਕਟਰੀ ਇਕਾਈਆਂ ‘ਚ ਦਾਖਲਾ ਬੰਦ ਕਰ ਰਿਹਾ ਹੈ। ਇਥੇ ਕੋਵਿਡ 19 ਆਉਟਬ੍ਰੇਕ ਘੋਸ਼ਿਤ ਕੀਤਾ ਗਿਆ ਹੈ। ਹਸਪਤਾਲ ‘ਚ ਹੁਣ ਤਕ 41 ਮਰੀਜ਼ ਅਤੇ ਸਟਾਫ ਸੰਕਰਮਿਤ ਹੋ ਚੁੱਕੇ ਹਨ।

ਲੰਡਨ ਹੈਲਥ ਸਾਇੰਸਜ਼ ਸੈਂਟਰ- ਜੋ ਕਿ ਕਈ ਹਸਪਤਾਲ ਚਲਾਉਂਦਾ ਹੈ, ਨੇ 10 ਨਵੰਬਰ ਨੂੰ ਪਹਿਲਾਂ ਆਪਣੇ ਯੂਨੀਵਰਸਿਟੀ ਹਸਪਤਾਲ ਦੀ ਚੌਥੀ ਮੰਜ਼ਲ ‘ਤੇ ਇਕ ਪ੍ਰਕੋਪ ਦੀ ਘੋਸ਼ਣਾ ਕੀਤੀ ਸੀ। ਇਸਦੇ ਨਾਲ ਹੀ ਮੈਡੀਕਲ ਸੁਵਿਧਾ ਵਾਲੇ ਖੇਤਰ ‘ਚ ਕੋਰੋਨਾ ਦੇ ਮਰੀਜ਼ ਸਾਹਮਣੇ ਆਏ।

ਮਿਡਲਸੇਕਸ-ਲੰਡਨ ਹੈਲਥ ਯੂਨਿਟ ਦੇ ਸਿਹਤ ਵਿਭਾਗ ਦੇ ਮੈਡੀਕਲ ਅਫਸਰ ਡਾ. ਕ੍ਰਿਸ ਮੈਕੀ ਨੇ ਕਿਹਾ ਕਿ ਵਧੇਰੇ ਲੋਕ ਬੀਮਾਰ ਨਾ ਹੋਣ ਲਈ ਇਹ ਯਕੀਨੀ ਬਣਾਉਣ ਲਈ ਵਾਧੂ ਉਪਾਅ ਲਾਗੂ ਕੀਤੇ ਜਾ ਰਹੇ ਹਨ। ਮੈਕੀ ਨੇ ਕਿਹਾ ਕਿ ਯੂਨੀਵਰਸਿਟੀ ਹਸਪਤਾਲ ਦੀ ਸਥਿਤੀ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਨਾਲ ਅਜਿਹੀ ਸਥਿਤੀ ਬਣ ਗਈ ਹੈ ਕਿ ਜਿਵੇਂ ਕਿ ਕੋਈ ਵਿਅਕਤੀ ਸਾਵਧਾਨੀ ਹਟਾਉਂਦਾ ਹੈ ਤਾਂ ਕੋਰੋਨਾ ਉਸਨੂੰ ਜਕੜ ਲੈਂਦਾ ਹੈ। ਅਧਿਕਾਰੀਆਂ ਨੇ ਦਸਿਆ ਕਿ ਹਸਪਤਾਲ ਦੇ ਹਰੇਕ ਵਿਅਕਤੀ ਦੀ ਦੋਬਾਰਾ ਕੋਵਿਡ 19 ਟੈਸਟਿੰਗ ਹੋਵੇਗੀ।

ਸਿਹਤ ਵਿਭਾਗ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਹਸਪਤਾਲ ਦੀ ਚੌਥੀ ਮੰਜ਼ਲ ‘ਤੇ ਸ਼ੁਰੂ ਹੋਏ ਪ੍ਰਕੋਪ ਨਾਲ 34 ਮਾਮਲੇ ਜੁੜੇ ਹੋਏ ਹਨ, ਜਿਨ੍ਹਾਂ ਵਿਚ ਹਸਪਤਾਲ ਦੇ ਸਟਾਫ ਵਿਚ 16, ਮਰੀਜ਼ਾਂ ਵਿਚ 18 ਅਤੇ ਇਕ ਦੀ ਮੌਤ ਹੋ ਗਈ ਹੈ। ਉਨ੍ਹਾਂ ਦਸਿਆ ਕਿ ਇਕੋ ਹਸਪਤਾਲ ਵਿਚ ਇਕ ਵੱਖਰੀ ਮੰਜ਼ਿਲ ‘ਤੇ ਕੋਵਿਡ 19 ਦੇ ਛੇ ਮਾਮਲੇ ਵੀ ਸਾਹਮਣੇ ਆਏ ਹਨ।

Related News

ਓਨਟਾਰੀਓ ਸਰਕਾਰ ਵੱਲੋਂ ਕੁੱਝ ਸਰਕਾਰੀ ਸੇਵਾਵਾਂ ਨੂੰ ਡਿਜਿਟਲਾਈਜ਼ ਕਰਨ ਦਾ ਐਲਾਨ

Rajneet Kaur

ਕਿਸਾਨਾਂ ਦੀ ਹਮਾਇਤ ‘ਚ ਅੱਗੇ ਆਏ ਕੈਨੇਡਾ ਦੇ ਸੰਸਦ ਮੈਂਬਰ ਜਗਮੀਤ ਸਿੰਘ, ਪੀ.ਐੱਮ. ਟਰੂਡੋ ਨੂੰ ਕੀਤੀ ਦਖਲ ਦੀ ਅਪੀਲ

Vivek Sharma

ਪੀਲ ਦੇ ਉੱਘੇ ਡਾਕਟਰ ਲਾਅਰੈਂਸ ਲੋਹ ਨੇ ਕਿਹਾ ਉਹ ਹਰ ਹਫਤੇ ਕੋਵਿਡ-19 ਵੈਕਸੀਨੇਸ਼ਨ ਲਈ ਉਮਰ ਵਰਗ ਨੂੰ ਘਟਾਈ ਜਾਣਗੇ ਤਾਂ ਜੋ ਇਸ ਟੀਕਾਕਰਣ ਦਾ ਫਾਇਦਾ ਜਲਦ ਤੋਂ ਜਲਦ ਸਾਰਿਆਂ ਨੂੰ ਹੋ ਸਕੇ

Rajneet Kaur

Leave a Comment