channel punjabi
Canada News North America

BIG NEWS : ਓਂਟਾਰੀਓ ਦੇ ਪ੍ਰੀਮੀਅਰ ਨੇ COVID-19 ਕੇਸਾਂ ‘ਚ ਵਾਧੇ ਕਾਰਨ ਨਵੀਂ ਤਾਲਾਬੰਦੀ ਲਈ ਦਿੱਤੀ ਚੇਤਾਵਨੀ, ਲੋਕਾਂ ਨੂੰ ਈਸਟਰ ਲਈ ਵੱਡੀਆਂ ਯੋਜਨਾਵਾਂ ਨਾ ਬਣਾਉਣ ਦੀ ਸਲਾਹ

ਟੋਰਾਂਟੋ : ਓਂਟਾਰੀਓ ਵਿੱਚ ਰਿਕਾਰਡ ਗਿਣਤੀ ਵਿੱਚ ਵੈਕਸੀਨੇਸ਼ਨ ਹੋਣ ਦੇ ਬਾਵਜੂਦ ਕੋਰੋਨਾ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਜਿਸ ਦੇ ਚਲਦਿਆਂ ਸੂਬਾ ਸਰਕਾਰ ਨੇ ਸਖ਼ਤੀ ਦਾ ਮਨ ਬਣਾ ਲਿਆ ਹੈ। ਓਂਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਕੋਵਿਡ-19 ਮਾਮਲਿਆਂ ਵਿੱਚ ਵਾਧੇ ਨੂੰ ਰੋਕਣ ਲਈ ਵਾਧੂ ਪਾਬੰਦੀਆਂ ‘ਤੇ ਵਿਚਾਰ ਕਰ ਰਹੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੇ ਲੰਬੇ ਹਫ਼ਤੇ ਵਿੱਚ ਇਕੱਠੇ ਨਾ ਹੋਣ ।

ਫੋਰਡ ਨੇ ਕਿਹਾ ਕਿ ਉਹ ਵੱਧ ਰਹੇ ਇਨਫੈਕਸ਼ਨਾਂ ਬਾਰੇ ‘ਬਹੁਤ ਚਿੰਤਤ’ ਹਨ ਅਤੇ ਜ਼ੋਰ ਦੇ ਕੇ ਕਿਹਾ ਕਿ ਵਸਨੀਕਾਂ ਨੂੰ ਜਨਤਕ ਸਿਹਤ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਪ੍ਰੀਮੀਅਰ ਫੋਰਡ ਨੇ ਇੱਕ ਤਰ੍ਹਾਂ ਨਾਲ ਚੇਤਾਵਨੀ ਦਿੰਦੇ ਹੋਏ ਕਿਹਾ, ‘ਈਸਟਰ ਲਈ ਯੋਜਨਾਵਾਂ ਨਾ ਬਣਾਓ, ਹਾਲਾਤ ਅਨੁਸਾਰ ਜੇਕਰ ਚੀਜ਼ਾਂ ਬੰਦ ਕਰਨੀਆਂ ਪੈਂਦੀਆਂ ਹਨ ਤਾਂ ਮੈਂ ਚੀਜ਼ਾਂ ਨੂੰ ਜਿੰਦਰਾ ਲਾਉਣ ਵਿਚ ਸੰਕੋਚ ਨਹੀਂ ਕਰਾਂਗਾ।’

ਇਸ ਕਾਨਫਰੰਸ ਦੌਰਾਨ (13:07-13:55 ਤੱਕ) ਪ੍ਰੀਮੀਅਰ ਡੱਗ ਫੋਰਡ ਈਸਟਰ ਵਾਸਤੇ ਵੱਡੀਆਂ ਯੋਜਨਾਵਾਂ ਨਾ ਬਣਾਉਣ ਦੀ ਚੇਤਾਵਨੀ ਭਰੀ ਸਲਾਹ ਦੇ ਰਹੇ ਹਨ।

ਫੋਰਡ ਨੇ ਇਹ ਨਹੀਂ ਦੱਸਿਆ ਕਿ ਕਿਹੜੇ ਉਪਾਅ ਵਿਚਾਰੇ ਜਾ ਰਹੇ ਹਨ, ਪਰ ਉਸਨੇ ਕਿਹਾ ਕਿ ਉਹ ਕੋਈ ਫੈਸਲਾ ਲੈਣ ਤੋਂ ਪਹਿਲਾਂ ਸਿਹਤ ਦੇ ਚੀਫ਼ ਮੈਡੀਕਲ ਅਫਸਰ ਡਾ. ਡੇਵਿਡ ਵਿਲੀਅਮਜ਼ ਨਾਲ ਸਲਾਹ-ਮਸ਼ਵਰਾ ਕਰਨਗੇ।

ਸੂਬੇ ਵਿੱਚ ਜਾਰੀ ਵੈਕਸੀਨੇਸ਼ਨ ਪ੍ਰਕਿਰਿਆ ਵਿੱਚ ਤਬਦੀਲੀ ਕੀਤੇ ਜਾਣ ਸਬੰਧੀ ਫੋਰਡ ਨੇ ਕਿਹਾ, ‘ਸਾਡਾ ਉਦੇਸ਼ ਇਹ ਨਿਸ਼ਚਤ ਕਰਨਾ ਹੈ ਕਿ ਅਸੀਂ ਸਭ ਤੋਂ ਕਮਜ਼ੋਰ ਲੋਕਾਂ ਦੀ ਦੇਖਭਾਲ ਕਰੀਏ।’

ਉਹਨਾਂ ਸੂਬੇ ਦੀ ਉਮਰ ਸਮੂਹਾਂ ਦੇ ਕ੍ਰਮ ਵਿੱਚ ਟੀਕਾਕਰਨ ਦੀ ਰਣਨੀਤੀ ਬਾਰੇ ਕਿਹਾ, ਇਸ ਰਣਨੀਤੀ ਨੂੰ ਬਦਲਣ ਦੀ ਕੋਈ ਯੋਜਨਾ ਨਹੀਂ ਹੈ।

ਪ੍ਰਾਂਤ ਵਿੱਚ ਹਫ਼ਤਿਆਂ ਤੋਂ ਕੋਵਿਡ-19 ਦੀਆਂ ਦਰਾਂ ‘ਚ ਵਾਧਾ ਵੇਖਿਆ ਗਿਆ ਹੈ, ਜੋ ਕਿ ਵਾਇਰਸ ਦੇ ਹੋਰ ਪ੍ਰਸਾਰਿਤ ਰੂਪਾਂ ਦੇ ਫੈਲਣ ਕਾਰਨ ਫੈਲਿਆ ਹੋਇਆ ਹੈ। ਓਂਟਾਰੀਓ ਵਿੱਚ ਮੰਗਲਵਾਰ ਨੂੰ ਕੋਵਿਡ-19 ਦੇ 2,336 ਨਵੇਂ ਮਾਮਲੇ ਦਰਜ ਕੀਤੇ ਗਏ ਅਤੇ 14 ਲੋਕਾਂ ਦੀ ਜਾਨ ਚਲੀ ਗਈ।

Related News

ਓਂਟਾਰੀਓ: ਪੁਲਿਸ ਨੇ 31 ਸਾਲਾ ਲਾਪਤਾ ਸੀਨ ਲਾਰਜ ਦੀ ਭਾਲ ਕੀਤੀ ਸ਼ੁਰੂ

Rajneet Kaur

BIG NEWS : ਬ੍ਰਿਟੇਨ ਨੇ ਆਕਸਫੋਰਡ ਯੂਨੀਵਰਸਿਟੀ ਅਤੇ ਐਸਟ੍ਰਾਜ਼ੇਨੇਕਾ ਦੁਆਰਾ ਵਿਕਸਤ ਕੀਤੇ ਟੀਕੇ ਨੂੰ ਦਿੱਤੀ ਪ੍ਰਵਾਨਗੀ, ਮੰਜੂਰੀ ਦੇਣ ਵਾਲਾ ਦੁਨੀਆ ਦਾ ਪਹਿਲਾ ਦੇਸ਼

Vivek Sharma

BIG NEWS : ਵ੍ਹਾਈਟ ਹਾਊਸ ਦੇ ਬਾਹਰ ਫਾਈਰਿੰਗ, ਬ੍ਰੀਫਿੰਗ ਰੂਮ ਤੋਂ ਰਾਸ਼ਟਰਪਤੀ ਟਰੰਪ ਨੂੰ ਕੱਢਿਆ ਗਿਆ ਸੁਰੱਖਿਅਤ

Vivek Sharma

Leave a Comment