channel punjabi
Canada News

ਓਂਟਾਰੀਓ ਦੇ ਅੱਧੇ ਤੋਂ ਜ਼ਿਆਦਾ ਹਸਪਤਾਲਾਂ ਦੀ ਹਾਲਤ ਤਰਸਯੋਗ, ਜ਼ਿਆਦਾਤਰ ਹਸਪਤਾਲਾਂ ਨੂੰ ਤਾਮੀਰਦਾਰੀ ਦੀ ਜ਼ਰੂਰਤ !

ਟੋਰਾਂਟੋ : ਕੋਰੋਨਾ ਮਹਾਂਮਾਰੀ ਦਾ ਵਧਦਾ ਮੱਕੜਜਾਲ, ਸਰਕਾਰੀ ਦਾਅਵਿਆਂ ਦੀ ਪੰਡ,ਸਿਹਤ ਸਹੂਲਤਾਂ ਦੀ ਘਾਟ, ਹਸਪਤਾਲਾਂ ਦੀ ਮਾੜੀ ਸਥਿਤੀ ਇਸ ਸਮੇਂ ਓਂਟਾਰੀਓ ਵਾਸੀਆਂ ਦੀ ਜਾਨ ‘ਤੇ ਭਾਰੀ ਪੈ ਰਹੀ ਹੈ ।

ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਬਹੁਤ ਜ਼ਿਆਦਾ ਵੱਧ ਰਹੇ ਹਨ। ਹਾਲਤ ਇਹ ਹੈ ਕਿ ਪੀਲ ਰੀਜਨ ਤੇ ਟੋਰਾਂਟੋ ਵਿਚ ਤਾਲਾਬੰਦੀ ਤੱਕ ਲਾਉਣੀ ਪੈ ਗਈ ਹੈ। ਇਸ ਦੇ ਬਾਵਜੂਦ ਇਕ ਰਿਪੋਰਟ ਵਿਚ ਪਤਾ ਲੱਗਾ ਹੈ ਕਿ ਸੂਬੇ ਦੇ ਅੱਧੇ ਤੋਂ ਜ਼ਿਆਦਾ ਹਸਪਤਾਲਾਂ ਦੀ ਸਥਿਤੀ ਬਹੁਤ ਖਰਾਬ ਹੈ।

ਫਾਈਨੈਂਨਸ਼ੀਅਲ ਅਕੋਮੋਡਿਟੀ ਦਫ਼ਤਰ ਦੀ ਰਿਪੋਰਟ ਅਨੁਸਾਰ
ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਬੇਹੱਦ ਧਿਆਨ ਰੱਖਣ ਦੀ ਜ਼ਰੂਰਤ ਹੈ ਤੇ ਜਲਦੀ ਹੀ ਹਸਪਤਾਲਾਂ ਦੀ ਸਥਿਤੀ ਸੁਧਾਰਣ ਦੀ ਜ਼ਰੂਰਤ ਹੈ।

ਰਿਪੋਰਟ ਮੁਤਾਬਕ ਹਸਪਤਾਲਾਂ ਦੀ ਸਥਿਤੀ ਸੜਕਾਂ, ਪੁਲਾਂ ਅਤੇ ਹੋਰ ਇਮਾਰਤਾਂ ਨਾਲੋਂ ਵੀ ਖਰਾਬ ਹੈ। ਇਨ੍ਹਾਂ ਦੀ ਬਹਾਲੀ ਲਈ ਸਰਕਾਰ ਨੂੰ ਟ੍ਰਿਲੀਅਨ ਡਾਲਰ ਖਰਚ ਕਰਨ ਦੀ ਜ਼ਰੂਰਤ ਹੈ।

ਅਧਿਕਾਰੀਆਂ ਨੇ ਕਿਹਾ ਕਿ 10 ਸਾਲਾਂ ਵਿਚ ਇਸ ‘ਤੇ ਲਗਭਗ 64.5 ਬਿਲੀਅਨ ਡਾਲਰ ਖਰਚਣ ਦੀ ਜ਼ਰੂਰਤ ਪੈਣ ਵਾਲੀ ਹੈ ਅਤੇ ਇਸ ਹਿਸਾਬ ਨਾਲ ਹਰ ਸਾਲ 6.5 ਬਿਲੀਅਨ ਡਾਲਰ ਦਾ ਭਾਰੀ ਖਰਚ ਕੱਢਣਾ ਪਵੇਗਾ। ਜਦਕਿ 2019 ਦੇ ਬਜਟ ਮੁਤਾਬਕ ਸੂਬੇ ਕੋਲ ਬਹੁਤ ਘੱਟ ਰਾਸ਼ੀ ਹੈ। ਸੂਬੇ ਵਿਚ 913 ਹਸਪਤਾਲਾਂ ਵਿਚੋਂ ਵਧੇਰੇ ਹਸਪਤਾਲ ਤਾਂ 47 ਸਾਲ ਪੁਰਾਣੇ ਹਨ। ਇਸ ਦੇ ਨਾਲ ਹੀ ਮਸ਼ੀਨਾਂ ਅਤੇ ਹੋਰ ਸਾਮਾਨ ਵੀ ਪੁਰਾਣਾ ਤੇ ਕਾਫੀ ਖਰਾਬ ਹੋ ਚੁੱਕਾ ਹੈ।

ਉਧਰ ਸੂਬੇ ਦੇ ਪ੍ਰੀਮੀਅਰ ਡਗ ਫੋਰਡ ਦਾ ਕਹਿਣਾ ਹੈ ਕਿ ਉਹ ਜਿੰਨਾ ਹੋ ਸਕੇ ਸੂਬੇ ਦੇ ਹਸਪਤਾਲਾਂ ਦੇ ਸੁਧਾਰ ਲਈ ਕਦਮ ਚੁੱਕਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਸਰਕਾਰੀ ਦਾਅਵਿਆਂ ਦੇ ਬਾਵਜੂਦ ਕੋਰੋਨਾ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ । ਮੌਜੂਦਾ ਸਮੇਂ ਵਿੱਚ ਸਰਕਾਰੀ ਪੱਧਰ ਤੇ ਕੀਤੇ ਜਾ ਰਹੇ ਉਪਰਾਲੇ ਨਾਕਾਮਯਾਬ ਅਤੇ ਨਾਕਾਫ਼ੀ ਹੀ ਸਾਬਤ ਹੋਏ ਹਨ‌।

Related News

ਨਸਲਵਾਦ ਦੀ ਅੱਗ ਵਿਚ ਮੁੜ ਝੁਲਸਿਆ ਅਮਰੀਕਾ,ਵਿਸਕਾਨਸਿਨ ਦੇ ਕੇਨੋਸ਼ਾ ਸ਼ਹਿਰ ਵਿੱਚ ਭੜਕੀ ਹਿੰਸਾ

Vivek Sharma

BIG NEWS : ਜਸਟਿਨ ਟਰੂਡੋ ਨੂੰ ਇੱਕ ਵਾਰ ਫਿਰ ਮਿਲਿਆ ਜਗਮੀਤ ਸਿੰਘ ਦਾ ਸਹਾਰਾ, ਦੂਜੀ ਵਾਰ ਭਰੋਸੇ ਦੀ ਵੋਟ ‘ਚ ਬਚੀ ਟਰੂਡੋ ਸਰਕਾਰ

Vivek Sharma

ਸਾਬਕਾ ਵਿੱਤ ਮੰਤਰੀ ਬਿੱਲ ਮੌਰਨਿਊ ਮੁੜ ਘਿਰੇ ਵਿਵਾਦਾਂ ਵਿੱਚ, ਚੋਣ ਨਿਯਮਾਂ ਦੀ ਉਲੰਘਣਾ ਦੇ ਲੱਗੇ ਦੋਸ਼

Vivek Sharma

Leave a Comment