channel punjabi
Canada News North America

ਓਂਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਵੱਲੋਂ ਚੋਣ ਪ੍ਰਕਿਰਿਆ ਵਿੱਚ ਤਬਦੀਲੀਆਂ ਲਈ ਮਤਾ ਪੇਸ਼, ਚੋਣ ਪ੍ਰਕਿਰਿਆ ‘ਚ ਸੁਧਾਰਾਂ ਦੀ ਮੰਗ

ਟੋਰਾਂਟੋ : 2022 ਦੀਆਂ ਚੋਣਾਂ ਨੂੰ ਲੈ ਕੇ ਓਂਟਾਰੀਓ ਸਰਕਾਰ ਨੇ ਕੁਝ ਤਬਦੀਲੀਆਂ ਦੀ ਤਜਵੀਜ਼ ਕੀਤੀ ਹੈ।ਓਂਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦੀ ਅਗਵਾਈ ਵਾਲੀ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਵੱਲੋਂ ਵੀਰਵਾਰ ਨੂੰ ਇਲੈਕਸ਼ਨ ਲਾਅ ਵਿੱਚ ਤਬਦੀਲੀਆਂ ਕਰਨ ਦਾ ਮਤਾ ਪੇਸ਼ ਕੀਤਾ ਗਿਆ। ਇਸ ਵਿੱਚ ਤੀਜੀ ਪਾਰਟੀ ਵੱਲੋਂ ਕੀਤੀ ਜਾਣ ਵਾਲੀ ਇਸ਼ਤਿਹਾਰਬਾਜੀ ਨੂੰ ਸੀਮਤ ਕਰਨ ਤੇ ਵੋਟਰਾਂ ਦੀ ਸ਼ਮੂਲੀਅਤ ਨੂੰ ਹੱਲਾਸ਼ੇਰੀ ਦੇਣ ਦੀ ਤਜਵੀਜ਼ ਹੈ।
ਅਟਾਰਨੀ ਜਨਰਲ ਡੱਗ ਡਾਊਨੀ ਨੇ ਇਲੈਕਸ਼ਨ ਲਾਅ ਸੁਧਾਰਾਂ ਸਬੰਧੀ ਇੱਕ ਪੈਕੇਜ ਪੇਸ਼ ਕੀਤਾ, ਜੇ ਇਹ ਪਾਸ ਹੋ ਜਾਂਦਾ ਹੈ ਤਾਂ ਇਹ 2022 ਵਿੱਚ ਹੋਣ ਵਾਲੀਆਂ ਅਗਲੀਆਂ ਪ੍ਰੋਵਿੰਸ਼ੀਅਲ ਚੋਣਾਂ ਤੋਂ ਪਹਿਲਾਂ ਪ੍ਰਭਾਵੀ ਹੋ ਜਾਵੇਗਾ।

ਡਾਊਨੀ ਨੇ ਆਖਿਆ ਕਿ ਇਨ੍ਹਾਂ ਤਬਦੀਲੀਆਂ ਵਿੱਚ ਇੱਕ ਤੀਜੀ ਪਾਰਟੀ ਐਡਵਰਟਾਈਜ਼ਰਜ਼ ਲਈ ਖਰਚੇ ਦੀ ਹੱਦ ਵਧਾ ਕੇ 600,000 ਡਾਲਰ ਕੀਤੇ ਜਾਣ ਦਾ ਪ੍ਰਸਤਾਵ ਹੈ। ਉਨ੍ਹਾਂ ਆਖਿਆ ਕਿ ਓਂਟਾਰੀਓ ਹੀ ਅਜਿਹੀ ਥਾਂ ਹੈ ਜਿੱਥੇ ਅਸੀਂ ਤੀਜੀ ਧਿਰ ਨੂੰ ਹਜ਼ਾਰਾਂ ਦੀ ਥਾਂ ਮਿਲੀਅਨਜ਼ ਵਿੱਚ ਗਿਣਿਆ ਜਾਦਾ ਹੈ।
ਡਾਊਨੀ ਨੇ ਆਖਿਆ ਕਿ ਇਹ ਤਬਦੀਲੀ ਅਜਿਹੇ ਗਰੁੱਪਾਂ ਨੂੰ ਚੋਣਾਂ ਵਿੱਚ ਹਿੱਸਾ ਲੈਣ ਤੋਂ ਰੋਕਣ ਲਈ ਨਹੀਂ ਹੈ ਪਰ ਇਹ ਰਿੱਟ ਪੀਰੀਅਡ ਤੋਂ ਪਹਿਲਾਂ ਖਰਚੇ ਉੱਤੇ ਰੋਕ ਲਾਵੇਗੀ। ਇਸ ਕਾਨੂੰਨ ਵਿੱਚ ਇਹ ਪ੍ਰਸਤਾਵ ਵੀ ਹੈ ਕਿ ਇਨ੍ਹਾਂ ਤੀਜੀਆਂ ਧਿਰਾਂ ਤੇ ਸਿਆਸੀ ਪਾਰਟੀਆਂ ਦਰਮਿਆਨ ਗੰਢ ਤੁੱਪ ਨੂੰ ਵੀ ਸੀਮਤ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਸਾਨੂੰ ਪਾਰਦਰਸ਼ਤਾ ਤੇ ਜਾਇਜ਼ ਕੰਮ ਚਾਹੀਦਾ ਹੈ। ਜਿਹੜੀ ਰਕਮ ਕੋਈ ਵਿਅਕਤੀ ਪਾਰਟੀ, ਉਮੀਦਵਾਰ ਜਾਂ ਹਲਕਾ ਐਸੋਸਿਏਸ਼ਨ ਨੂੰ ਡੋਨੇਟ ਕਰਦੇ ਹਨ ਉਸ ਵਿੱਚ ਵੀ 1650 ਡਾਲਰ ਤੋਂ ਵਧਾ ਕੇ 3,300 ਡਾਲਰ ਸਾਲਾਨਾ ਕੀਤੇ ਜਾਣ ਦਾ ਸੁਝਾਅ ਹੈ। ਬਿੱਲ ਵਿੱਚ ਐਡਵਾਂਸ ਪੋਲਿੰਗ ਦਿਨ ਪੰਜ ਤੋਂ 10 ਕਰਨ ਦਾ ਵੀ ਸੁਝਾਅ ਦਿੱਤਾ ਗਿਆ ਹੈ।

Related News

ਆਸਟ੍ਰੇਲੀਆ ‘ਚ ਖ਼ਬਰਾਂ ਦਿਖਾਉਣ ਲਈ ਪੈਸਾ ਦੇਣ ਦੇ ਕਾਨੂੰਨ ਨਾਲ ਭੜਕੇ ਫੇਸਬੁੱਕ ਨੇ ਸਾਰੀਆਂ ਸਮਾਚਾਰ ਵੈਬਸਾਈਟਾਂ ਦੇ ਖ਼ਬਰਾਂ ਪੋਸਟ ਕਰਨ ‘ਤੇ ਲਗਾਈ ਪਾਬੰਦੀ

Rajneet Kaur

‘ਤੂਫ਼ਾਨ ਟੇਡੀ’ ਤੇ ਬੁੱਧਵਾਰ ਤੱਕ ਨੋਵਾ ਸਕੋਸ਼ੀਆ ਦੇ ਕੰਢੇ ਪਹੁੰਚਣ ਦੀ ਸੰਭਾਵਨਾ

Vivek Sharma

ਓਂਟਾਰੀਓ ਦੇ ਤਿੰਨ ਖ਼ੇਤਰਾਂ ਵਿੱਚ ਕੋਰੋਨਾ ਪਾਬੰਦੀਆਂ ਨੂੰ ਹੋਰ ਸਮੇਂ ਲਈ ਵਧਾਇਆ ਗਿਆ

Vivek Sharma

Leave a Comment