channel punjabi
Canada News

ਓਂਟਾਰੀਓ ਸਰਕਾਰ ਸੂਬੇ ਦੀ ਆਰਥਿਕਤਾ ਸੁਧਾਰਨ ਲਈ ਚੁੱਕ ਰਹੀ ਹੈ ਹਰ ਸੰਭਵ ਕਦਮ: ਡੱਗ ਫੋਰਡ

ਟੋਰਾਂਟੋ : ਕੈਨੇਡਾ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਸਭ ਤੋਂ ਵੱਧ ਪ੍ਰਭਾਵ ਓਂਟਾਰੀਓ ਅਤੇ ਕਿਊਬਿਕ ਸੂਬੇ ਝੱਲ ਰਹੇ ਹਨ। ਇਸੇ ਕਾਰਨ ਇੱਥੇ ਪਾਬੰਦੀਆਂ ਨੂੰ ਲਗਾਤਾਰ ਹੋਰ ਸਖ਼ਤ ਕੀਤਾ ਜਾ ਰਿਹਾ ਹੈ। ਬਹੁਤੇ ਲੋਕ ਸਰਕਾਰ ਦੀ ਕਾਰਗੁਜ਼ਾਰੀ ਵਿਚ ਨੁਕਸ ਕੱਢ ਰਹੇ ਹਨ। ਅਜਿਹੇ ਵਿਚ ਓਂਟਾਰੀਓ ਸਰਕਾਰ ਲੋਕਾਂ ਅੱਗੇ ਆਪਣੀ ਸਾਖ਼ ਸੁਧਾਰਨ ਲਈ
ਹੁਣ ਵਿਕਾਸ ਕਾਰਜਾਂ ਤੇ ਜ਼ੋਰ ਦੇ ਰਹੀ ਹੈ।
ਓਂਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਨੇ ਕਿਹਾ ਕਿ ਕੋਰੋਨਾ ਸੰਕਟ ਕਾਰਨ ਮੱਧਮ ਪਈ ਆਰਥਿਕ ਵਿਕਾਸ ਨੂੰ ਤੇਜ ਕਰਨ ਲਈ ਸਰਕਾਰ ਸਖਤ ਮਿਹਨਤ ਕਰ ਰਹੀ ਹੈ। ਸਾਡਾ ਓਂਟਾਰੀਓ ਰੀਬਿਲਡਿੰਗ ਅਤੇ ਰਿਕਵਰੀ ਪਹਿਲ ਅਧੀਨ ਵੱਡੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟ ਜਿਵੇਂ ਕਿ, ਐਲਟੀਸੀ ਘਰਾਂ, ਬਿਹਤਰ ਹਾਈਵੇਅ ਅਤੇ ਪਬਲਿਕ ਟ੍ਰਾਂਜਿਟ ਨੈਟਵਰਕ ਅਤੇ ਟ੍ਰਾਂਜ਼ਿਟ-ਓਰੀਐਂਟਿਡ ਕਮਿਊਨਿਟੀਜ਼ ਲਈ ਜ਼ਮੀਨ ਵਾਸਤੇ ਤੇਜ਼ੀ ਨਾਲ ਉਪਰਾਲੇ ਕੀਤੇ ਜਾ ਰਹੇ ਹਨ।

ਓਂਟਾਰੀਓ ਸਰਕਾਰ ਸਿੱਖਿਆ ਸੁਧਾਰਾਂ ਲਈ ਵੀ ਯਤਨਸ਼ੀਲ ਹੈ , ਸਰਕਾਰ ਨਵੇਂ ਸਕੂਲ ਖੋਲ੍ਹਣ ਜਾ ਰਹੀ ਹੈ। ਸਰਕਾਰ ਨੇ ਐਲਾਨ ਕੀਤਾ ਹੈ ਕਿ 2020-21 ਦੌਰਾਨ ਉਹ 20 ਨਵੇਂ ਸਕੂਲ ਅਤੇ 8 ਪੱਕੇ ਸਕੂਲ ਬਣਾਉਣ ਲਈ 550 ਮਿਲੀਅਨ ਡਾਲਰ ਖਰਚ ਕਰੇਗੀ। ਇਸ ਨਾਲ 16 ਹਜ਼ਾਰ ਵਿਦਿਆਰਥੀਆਂ ਦੀ ਪੜ੍ਹਾਈ ਲਈ ਨਵੀਆਂ ਥਾਂਵਾਂ ਬਣਨਗੀਆਂ। ਇਸ ਦੇ ਨਾਲ ਹੀ ਛੋਟੇ ਬੱਚਿਆਂ ਦੇ ਮਾਪਿਆਂ ਲਈ ਵੀ ਰਾਹਤ ਦੀ ਖ਼ਬਰ ਹੈ। ਇਸ ਲਈ ਸੂਬਾ ਸਰਕਾਰ ਵਲੋ 870 ਨਵੇਂ ਲਾਇਸੰਸਸ਼ੁਦਾ ਚਾਈਲਡ ਕੇਅਰ ਸੈਂਟਰ ਬਣਾਏ ਜਾਣਗੇ।

ਓਂਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਨੇ ਟੋਰਾਂਟੋ ਦੇ ਲਾਰੇਟੋ ਐਬੇ ਕੈਥੋਲਿਕ ਸੈਕੰਡਰੀ ਸਕੂਲ ਵਿਖੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸੂਬੇ ਦੇ ਸਿੱਖਿਆ ਮੰਤਰੀ ਸਟੀਫ਼ਨ ਲੈਚੇ ਅਤੇ ਇਗਲਿੰਟਨ-ਲਾਰੈਂਸ ਦੇ ਐੱਮ. ਪੀ. ਪੀ. ਰੌਬਿਨ ਮਾਰਟਿਨ ਵੀ ਮੌਜੂਦ ਸਨ।

ਦੱਸ ਦਈਏ ਕਿ ਮੁੱਖ ਮੰਤਰੀ ਟੋਰਾਂਟੋ ਕੈਥੋਲਿਕ ਡਿਸਟ੍ਰਿਕ ਸਕੂਲ ਬੋਰਡ ਨੂੰ ਕੈਪੀਟਲ ਪ੍ਰਿਓਰਿਟੀਜ਼ ਪ੍ਰੋਗਰਾਮ ਤਹਿਤ 24 ਮਿਲੀਅਨ ਡਾਲਰ ਦੀ ਰਾਸ਼ੀ ਦੇਣ ਦਾ ਐਲਾਨ ਕਰਨ ਲਈ ਪੁੱਜੇ ਸਨ, ਜਿਸ ਨਾਲ ਇੱਥੇ 620 ਨਵੇਂ ਵਿਦਿਆਰਥੀਆਂ ਦੀ ਪੜ੍ਹਾਈ ਲਈ ਇਮਾਰਤੀ ਢਾਂਚੇ ਵਿਚ ਸੁਧਾਰ ਕੀਤਾ ਜਾਵੇਗਾ।
ਮੁੱਖ ਮੰਤਰੀ ਦਾ ਸਪੱਸ਼ਟ ਵਿਚਾਰ ਇਹ ਹੈ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਉਹ ਹਰ ਸਖਤਾਈ ਕਰਨ ਲਈ ਤਿਆਰ ਹਨ ਪਰ ਸਕੂਲਾਂ ਨੂੰ ਖੋਲ੍ਹ ਕੇ ਹੀ ਰੱਖਣਗੇ ਕਿਉਂਕਿ ਇਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ‘ਤੇ ਪ੍ਰਭਾਵ ਪੈਂਦਾ ਹੈ।

Related News

ਬ੍ਰਿਟਿਸ਼ ਕੋਲੰਬੀਆ ਸੋਮਵਾਰ ਨੂੰ ਕੋਵਿਡ -19 ਟੀਕਿਆਂ ਲਈ ਆਪਣੇ ਬਜ਼ੁਰਗਾਂ ਦੀ ਪਹਿਲੀ ਲਹਿਰ ਰਜਿਸਟਰ ਕਰਨ ਦੀ ਤਿਆਰੀ ‘ਚ,ਅੰਗਰੇਜ਼ੀ ਨਾ ਸਮਝਣ ਵਾਲੇ ਬਜ਼ੁਰਗਾਂ ਲਈ ਗੁਰਦੁਆਰਾ ਵਲੋਂ ਉਪਰਾਲਾ

Rajneet Kaur

ਲਾਕਡਾਊਨ ਵਿੱਚ ਬੰਦ ਜੀਟੀਏ ਦੀ ਇੱਕ ਸਿਟੀ ਪ੍ਰੋਵਿੰਸ ਦੀ ਰੈੱਡ ਕੰਟਰੋਲ ਜ਼ੋਨ ਵਿੱਚ ਦਾਖਲ ਹੋਣ ਲਈ ਤਿਆਰ

Rajneet Kaur

ਅਮਰੀਕਾ: ਬਾਕਸਿੰਗ ਲੀਜੈਂਡ ਲਿਓਨ ਸਪਿੰਕਸ ਦਾ 67 ਸਾਲ ਦੀ ਉਮਰ ‘ਚ ਦਿਹਾਂਤ

Rajneet Kaur

Leave a Comment