channel punjabi
Canada International News North America

ਓਂਟਾਰੀਓ ‘ਚ ਕੋਵਿਡ 19 ਦੇ 800 ਤੋਂ ਵਧ ਨਵੇਂ ਮਾਮਲੇ ਆਏ ਸਾਹਮਣੇ

ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਓਨਟਾਰੀਓ ਆਪਣੀ ਦੂਜੀ ਵਾਰ ਸਭ ਤੋਂ ਵਧ ਰੋਜ਼ਾਨਾ ਮਾਮਲੇ ਦੀ ਰਿਪੋਰਟ ਕਰ ਰਿਹਾ ਹੈ। ਮੰਗਲਵਾਰ ਨੂੰ COVID-19 ਦੇ 821 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਸੋਮਵਾਰ ਨੂੰ ਇੱਥੇ 704 ਮਾਮਲੇ ਦਰਜ ਕੀਤੇ ਗਏ ਸਨ।

ਟੋਰਾਂਟੋ ‘ਚ ਕੋਵਿਡ 19 ਦੇ 327 ਕੇਸ ਸਾਹਮਣੇ ਆਏ ਹਨ। ਪੀਲ ਵਿੱਚ 136, ਓਟਾਵਾ ਵਿੱਚ 79 ਅਤੇ ਯੌਰਕ ਖੇਤਰ ਵਿੱਚ 64 ਮਰੀਜ਼ ਸਾਹਮਣੇ ਆਏ ਹਨ ।

ਸੂਬੇ ਨੇ ਕਿਹਾ ਕਿ ਇਸਨੇ ਪਿਛਲੇ ਦਿਨ 24,000 ਤੋਂ ਵੱਧ ਟੈਸਟ ਕੀਤੇ ਸਨ।

ਸੂਬੇ ‘ਚ ਤਿੰਨ ਹੋਰ ਕੋਵਿਡ 19 ਮਰੀਜ਼ਾਂ ਦੀ ਮੌਤ ਹੋ ਗਈ ਹੈ ।ਜਿਸ ਤੋਂ ਬਾਅਦ ਸੂਬਾਈ ਮੌਤ ਦੀ ਗਿਣਤੀ ਵਧ ਕੇ 3,053 ਹੋ ਗਈ ਹੈ। ਜ਼ਿਆਦਾਤਰ ਮੌਤਾਂ (1,979) ਲਾਂਗ ਟਰਮ ਦੇਖਭਾਲ ਵਿਚ ਰਹਿਣ ਵਾਲੇ ਲੋਕਾਂ ਦੀ ਹੋਈ ਹੈ। ਅੱਠ ਲਾਂਗ ਟਰਮ ਦੇ ਸਿਹਤ ਸੰਭਾਲ ਕਰਮਚਾਰੀ ਵੀ ਮਰ ਚੁੱਕੇ ਹਨ। ਸੂਬੇ ਦਾ ਕਹਿਣਾ ਹੈ ਕਿ 274 ਲੋਕ ਇਸ ਸਮੇਂ ਵਿੱਚ ਹਸਪਤਾਲ ਵਿੱਚ ਦਾਖਲ ਹਨ, ਜਿੰਨਾਂ ਵਿੱਚ ਇੰਟੈਂਸਿਵ ਕੇਅਰ ਯੂਨਿਟਸ ਵਿੱਚ 72 ਅਤੇ ਵੈਂਟੀਲੇਟਰਾਂ ‘ਤੇ 45 ਹਨ।

ਕੈਨੇਡਾ ਦੀ 100,000 ਕੇਸ ਦੀ ਥ੍ਰੈਸ਼ਹੋਲਡ ਤੇ ਪਹੁੰਚਣ ਤੋਂ ਚਾਰ ਮਹੀਨਿਆਂ ਬਾਅਦ ਹੀ ਸੋਮਵਾਰ ਨੂੰ ਕੈਨੇਡਾ ‘ਚ ਕੇਸਾਂ ਦਾ ਅੰਕੜਾ 200,000 ਤੋਂ ਪਾਰ ਹੋ ਗਿਆ ਹੈ। ਦੇਸ਼ ‘ਚ ਜ਼ਿਆਦਾਤਰ ਮਾਮਲੇ ਕਿਉਬਿਕ ਅਤੇ ਓਂਟਾਰੀਓ ‘ਚ ਦੇਖੇ ਗਏ ਹਨ। ਹਾਲਾਂਕਿ ਹਾਲ ਹੀ ਦੇ ਹਫਤਿਆਂ ਵਿੱਚ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਇਹ ਗਿਣਤੀ ਵਧ ਰਹੀ ਹੈ।

Related News

ਮੁੜ ਤੋਂ ਤਾਲਾਬੰਦੀ ਵੱਲ ਵਧਿਆ ਬ੍ਰਿਟਿਸ਼ ਕੋਲੰਬੀਆ (B.C.) ! ਮਾਹਿਰ ਦੇ ਤੱਥਾਂ ਨੇ ਉਡਾਏ ਹੋਸ਼ !

Vivek Sharma

ਪੁਲਿਸ ਨੇ 33 ਸਾਲਾ ਲਾਪਤਾ ਵਿਅਕਤੀ ਨੂੰ ਲੱਭਣ ‘ਚ ਲੋਕਾਂ ਤੋਂ ਕੀਤੀ ਮਦਦ ਦੀ ਮੰਗ

Rajneet Kaur

ਪੁਲਿਸ ਅਫ਼ਸਰ ਤੇ ਲੱਗੇ ਸਰੀਰਕ ਸ਼ੋਸ਼ਣ ਕਰਨ ਦੇ ਇਲਜ਼ਾਮ !

Vivek Sharma

Leave a Comment