channel punjabi
Canada International News North America

ਓਂਟਾਰੀਓ ‘ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ,ਕ੍ਰਿਸਮਸ ਈਵ ਤੋਂ ਅਗਲੇ 4 ਦਿਨਾਂ ‘ਚ 2 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਦੇ ਹੋਏ ਸ਼ਿਕਾਰ

ਓਨਟਾਰੀਓ ਸਮੇਤ ਟੋਰਾਂਟੋ ਅਤੇ ਪੀਲ ਰੀਜਨ ਵਿੱਚ ਕੋਵਿਡ-19 ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਟੋਰਾਂਟੋ ਵਿਚ ਚਾਰ ਦਿਨਾਂ ਅੰਦਰ ਕੋਰੋਨਾ ਦੇ 2,226 ਨਵੇਂ ਮਾਮਲੇ ਦਰਜ ਹੋਏ ਹਨ। ਸਿਹਤ ਮੰਤਰਾਲੇ ਵਲੋਂ ਜਾਰੀ ਡਾਟਾ ਮੁਤਾਬਕ ਕ੍ਰਿਸਮਸ ਈਵ ਤੋਂ ਅਗਲੇ 4 ਦਿਨਾਂ ਵਿਚ ਇੱਥੇ 2 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਦੇ ਸ਼ਿਕਾਰ ਹੋਏ ਹਨ। 24 ਦਸੰਬਰ ਤੋਂ 27 ਦਸੰਬਰ ਤੱਕ ਦੇ ਡਾਟਾ ਨਾਲ ਟੋਰਾਂਟੋ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 58,115 ਹੋ ਗਈ ਹੈ। ਲਗਭਗ 4 ਦਿਨਾਂ ਵਿਚ 64 ਲੋਕਾਂ ਨੇ ਜਾਨ ਗੁਆਈ ਹੈ ਤੇ ਇਸ ਦੌਰਾਨ 2,531 ਲੋਕ ਸਿਹਤਯਾਬ ਹੋਏ ਹਨ। ਟੋਰਾਂਟੋ ਪਬਲਿਕ ਹੈਲਥ ਨੇ ਦੱਸਿਆ ਕਿ 100 ਹੋਰ ਲੋਕ ਹਸਪਤਾਲ ਵਿਚ ਭਰਤੀ ਹਨ।

ਓਨਟਾਰੀਓ ਸਰਕਾਰ ਨੇ ਕਿਹਾ ਕਿ ਉਨ੍ਹਾਂ ਨੇ ਕ੍ਰਿਸਮਿਸ ਦੀਆਂ ਛੁੱਟੀਆਂ ਦੌਰਾਨ ਸਟਾਫ ਦੀ ਘਾਟ ਕਾਰਨ ਕੋਵਿਡ-19 ਟੀਕੇ ਲਗਾਉਣ ‘ਤੇ ਰੋਕ ਲਗਾ ਦਿੱਤੀ ਹੈ। ਸਿਹਤ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ, “ਛੁੱਟੀਆਂ ਦੇ ਕਿਸੇ ਵੀ ਮੌਸਮ ਵਾਂਗ ਸਟਾਫ ਦੀ ਸਹੀ ਕਵਰੇਜ ਨੂੰ ਯਕੀਨੀ ਬਣਾਉਣਾ ਚੁਣੌਤੀ ਭਰਿਆ ਹੋ ਸਕਦਾ ਹੈ। ਸਰਕਾਰ ਨੇ ਕਿਹਾ ਕਿ ਸ਼ਾਮ 4 ਵਜੇ ਤੋਂ ਓਨਟਾਰੀਓ ਵਿੱਚ ਸੋਮਵਾਰ ਨੂੰ ਕੁੱਲ 13,200 ਟੀਕੇ ਲਗਵਾਏ ਗਏ ਹਨ। ਸੂਬੇ ਨੂੰ ਫਾਈਜ਼ਰ -ਬਾਇਓਨਟੈਕ ਟੀਕੇ ਦੀਆਂ ਲਗਭਗ 96,000 ਸ਼ੁਰੂਆਤੀ ਖੁਰਾਕਾਂ ਫੈਡਰਲ ਸਰਕਾਰ ਦੁਆਰਾ ਮਿਲੀਆਂ ਹਨ।

Related News

CORONA RETURNS BACK ! ਬ੍ਰਾਜ਼ੀਲ ‘ਚ ਫਿਰ ਮਿਲੇ 55 ਹਜ਼ਾਰ ਨਵੇਂ ਕੋਰੋਨਾ ਪੀੜਤ, ਚਿਕਨ ‘ਚ ਵੀ ਕੋਰੋਨਾ !

Vivek Sharma

ਕੈਨੇਡਾ ‘ਚ ਕੋਵਿਡ 19 ਦੀ ਕੁੱਲ ਕੇਸਾਂ ਦੀ ਗਿਣਤੀ 244,678 ਪਹੁੰਚੀ, 10,279 ਲੋਕਾਂ ਦੀ ਹੋਈ ਮੌਤ

Rajneet Kaur

ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕੈਨੇਡਾ ਦੀਆਂ ਸਰਹੱਦਾਂ ਮੁਕੰਮਲ ਤੌਰ’ਤੇ ਬੰਦ ਕਰਨ ਦੀ ਕੀਤੀ ਮੰਗ

Vivek Sharma

Leave a Comment