channel punjabi
Canada News North America

ਓਂਟਾਰਿਓ ਸਰਕਾਰ ਨੇ ‘ਕੋਵਿਡ-19 ਵੈਕਸੀਨ ਡਿਸਟਰੀਬਿਊਸ਼ਨ ਟਾਸਕ ਫੋਰਸ’ ਦਾ ਕੀਤਾ ਐਲਾਨ, ਰਿੱਕ ਹਿੱਲੀਅਰ ਨੂੰ ਥਾਪਿਆ ਚੇਅਰਮੈਨ

ਟੋਰਾਂਟੋ : ਕੈਨੇਡਾ ਵਿੱਚ ਬੇਸ਼ੱਕ ਹਾਲੇ ਤੱਕ ਕੋਰੋਨਾ ਵੈਕਸੀਨ ਦੇ ਵੰਡਣ ਸੰਬੰਧੀ ਕੋਈ ਅਧਿਕਾਰਿਕ ਐਲਾਨ ਨਹੀਂ ਕੀਤਾ ਗਿਆ ਹੈ ਪਰ ਉਂਟਾਰੀਓ ਸਰਕਾਰ ਨੇ ਕੋਰੋਨਾ ਵੈਕਸੀਨ ਦੀ ਵੰਡ ਸਬੰਧੀ ਤਿਆਰੀ ਵੱਲ ਕਦਮ ਪੁੱਟ ਦਿੱਤੇ ਹਨ। ਇਸ ਦੇ ਚਲਦਿਆਂ ਡੱਗ ਫੋਰਡ ਸਰਕਾਰ ਨੇ ‘ਕੋਵਿਡ-19 ਵੈਕਸੀਨ ਡਿਸਟਰੀਬਿਊਸ਼ਨ ਟਾਸਕ ਫੋਰਸ’ ਦੀ ਨਿਯੁਕਤੀ ਦਾ ਐਲਾਨ ਕਰ ਦਿੱਤਾ ਹੈ। ਇਹ ਟਾਸਕ ਫੋਰਸ ਸੂਬੇ ਵਿੱਚ ਟੀਕਾਕਰਨ ਪ੍ਰੋਗਰਾਮ ਲਾਗੂ ਕਰਨ ਲਈ ਸਲਾਹ ਦੇਵੇਗੀ, ਜਿਸ ਵਿੱਚ ਕੋਰੋਨਾ ਵੈਕਸੀਨ ਦੀ ਸਮੇਂ ਸਿਰ, ਨਿਯਮਾਂ ਅਨੁਸਾਰ ਅਤੇ ਪ੍ਰਭਾਵਸ਼ਾਲੀ ਵੰਡ ਨੂੰ ਯਕੀਨੀ ਬਣਾਇਆ ਜਾਵੇਗਾ।

ਕੈਨੇਡੀਅਨ ਫੌਜ ਦੇ ਸਾਬਕਾ ਚੀਫ਼ ਆਫ਼ ਡਿਫੈਂਸ ਸਟਾਫ਼ ਅਤੇ ਅਫ਼ਗਾਨਿਸਤਾਨ ਜੰਗ ‘ਚ ਨਾਟੋ ਦੀ ਅਗਵਾਈ ਵਾਲੀ ਫ਼ੌਜ ਦੇ ਕਮਾਂਡਰ ਰਿੱਕ ਹਿੱਲੀਅਰ ਨੂੰ ਇਸ ਨਵੀਂ ਟਾਸਕ ਫੋਰਸ ਦਾ ਚੇਅਰਮੈਨ ਥਾਪਿਆ ਗਿਆ ਹੈ।

ਸਰਕਾਰ ਦਾ ਕਹਿਣਾ ਹੈ ਕਿ ਰਿੱਕ ਹਿੱਲੀਅਰ ਦਾ ਕਈ ਕੌਮੀ ਤੇ ਕੌਮਾਂਤਰੀ ਮਿਸ਼ਨਾਂ ਦੀ ਅਗਵਾਈ ਕਰਨ ਦਾ ਤਜ਼ਰਬਾ ਓਂਟਾਰੀਓ ਵਿੱਚ ਕੋਵਿਡ-19 ਟੀਕਾਕਰਨ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਲਾਗੂ ਕਰਨ ‘ਚ ਸਹਾਇਤਾ ਕਰੇਗਾ।

Related News

ਕੈਨੇਡਾ ‘ਚ ਆਕਸਫੋਰਡ-ਐਸਟਰਾਜੇ਼ਨੇਕਾ ਵੈਕਸੀਨ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਨੇ ਫੜਿਆ ਜ਼ੋਰ, ਵੈਕਸੀਨ ਦੀ ਵੰਡ ਨੂੰ ਲੈਕੇ ਵੀ ਰੇੜਕਾ ਬਰਕਰਾਰ

Vivek Sharma

ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਸਬੰਧੀ ਪਾਕਿਸਤਾਨ ਸਰਕਾਰ ਦੇ ਨਵੇਂ ਫੈਸਲੇ ਦਾ ਹਰ ਪਾਸੇ ਤਿੱਖਾ ਵਿਰੋਧ, ਭਾਰਤ ਸਰਕਾਰ ਨੇ ਜਤਾਇਆ ਇਤਰਾਜ਼

Vivek Sharma

ਓਨਟਾਰੀਓ ਦੀ ਅਦਾਲਤ ਨੇ ਤਿੰਨ ਵੱਡੀਆਂ ਤੰਬਾਕੂ ਕੰਪਨੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਨੂੰ ਮੁਅੱਤਲ ਕਰਨ ਦਾ ਦਿਤਾ ਆਦੇਸ਼

Rajneet Kaur

Leave a Comment