channel punjabi
Canada News North America

ਓਂਂਟਾਰੀਓ ਦੇ ਹਸਪਤਾਲਾਂ ਦੀ ਮਦਦ ਲਈ ਫੋਰਡ ਸਰਕਾਰ ਨੇ ਐਲਾਨੇ 1·2 ਬਿਲੀਅਨ ਡਾਲਰ

ਟੋਰਾਂਟੋ : ਫੋਰਡ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕੋਵਿਡ-19 ਮਹਾਂਮਾਰੀ ਦੌਰਾਨ ਪ੍ਰੋਵਿੰਸ ਦੇ ਹਸਪਤਾਲ ਨੂੰ ਜਿਹੜੀਆ ਵਿੱਤੀ ਚੁਣੌਤੀਆਂ ਨਾਲ ਸਿੱਝਣਾ ਪੈ ਰਿਹਾ ਹੈ ਉਨ੍ਹਾਂ ਦੌਰਾਨ ਮਦਦ ਲਈ ਓਂਟਾਰੀਓ ਸਰਕਾਰ ਵੱਲੋਂ 1·2 ਬਿਲੀਅਨ ਡਾਲਰ ਰਾਖਵੇਂ ਰੱਖੇ ਗਏ ਹਨ।
ਪ੍ਰੀਮੀਅਰ ਡੱਗ ਫੋਰਡ, ਓਂਟਾਰੀਓ ਦੇ ਵਿੱਤ ਮੰਤਰੀ ਤੇ ਖਜ਼ਾਨਾ ਬੋਰਡ ਦੇ ਪ੍ਰੈਜ਼ੀਡੈਂਟ ਪੀਟਰ ਬੈਥਲਨਫਾਲਵੇ ਨੇ ਸਕਾਰਬੌਰੋ ਵਿੱਚ ਇੱਕ ਨਿਊਜ਼ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ।

ਫੋਰਡ ਨੇ ਜਾਰੀ ਕੀਤੇ ਇੱਕ ਲਿਖਤੀ ਬਿਆਨ ਵਿੱਚ ਆਖਿਆ ਕਿ ਇਸ ਮਹਾਂਮਾਰੀ ਦੌਰਾਨ ਸਾਡੇ ਬਿਮਾਰ ਤੇ ਕਮਜ਼ੋਰ ਲੋਕਾਂ ਦੀ ਸਾਂਭ ਸੰਭਾਲ ਕਰਨ ਵਿੱਚ ਹਸਪਤਾਲਾਂ ਨੇ ਬਿਹਤਰੀਨ ਕੰਮ ਕੀਤਾ। ਇੱਥੇ ਹੀ ਬੱਸ ਨਹੀਂ ਵੱਖ-ਵੱਖ ਥਾਂਵਾਂ ਉੱਤੇ ਹੋਈਆਂ ਆਊਟਬ੍ਰੇਕਸ ਦਾ ਵੀ ਬਿਨਾਂ ਝਿਜਕ ਸਾਹਮਣਾ ਕੀਤਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਵਾਧੂ ਦੀ ਸਾਂਭ ਸੰਭਾਲ ਲਈ ਸਾਨੂੰ ਕਾਫੀ ਕੁੱਝ ਦਾਅ ਉੱਤੇ ਲਾਉਣਾ ਪਿਆ। ਇਸ ਲਈ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸਾਨੂੰ ਆਪਣਾ ਹੱਥ ਅੱਗੇ ਵਧਾ ਕੇ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਔਖੀ ਘੜੀ ਵਿੱਚ ਸੱਭ ਦਾ ਸਾਥ ਦਿੱਤਾ। ਅਸੀਂ ਚਾਹੁੰਦੇ ਹਾਂ ਕਿ ਸਾਡੇ ਹਸਪਤਾਲ ਮਹਾਂਮਾਰੀ ਖਤਮ ਹੋਣ ਤੋਂ ਬਾਅਦ ਵੀ ਸਾਡੇ ਲੋਕਾਂ ਦੀ ਨਿੱਠ ਕੇ ਸੇਵਾ ਕਰਦੇ ਰਹਿਣ।

ਪ੍ਰੋਵਿੰਸ ਨੇ ਆਖਿਆ ਕਿ 697 ਮਿਲੀਅਨ ਡਾਲਰ ਯੋਗ ਪਬਲਿਕ ਹਸਪਤਾਲਾਂ ਲਈ ਫੰਡਾਂ ਦੀ ਘਾਟ ਦੂਰ ਕਰਨ ਵਾਸਤੇ ਖਰਚੇ ਜਾਣਗੇ ਜਦਕਿ 572·3 ਮਿਲੀਅਨ ਡਾਲਰ ਹੋਰ ਆਮਦਨ ਵਿੱਚ ਹੋਏ ਨੁਕਸਾਨ ਦੀ ਭਰਪਾਈ ਲਈ ਖਰਚੇ ਜਾਣਗੇ। ਇਹ ਐਲਾਨ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ 2021 ਦਾ ਬਜਟ ਜਾਰੀ ਕੀਤੇ ਜਾਣ ਤੋਂ ਦੋ ਦਿਨ ਪਹਿਲਾਂ ਕੀਤਾ ਗਿਆ।

Related News

ਅਮਰੀਕਾ ਅਤੇ ਵਿਸ਼ਵ ਸਿਹਤ ਸੰਗਠਨ (WHO) ਵਿਚਾਲੇ ਖੜਕੀ, ਅਮਰੀਕਾ ਵੱਲੋਂ ਬਕਾਇਆ ਭੁਗਤਾਨ ਤੋਂ ਕੋਰੀ ਨਾਂਹ

Vivek Sharma

ਉੱਤਰੀ ਯਾਰਕ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ: ਟੋਰਾਂਟੋ ਪੁਲਿਸ

Rajneet Kaur

ਕੈਨੇਡਾ ਨੇ ਬੁੱਧਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 2,857 ਨਵੇਂ ਕੇਸਾਂ ਦੀ ਕੀਤੀ ਪੁਸ਼ਟੀ

Rajneet Kaur

Leave a Comment