channel punjabi
Canada News North America

ਐਸਟ੍ਰਾਜੈ਼ਨਕਾ ਵੈਕਸੀਨ ਦੀ ਸੇਫਟੀ ਨੂੰ ਲੈ ਕੇ ਟਰੂਡੋ ਨੇ ਪ੍ਰਗਟਾਇਆ ਭਰੋਸਾ

ਓਟਾਵਾ :ਆਕਸਫੋਰਡ-ਐਸਟ੍ਰਾਜੈ਼ਨੇਕਾ ਦੀ ਵੈਕਸੀਨ ਸ਼ੁਰੂ ਤੋਂ ਲੈ ਕੇ ਹੁਣ ਤਕ ਸੁਰਖੀਆਂ ਵਿੱਚ ਹੈ । ਵੈਕਸੀਨ ਦੇ ਪ੍ਰਭਾਵਾਂ ਨੂੰ ਲੈ ਕੇ ਰੋਜ਼ ਨਵੇਂ ਦਾਅਵੇ ਪੇਸ਼ ਕੀਤੇ ਜਾ ਰਹੇ ਹਨ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੇ ਦਿਨ ਆਕਸਫੋਰਡ-ਐਸਟ੍ਰਾਜੈ਼ਨੇਕਾ ਕੋਵਿਡ-19 ਵੈਕਸੀਨ ਦੇ ਸੁਰੱਖਿਅਤ ਹੋਣ ਦਾ ਪੂਰਾ ਭਰੋਸਾ ਦਿਵਾਇਆ। ਟਰੂਡੋ ਨੂੰ ਇਹ ਭਰੋਸਾ ਇਸ ਲਈ ਵੀ ਦਿਵਾਉਣਾ ਪਿਆ ਕਿਉਂਕਿ ਕਈ ਯੂਰਪੀਅਨ ਦੇਸ਼ਾਂ ਵੱਲੋਂ ਸੁਰੱਖਿਆ ਦੀ ਚਿੰਤਾ ਕਰਦਿਆਂ ਇਸ ਵੈਕਸੀਨ ਦੀ ਵਰਤੋਂ ‘ਤੇ ਰੋਕ ਲਗਾਈ ਜਾ ਰਹੀ ਹੈ। ਮਾਂਟਰੀਅਲ ਵਿਚ ਮ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਇਸ ਬਾਰੇ ਖੁਲਾਸਾ ਕੀਤਾ।

ਜਰਮਨੀ, ਫਰਾਂਸ, ਇਟਲੀ ਤੇ ਸਪੇਨ ਵੱਲੋਂ ਵੀ ਸੋਮਵਾਰ ਨੂੰ ਹੋਰਨਾਂ ਯੂਰਪੀਅਨ ਦੇਸ਼ਾਂ ਵਾਂਗ ਇਸ ਦੀ ਵਰਤੋਂ ਰੋਕ ਦਿੱਤੀ ਗਈ। ਜ਼ਿਕਰਯੋਗ ਹੈ ਕਿ ਇਸ ਵੈਕਸੀਨ ਬਾਰੇ ਇਹ ਚਰਚਾ ਆਮ ਹੈ ਕਿ ਖੂਨ ਦੇ ਥੱਕੇ ਜੰਮਣ ਕਾਰਨ ਇਸ ਦੀ ਵਰਤੋਂ ਸਹੀ ਨਹੀਂ। ਹਾਲਾਂਕਿ ਇਸ ਦੇ ਯੂਰਪੀਅਨ ਰੈਗੂਲੇਟਰਾਂ ਦਾ ਕਹਿਣਾ ਹੈ ਕਿ ਇਸ ਗੱਲ ਦੇ ਕੋਈ ਸਬੂਤ ਨਹੀਂ ਮਿਲੇ ਹਨ ਕਿ ਇਸ ਵੈਕਸੀਨ ਕਾਰਨ ਇਸ ਤਰ੍ਹਾਂ ਦੀ ਕੋਈ ਸਮੱਸਿਆ ਆਈ ਹੈ।

ਹੈਲਥ ਕੈਨੇਡਾ ਦੇ ਰੈਗੂਲੇਟਰਾਂ ਵੱਲੋਂ ਲਗਾਤਾਰ ਵੈਕਸੀਨ ਸਬੰਧੀ ਉਪਲਬਧ ਜਾਣਕਾਰੀ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਤੇ ਇਹ ਗਾਰੰਟੀ ਵੀ ਦਿੱਤੀ ਗਈ ਹੈ ਕਿ ਕੈਨੇਡਾ ਲਈ ਮਨਜ਼ੂਰ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ।ਟਰੂਡੋ ਨੇ ਕਿਹਾ ਕਿ ਹੈਲਥ ਕੈਨੇਡਾ, ਸਾਡੇ ਮਾਹਰਾਂ ਤੇ ਵਿਗਿਆਨੀਆਂ ਵੱਲੋਂ ਇਸ ਗੱਲ ਨੂੰ ਯਕੀਨੀ ਬਣਾਉਣ ‘ਤੇ ਲੰਮਾਂ ਸਮਾਂ ਗੁਜ਼ਾਰਿਆ ਗਿਆ ਹੈ ਕਿ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੋਵੇ।

Related News

ਕੋਰੋਨਾ ਦੇ ਵਧਦੇ ਮਾਮਲੇ : ਕੈਨੇਡਾ ਸਰਕਾਰ ਦੇ ਉੱਡੇ ਹੋਸ਼, ਵਿਨੀਪੈਗ ‘ਚ ਸਖ਼ਤੀ ਦੇ ਹੁਕਮ

Vivek Sharma

ਓਂਟਾਰੀਓ ਹਸਪਤਾਲ ਐਸੋਸੀਏਸ਼ਨ ਨੇ ਐਤਵਾਰ ਨੂੰ ਜਾਰੀ ਕੀਤੀ ਚਿਤਾਵਨੀ, ਕੋਵਿਡ 19 ਕੇਸਾਂ ‘ਚ 200 ਫੀਸਦੀ ਹੋਇਆ ਵਾਧਾ

Rajneet Kaur

ਬੀ.ਸੀ ਫੈਰੀਜ਼ ਨੇ ਮੰਗਲਵਾਰ ਨੂੰ ਵੈਨਕੁਵਰ ਆਈਲੈਂਡ ਦੇ ਸਾਰੇ ਦੁਪਹਿਰ ਅਤੇ ਸ਼ਾਮ ਦੇ ਸਫ਼ਰ ਨੂੰ ਕੀਤਾ ਰੱਦ

Rajneet Kaur

Leave a Comment