channel punjabi
News

ਐਸਟ੍ਰਾਜੇਨੇਕਾ ਟੀਕੇ ਨੂੰ ਲੈ ਕੇ ਰੇੜਕਾ ਬਰਕਰਾਰ, ਨਾਰਵੇ ਤੋਂ ਬਾਅਦ ਆਇਰਲੈਂਡ ਨੇ ਵੀ ਲਾਈ ਸਥਾਈ ਰੋਕ, ਕੈਨੇਡਾ ‘ਚ ਐਸਟ੍ਰਾਜੇਨੇਕਾ ਦਾ ਨਹੀਂ ਦਿੱਸਿਆ ਮਾੜਾ ਪ੍ਰਭਾਵ

ਐਸਟ੍ਰਾਜੇਨੇਕਾ ਟੀਕੇ ਨੂੰ ਲੈ ਕੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਅਲਗ ਪ੍ਰਤਿਕਿਰਿਆ ਵੇਖਣ ਨੂੰ ਮਿਲ ਰਹੀ ਹੈ। ਕੈਨੇਡਾ ‘ਚ ਐਸਟ੍ਰਾਜੇਨੇਕਾ ਦਾ ਕੋਈ ਸਾਈਡ ਇਫ਼ੈਕਟ ਨਹੀ ਵੇਖਿਆ ਗਿਆ ਓਥੇ ਇਸਦਾ ਟੀਕਾਕਰਨ ਜਾਰੀ ਹੈ। ਪਰ ਕੁਝ ਦੇਸ਼ਾਂ ਨੇ ਇਸ ਟੀਕੇ ‘ਤੇ ਪਾਬੰਦੀ ਲਗਾ ਦਿੱਤੀ ਹੈ।

ਨਾਰਵੇ ‘ਚ ਕੋਵਿਡ-19 ਰੋਕੂ ਟੀਕਾ ਐਸਟ੍ਰਾਜੇਨੇਕਾ ਲੱਗਣ ਤੋਂ ਬਾਅਦ ਖੂਨ ਦੇ ਥੱਕੇ ਜੰਮਣ ਦੇ ਗੰਭੀਰ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਆਇਰਲੈਂਡ ਦੇ ਸਿਹਤ ਅਧਿਕਾਰੀਆਂ ਨੇ ਐਤਵਾਰ ਨੂੰ ਇਸ ਟੀਕੇ ‘ਤੇ ਸਥਾਈ ਰੋਕ ਲੱਗਾ ਦਿੱਤੀ। ਆਇਰਲੈਂਡ ਦੇ ਡਿਪਟੀ ਚੀਫ ਮੈਡੀਕਲ ਆਫਿਸਰ ਡਾ. ਰੋਨਨ ਗਲਿਨ ਨੇ ਕਿਹਾ ਕਿ ਨਾਰਵੇ ਦੀ ਮੈਡੀਸੀਨਸ ਏਜੰਸੀ ਮੁਤਾਬਕ ਐਸਟ੍ਰਾਜੇਨੇਕਾ ਟੀਕੇ ਲਗਣ ਤੋਂ ਬਾਅਦ ਬਾਲਗਾਂ ‘ਚ ਖੂਨ ਦੇ ਥੱਕੇ ਜੰਮਣ ਦੇ ਚਾਰ ਮਾਮਲੇ ਸਾਹਮਣੇ ਆਏ ਜਿਸ ਤੋਂ ਬਾਅਦ ਇਸ ‘ਤੇ ਰੋਕ ਲਾਉਣ ਦਾ ਕਦਮ ਚੁੱਕਿਆ ਗਿਆ।

ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਟੀਕਾ ਅਤੇ ਇਨ੍ਹਾਂ ਮਾਮਲਿਆਂ ਦਰਮਿਆਨ ਕੀ ਸੰਬੰਧ ਹਨ ਪਰ ਇਹ ਪਾਬੰਦੀ ਸਾਵਧਾਨੀ ਦੇ ਤੌਰ ‘ਤੇ ਲਾਈ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਖੂਨ ਦੇ ਥੱਕੇ ਬਣਨ ਸੰਬੰਧੀ ਖਬਰਾਂ ਤੋਂ ਬਾਅਦ ਯੂਰਪ ‘ਚ ਡੈਨਮਾਰਕ ਸਮੇਤ ਕਈ ਦੇਸ਼ਾਂ ਨੇ ਵੀ ਟੀਕੇ ਦਾ ਇਸਤੇਮਾਲ ਕੁਝ ਸਮੇਂ ਤੱਕ ਰੋਕਣ ਦਾ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ।

ਇਧਰ ਹੈਲਥ ਕੈਨੇਡਾ ਨੇ ਕਿਹਾ ਹੈ ਕਿ ਟੀਕੇ ਕਾਰਨ ਖੂਨ ਦੇ ਥੱਕੇ ਬਣਨ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ ਅਤੇ ਇਹ ਵੀ ਕਿਹਾ ਗਿਆ ਹੈ ਕਿ ਕੈਨੇਡਾ ਵਿੱਚ ਹੁਣ ਤੱਕ ਐਸਟ੍ਰਾਜ਼ੇਨੇਕਾ ਖੁਰਾਕਾਂ ਦੇ ਕਿਸੇ ਵੀ ਮਾੜੀ ਘਟਨਾ ਦੀ ਰਿਪੋਰਟ ਨਹੀਂ ਕੀਤੀ ਗਈ ਹੈ।
ਵਿਭਾਗ ਨੇ ਦੋ ਦਿਨ ਪਹਿਲਾਂ ਵੀ ਕਿਹਾ ਸੀ ਕਿ ਹੈਲਥ ਕੈਨੇਡਾ ਨੇ ਸਬੂਤਾਂ ਦੀ ਪੂਰੀ ਤਰ੍ਹਾਂ ਸੁਤੰਤਰ ਸਮੀਖਿਆ ਦੇ ਅਧਾਰ ‘ਤੇ ਟੀਕੇ ਨੂੰ ਅਧਿਕਾਰਤ ਕੀਤਾ ਹੈ ਅਤੇ ਇਹ ਨਿਰਧਾਰਤ ਕੀਤਾ ਹੈ ਕਿ ਇਹ ਕੈਨੇਡਾ ਦੀ ਸਖਤ ਸੁਰੱਖਿਆ, ਪ੍ਰਭਾਵਸ਼ੀਲਤਾ ਅਤੇ ਕੁਆਲਟੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ।

ਕੈਨੇਡਾ ਦੀ ਤਰ੍ਹਾਂ ਜਰਮਨੀ ‘ਚ ਐਸਟ੍ਰਾਜੇਨੇਕਾ ਦਾ ਟੀਕਾਕਰਨ ਜਾਰੀ ਰਹੇਗਾ। ਜਰਮਨੀ ਦੇ ਸਿਹਤ ਮੰਤਰੀ ਜੇਂਸ ਸਪਾਹ ਨੇ ਕਿਹਾ ਕਿ ਟੀਕੇ ਦੇ ਸੰਭਾਵਿਤ ਗੰਭੀਰ ਮਾੜੇ ਪ੍ਰਭਾਵਾਂ ਦੀਆਂ ਖਬਰਾਂ ਨੂੰ ਦੇਸ਼ ਨੇ ਗੰਭੀਰਤਾ ਨਾਲ ਲਿਆ ਹੈ ਪਰ ਦੇਸ਼ ਦੇ ਟੀਕਾ ਰੈਗੂਲੇਟਰੀ ਅਤੇ ਯੂਰਪੀਨ ਮੈਡੀਸਨ ਏਜੰਸੀ ਦਾ ਕਹਿਣਾ ਹੈ ਕਿ ਟੀਕਾ ਲੈਣ ਨਾਲ ਖਤਰਨਾਕ ਖੂਨ ਦੇ ਥੱਕੇ ਬਣਨ ਦੇ ਖਦਸ਼ੇ ਵਧਣ ਦੇ ਕੋਈ ਸਬੂਤ ਨਹੀਂ ਮਿਲੇ ਹਨ।

Related News

ਭਾਰਤ ਮੂਲ ਦੀ ਸਲੇਹਾ ਜਬੀਨ ਅਮਰੀਕੀ ਫ਼ੌਜ ‘ਚ ‘ਚੈਪਲਿਨ’ ਵਜੋਂ ਹੋਈ ਤਾਇਨਾਤ, ਫ਼ੌਜ ਨੇ ਪਹਿਲੀ ਵਾਰ ਕਿਸੇ ਮਹਿਲਾ ਨੂੰ ਦਿੱਤਾ ਇਹ ਅਹੁਦਾ

Vivek Sharma

ਦੋ ਸਰੀ ਸਕੂਲਾਂ ਵਿੱਚ ਕੋਵਿਡ 19 ਵੈਰੀਅੰਟ ਟੈਸਟਿੰਗ ‘ਚ ਤਿੰਨ ਮਾਮਲੇ ਆਏ ਸਾਹਮਣੇ: ਫਰੇਜ਼ਰ ਹੈਲਥ

Rajneet Kaur

ਕੈਨੇਡਾ ਵਾਸੀਆਂ ਲਈ ਚੰਗੀ ਖਬਰ , ਆਖ਼ਰਕਾਰ ਘੱਟ ਹੋਈ ਕੋਰੋਨਾ ਦੀ ਰਫ਼ਤਾਰ !

Vivek Sharma

Leave a Comment