channel punjabi
Canada International News North America

ਐਵੈਨਸਬਰਗ, ਅਲਬਰਟਾ ਵਿੱਚ ਮੰਗਲਵਾਰ ਸਵੇਰੇ ਘਰ ਵਿੱਚ ਅੱਗ ਲੱਗਣ ਕਾਰਨ ਇੱਕ ਮਾਂ ਅਤੇ ਪੁੱਤਰ ਦੀ ਮੌਤ

RCMP ਨੇ ਬੁੱਧਵਾਰ ਦੁਪਹਿਰ ਪੁਸ਼ਟੀ ਕੀਤੀ ਕਿ ਐਵੈਨਸਬਰਗ, ਅਲਬਰਟਾ ਵਿੱਚ ਮੰਗਲਵਾਰ ਸਵੇਰੇ ਘਰ ਵਿੱਚ ਅੱਗ ਲੱਗਣ ਕਾਰਨ ਇੱਕ ਮਾਂ ਅਤੇ ਪੁੱਤਰ ਦੀ ਮੌਤ ਹੋ ਗਈ । ਮਾਉਂਟੀਜ਼ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਤਕਰੀਬਨ 3 ਵਜੇ ਅੱਗ ਲੱਗਣ ਤੋਂ ਬਾਅਦ ਦੋ ਲੋਕ ਡੁਪਲੈਕਸ ਛੱਡਣ ਵਿਚ ਅਸਮਰਥ ਰਹੇ ਸਨ। ਦੋ ਬਜ਼ੁਰਗ ਵਿਅਕਤੀ ਵੀ ਮੌਜੂਦ ਸਨ । ਪੁਲਸ ਦੋ ਬਜ਼ੁਰਗਾਂ ਨੂੰ ਘਰ ਵਿਚੋਂ ਬਾਹਰ ਕੱਢਣ ਵਿਚ ਸਫ਼ਲ ਰਹੀ ਪਰ ਮਾਂ-ਪੁੱਤ ਨੂੰ ਬਚਾਇਆ ਨਾ ਜਾ ਸਕਿਆ।

ਪੁਲਿਸ ਨੇ ਦੱਸਿਆ ਕਿ ਲਾਸ਼ਾਂ ਲੱਭਣ ਦੀ ਸਿਖਲਾਈ ਪ੍ਰਾਪਤ ਇੱਕ ਕੁੱਤੇ ਨੇ ਬੁੱਧਵਾਰ ਦੁਪਹਿਰ ਘਰ ਦੀ ਤਲਾਸ਼ੀ ਲਈ ਅਤੇ ਇੱਕ 50 ਸਾਲਾ ਔਰਤ ਅਤੇ ਉਸਦੇ 16 ਸਾਲ ਦੇ ਬੇਟੇ ਦੀਆਂ ਲਾਸ਼ਾਂ ਲੱਭੀਆਂ। ਘਰ ਵਿਚ ਅੱਗ ਕਿਵੇਂ ਲੱਗੀ ਅਜੇ ਇਸ ਬਾਰੇ ਜਾਂਚ ਚੱਲ ਰਹੀ ਹੈ ਤੇ ਪੁਲਸ ਨੇ ਲੋਕਾਂ ਕੋਲੋਂ ਪਰਿਵਾਰ ਸਬੰਧੀ ਪੁੱਛ-ਪੜਤਾਲ ਕੀਤੀ ਹੈ। ਘਰ ਵਿਚ ਲੱਗੀ ਅੱਗ ਨੂੰ ਕਾਬੂ ਕਰਨ ਵਿਚ ਲਗਭਗ 6 ਘੰਟਿਆਂ ਦਾ ਸਮਾਂ ਲੱਗਾ। ਘਰ ਦਾ ਮਲਬਾ ਚੁੱਕਣ ਵਿਚ ਵੀ ਕਾਫੀ ਸਮਾਂ ਲੱਗਿਆ।

Related News

ਨੌਜਵਾਨ ਨਾਲ ਧੱਕੇਸ਼ਾਹੀ ਕਰਨ ਦੇ ਦੋਸ਼ ਹੇਠ ਹਾਲਟਨ ਦਾ ਪੁਲਿਸ ਅਫਸਰ ਮੁਅੱਤਲ, ਵੀਡੀਓ ਵਾਇਰਲ

team punjabi

ਕੋਰੋਨਾ ਵਾਇਰਸ: ਓਟਾਵਾ ‘ਚ 14 ਹੋਰ ਨਵੇਂ ਕੇਸਾਂ ਦੀ ਪੁਸ਼ਟੀ

Rajneet Kaur

WHO ਦੇ ਡਾਇਰੈਕਟਰ ਜਨਰਲ ਟੈਡਰੋਸ ਐਡਨੌਮ ਗੈਬਰੀਸਸ ਨੇ ਦੁਨੀਆਂ ਨੂੰ ਕੋਰੋਨਾ ਵਾਇਰਸ ਤੋਂ ਸੁਚੇਤ ਰਹਿਣ ਦੀ ਦਿੱਤੀ ਚਿਤਾਵਨੀ

Rajneet Kaur

Leave a Comment