channel punjabi
Canada International News

ਐਨਡੀਪੀ ਪੀਟਰ ਜੂਲੀਅਨ ਨੇ ਕੰਜ਼ਰਵੇਟਿਵਜ਼ ਉੱਤੇ ‘ਇਰਾਟਿਕ’ ਰਣਨੀਤੀ ਦਾ ਲਗਾਇਆ ਇਲਜ਼ਾਮ, ਜੋ ਚੋਣ ਕਾਲ ਨੂੰ ਠਹਿਰਾ ਸਕਦੀ ਹੈ ਜਾਇਜ਼

ਐਨਡੀਪੀ ਦੇ ਹਾਊਸ ਲੀਡਰ ਪੀਟਰ ਜੂਲੀਅਨ ਨੇ ਫੈਡਰਲ ਕੰਜ਼ਰਵੇਟਿਵਾਂ ਉੱਤੇ ਨਜ਼ਲਾ ਝਾੜਦਿਆਂ ਆਖਿਆ ਕਿ ਗਲਤ ਨੀਤੀਆਂ ਕਾਰਨ ਲਿਬਰਲਾਂ ਨੂੰ ਕੋਵਿਡ-19 ਮਹਾਂਮਾਰੀ ਦਰਮਿਆਨ ਚੋਣਾਂ ਕਰਵਾਉਣ ਦਾ ਰਾਹ ਮਿਲ ਜਾਵੇਗਾ। ਹਾਊਸ ਆਫ ਕਾਮਨਜ਼ ਵਿੱਚ ਆਈ ਖੜੋਤ ਨੂੰ ਤੋੜਨ ਦੀ ਜੂਲੀਅਨ ਦੀ ਕੋਸਿ਼ਸ਼ ਨੂੰ ਕੰਜ਼ਰਵੇਟਿਵਾਂ ਨੇ ਅਧਵਾਟੇ ਹੀ ਰੋਕ ਦਿੱਤਾ ਸੀ ਤੇ ਉਸ ਤੋਂ ਬਾਅਦ ਹੀ ਉਨ੍ਹਾਂ ਵੱਲੋਂ ਇਹ ਨੁਕਤਾਚੀਨੀ ਕੀਤੀ ਗਈ।

ਜੂਲੀਅਨ ਚਾਹੁੰਦੇ ਸਨ ਹਾਊਸ ਆਫ ਕਾਮਨਜ਼ ਵਿੱਚ ਸਿਟਿੰਗ ਥੋੜ੍ਹੀ ਦੇਰ ਹੋਰ ਚੱਲੇ ਤਾਂ ਕਿ ਬਿੱਲ ਸੀ-5 ਉੱਤੇ ਫਾਈਨਲ ਬਹਿਸ ਹੋ ਸਕੇ। ਇਹ ਬਿੱਲ ਸੱਚ ਤੇ ਸੁਲ੍ਹਾ ਸਬੰਧੀ ਨੈਸ਼ਨਲ ਡੇਅ ਕਾਇਮ ਕਰਨ ਲਈ ਲਿਆਂਦਾ ਗਿਆ ਹੈ।ਕੰਜ਼ਰਵੇਟਿਵਾਂ ਨੇ ਇਸ ਬਿੱਲ ਉੱਤੇ ਸਾਂਝੀ ਰਜ਼ਾਮੰਦੀ ਤੋਂ ਇਨਕਾਰ ਕਰ ਦਿੱਤਾ। ਇਸੇ ਤਰ੍ਹਾਂ ਹੀ ਕੰਜ਼ਰਵੇਟਿਵਾਂ ਵੱਲੋਂ ਪਿਛਲੇ ਮਹੀਨੇ ਵੀ ਤਿੰਨ ਵਾਰੀ ਕੀਤਾ ਗਿਆ ਜਦੋਂ ਘੱਟ ਗਿਣਤੀ ਲਿਬਰਲ ਸਰਕਾਰ ਨੇ ਬਿੱਲ ਸੀ-7, ਜੋ ਕਿ ਮੌਤ ਵਿੱਚ ਮੈਡੀਕਲ ਸਹਿਯੋਗ ਸਬੰਧੀ ਲਿਆਂਦਾ ਗਿਆ, ਲਈ ਵੀ ਲੰਮਾਂ ਸਮਾਂ ਚੱਲਣ ਵਾਲੀ ਬਹਿਸ ਕਰਵਾਉਣ ਵਿੱਚ ਵਿਘਨ ਪਾਇਆ।ਇਸ ਤੋਂ ਇਲਾਵਾ ਐਮਰਜੰਸੀ ਪੈਨਡੈਮਿਕ ਏਡ ਬਾਰੇ ਬਿੱਲਜ਼ ਤੇ ਮਹਾਂਮਾਰੀ ਦੌਰਾਨ ਸੁਰੱਖਿਅਤ ਚੋਣਾਂ ਕਰਵਾਉਣ ਸਬੰਧੀ ਮਾਪਦੰਡਾਂ ਵਾਲੇ ਬਿੱਲਾਂ ਵਿੱਚ ਤਿਕੜਮ ਲੜਾ ਕੇ ਦੇਰ ਕਰਵਾਈ।

ਜੂਲੀਅਨ ਨੇ ਆਖਿਆ ਕਿ ਕੰਜ਼ਰਵੇਟਿਵਾਂ ਨੇ ਸਰਕਾਰ ਦੇ ਲੈਜਿਸਲੇਟਿਵ ਏਜੰਡਾ ਨੂੰ ਰੋਕਣ ਲਈ ਪੂਰੀ ਰਣਨੀਤੀ ਬਣਾਈ ਹੋਈ ਹੈ ਤੇ ਫਿਰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਕੋਈ ਵੀ ਬਿੱਲ ਲਿਆਉਣ ਟੋਰੀਜ਼ ਵੱਲੋਂ ਉਸ ਦਾ ਰਾਹ ਰੋਕਿਆ ਹੀ ਜਾਂਦਾ ਹੈ। ਇਸ ਰਣਨੀਤੀ ਨਾਲ ਲਿਬਰਲ ਇਹ ਆਖਦੇ ਹੋਏ ਚੋਣਾਂ ਕਰਵਾਉਣ ਲਈ ਬਾਜਿੱਦ ਹੋਣਗੇ ਕਿ ਲੋਕਾਂ ਦੀ ਭਲਾਈ ਦੇ ਕੰਮ ਕਰਵਾਉਣ ਲਈ ਉਨ੍ਹਾਂ ਨੂੰ ਬਹੁਗਿਣਤੀ ਹਾਸਲ ਕਰਨ ਲਈ ਚੋਣਾਂ ਕਰਵਾਉਣੀਆਂ ਹੀ ਪੈਣਗੀਆਂ।

Related News

ਓਟਾਵਾ ‘ਚ ਕੋਵਿਡ 19 ਦੇ ਲਗਾਤਾਰ ਵਾਧੇ ਕਾਰਨ ਸਹਿਤ ਵਿਭਾਗ ਨੇ ਛੋਟੇ ਕਾਰੋਬਾਰਾਂ ਨੂੰ ਬੰਦ ਕਰਨ ਦਾ ਕੀਤਾ ਸਮਰਥਨ

Rajneet Kaur

ਵੈਨਕੂਵਰ ਰੈਸਟੋਰੈਂਟ ਨੂੰ ਕੋਵਿਡ 19 ਦੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਪਿਆ ਭਾਰੀ ਜ਼ੁਰਮਾਨਾ

Rajneet Kaur

ਕੈਨੇਡਾ ਵਿੱਚ 22 ਸਾਲਾਂ ਪੰਜਾਬ ਦੇ ਨੌਜਵਾਨ ਦੀ ਹੋਈ ਮੌਤ

team punjabi

Leave a Comment