channel punjabi
Canada News

ਐਤਵਾਰ ਨੂੰ ਵੀ ਕੋਰੋਨਾ ਪ੍ਰਭਾਵਿਤਾਂ ਦਾ ਰੋਜ਼ਾਨਾ ਅੰਕੜਾ 1650 ਤੋਂ ਗਿਆ ਪਾਰ

ਓਟਾਵਾ : ਐਤਵਾਰ ਨੂੰ ਕੈਨੇਡਾ ਵਿੱਚ 1,679 ਨਵੇਂ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਕੇਸ ਦਰਜ ਕੀਤੇ ਗਏ। ਇਸ ਦੌਰਾਨ 19 ਲੋਕਾਂ ਦੀ ਜਾਨ ਕੋਰੋਨਾ ਕਾਰਨ ਚਲੀ ਗਈ । ਐਤਵਾਰ ਤੱਕ ਦੇ ਡੇਟਾ ਅਨੁਸਾਰ ਕੈਨੇਡਾ ਵਿਚ ਕੋਵਿਡ-19 ਮਾਮਲਿਆਂ ਦੀ ਕੁੱਲ ਸੰਖਿਆ 165,986, ਅਤੇ ਮ੍ਰਿਤਕਾਂ ਦੀ ਕੁੱਲ ਗਿਣਤੀ 9,481 ਤੱਕ ਪਹੁੰਚ ਗਈ ।

ਉਧਰ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ । ਸਿਹਤਯਾਬ ਹੋਣ ਵਾਲਿਆਂ ਦੀ ਕੁਲ ਗਿਣਤੀ 140,243 ਹੋ ਗਈ ਹੈ । ਇਕ ਅੰਦਾਜ਼ੇ ਅਨੁਸਾਰ ਇਹ ਸਾਰੇ ਮਰੀਜ਼ਾਂ ਜਾਂ ਸਾਰੀਆਂ ਲਾਗਾਂ ਦਾ 84 ਪ੍ਰਤੀਸ਼ਤ ਬਣਦਾ ਹੈ ਜਿਹਨਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੇ ਅਨੁਸਾਰ 9.15 ਮਿਲੀਅਨ ਤੋਂ ਵੱਧ ਕੋਰੋਨਾ ਟੈਸਟ ਕਰਵਾਏ ਜਾ ਚੁੱਕੇ ਹਨ ।ਐਤਵਾਰ ਦੇ ਅੰਕੜਿਆਂ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਹੈ, ਕਿਉਂਕਿ ਕੁਝ ਸੂਬੇ ਵੀਕਐਂਡ ‘ਤੇ ਅੰਕੜੇ ਜਾਰੀ ਨਹੀਂ ਕਰਦੇ। ਨਵਾਂ ਅੰਕੜਾ ਹਾਲਾਂਕਿ ਸਾਰੇ ਪ੍ਰਦੇਸ਼ਾਂ ਅਤੇ ਬੀ.ਸੀ. ਵਰਗੇ ਰਾਜਾਂ ਦੇ ਕਾਰਨ ਪੂਰੇ ਕੈਨੇਡਾ ਵਿੱਚ ਫੈਲੇ ਵਿਸ਼ਾਣੂ ਦੀ ਪੂਰੀ ਤਸਵੀਰ ਨਹੀਂ ਚਿਤਰਦਾ ਹੈ। ਅਲਬਰਟਾ ਹਫਤੇ ਦੇ ਅੰਤ ਵਿੱਚ ਨਵੇਂ COVID-19 ਅਪਡੇਟਾਂ ਜਾਰੀ ਨਹੀਂ ਕਰਦਾ।

Related News

ਕੈਲਗਰੀ ‘ਚ ਵਾਪਰੇ ਬਹੁ-ਵਾਹਨਾਂ ਦੇ ਹਾਦਸੇ ‘ਚ ਪੰਜਾਬੀ ਡਾਰਈਵਰ ‘ਤੇ ਲੱਗੇ ਦੋਸ਼

Rajneet Kaur

ਕੈਲਗਰੀ ਪੁਲਿਸ ਮੈਮੋਰੀਅਲ ਡਰਾਈਵ ਤੋਂ ਮਿਲੀ ਲਾਸ਼ ਦੀ ਕਰ ਰਹੀ ਹੈ ਜਾਂਚ

Rajneet Kaur

ਉੱਘੀਆਂ ਹਸਤੀਆਂ ਦੇ ਟਵਿੱਟਰ ਅਕਾਊਂਟ ਹੈਕ ਕਰਨ ਦਾ ਮਾਮਲਾ : FBI ਨੇ ਜਾਂਚ ਕੀਤੀ ਸ਼ੁਰੂ

Vivek Sharma

Leave a Comment