channel punjabi
Canada News North America

ਏਰਡਰੀ ‘ਚ ਦੋ ਘਰ ਅੱਗ ਵਿੱਚ ਸੜ ਕੇ ਹੋਏ ਸੁਆਹ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਏਅਰਡਰੀ ਪ੍ਰੈਰੀ ਸਪ੍ਰਿੰਗਜ਼ ਵਿਖੇ ਦੋ ਘਰ ਅੱਗ ਲੱਗਣ ਕਾਰਨ ਹੋਏ ਰਾਖ਼

ਘਟਨਾ ਸ਼ੁੱਕਰਵਾਰ ਤੜਕੇ ਦੀ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਆਰਸੀਐਮਪੀ ਨੇ ਮੌਕੇ ‘ਤੇ ਪਹੁੰਚ ਕੇ 7 ਵਿਅਕਤੀਆਂ ਨੂੰ ਘਰੋਂ ਬਾਹਰ ਕੱਢਿਆ

ਅੱਗ ਬੁਝਾਊ ਦਸਤੇ ਦੀਆਂ ਟੀਮਾਂ ਨੇ ਮਸ਼ੱਕਤ ਤੋਂ ਬਾਅਦ ਅੱਗ ਤੇ ਪਾਇਆ ਕਾਬੂ

ਅੱਗ ਲੱਗਣ ਦੇ ਕਾਰਨਾਂ ਬਾਰੇ ਫਿਲਹਾਲ ਨਹੀਂ ਕੋਈ ਜਾਣਕਾਰੀ

ਅਲਬਰਟਾ : ਰਿਹਾਇਸ਼ੀ ਇਲਾਕਿਆਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਰੋਜ਼ਾਨਾ ਦੀ ਗੱਲ ਹੋ ਗਈ ਹੈ । ਤਾਜ਼ਾ ਮਾਮਲਾ ਏਅਰਡਰੀ ਤੋਂ ਸਾਹਮਣੇ ਆਇਆ ਹੈ, ਜਿੱਥੇ ਪ੍ਰੈਰੀ ਸਪ੍ਰਿੰਗਜ਼ ਵਿਖੇ ਕਮਿਊਨਿਟੀ ਦੇ ਦੋ ਘਰ ਸ਼ੁੱਕਰਵਾਰ ਨੂੰ ਸਵੇਰੇ-ਸਵੇਰੇ ਘਰ ਅੱਗ ਲੱਗਣ ਤੋਂ ਬਾਅਦ ਤਬਾਹ ਹੋ ਗਏ । ਏਅਰਡਰੀ ਫਾਇਰ ਵਿਭਾਗ ਨੂੰ ਸਵੇਰੇ 3 ਵਜੇ ਤੋਂ ਪਹਿਲਾਂ ਪ੍ਰੈਰੀ ਸਪ੍ਰਿੰਗਜ਼ ਹਿੱਲ ਤੋਂ ਸੁਨੇਹਾ ਪਹੁੰਚਾਇਆ ਕਿ ਦੋ ਘਰ ਅੱਗ ਦੀਆਂ ਲਪਟਾਂ ਵਿਚ ਫਸ ਗਏ ਹਨ।

ਸਮਾਂ ਰਹਿੰਦੇ ਮੌਕੇ ‘ਤੇ ਪਹੁੰਚੀ ਆਰਸੀਐਮਪੀ (RCMP) ਦੀ ਸਹਾਇਤਾ ਨਾਲ 7 ਲੋਕਾਂ ਨੂੰ ਘਰਾਂ ਤੋਂ ਬਾਹਰ ਕੱਢ ਲਿਆ ਗਿਆ ਅਤੇ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।

ਡਿਪਟੀ ਚੀਫ਼ ਗੈਰਥ ਰਾਬੇਲ ਨੇ ਕਿਹਾ ਕਿ ਦੋ ਗੁਆਂਢੀ ਘਰਾਂ ਨੂੰ ਕੁਝ ਮਾਮੂਲੀ ਨੁਕਸਾਨ ਹੋਇਆ ਹੈ, ਪਰ ਜੇਕਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਥੋੜਾ ਦੇਰੀ ਨਾਲ ਪਹੁੰਚਦੀਆਂ ਤਾਂ ਇਹ ਇਹ ਹੋਰ ਵੀ ਬੁਰਾ ਹੋ ਸਕਦਾ ਸੀ।

ਰਾਬੇਲ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, “ਜਦੋਂ ਚਾਲਕ ਦਲ ਪਹੁੰਚੇ, ਤਾਂ ਬਹੁਤ ਤੇਜ਼ ਹਵਾ ਚੱਲ ਰਹੀ ਸੀ, ਪਰ ਫਿਰ ਤੂਫਾਨ ਵੀ ਸਾਹਮਣੇ ਆਇਆ ਅਤੇ ਬਹੁਤ ਤੇਜ਼ ਹਵਾਵਾਂ ਆਈਆਂ।”

ਰਾਬੇਲ ਨੇ ਦੱਸਿਆ, “ਹਵਾਵਾਂ ਉੱਤਰ ਤੋਂ ਵਗੀਆਂ ਅਤੇ…ਅੱਗ ਨੂੰ ਸਿੱਧੇ ਤੌਰ ‘ਤੇ ਤੇਜ ਕਰ ਦਿੱਤਾ ਪਰ ਅੱਗ ਬੁਝਾਊ ਦਸਤੇ ਨੇ ਇਸ ‘ਤੇ ਕਰੜੀ ਮੁਸ਼ੱਕਤ ਤੋਂ ਬਾਅਦ ਕਾਬੂ ਪਾ ਲਿਆ”

ਗਲੀ ਦੇ ਬਿਲਕੁਲ ਹੇਠਾਂ ਰਹਿੰਦੇ ਡੈਰੀਅਲ ਪੈਕੁਏਟ ਨੇ ਕਿਹਾ ਕਿ ਉਸਨੇ ਅੱਗ ਲੱਗਣ ਦੇ ਸਮੇਂ ਦੌਰਾਨ ਕਈ ਧਮਾਕੇ ਸੁਣੇ ਸਨ ।

ਉਸ ਨੇ ਦੱਸਿਆ,“ਮੈਂ ਬਿਸਤਰੇ ਵਿਚ ਸੀ ਅਤੇ ਕੁਝ ਉੱਚੀ ਆਵਾਜ਼ਾਂ ਸੁਣੀਆਂ। ਮੈਂ ਸਚਮੁੱਚ ਅਵਾਜ਼ ਦੀ ਵਿਆਖਿਆ ਨਹੀਂ ਕਰ ਸਕਦਾ…ਮੈਂ ਇਸ ਤੋਂ ਪਹਿਲਾਂ ਕਦੇ ਨਹੀਂ ਸੁਣੀਆਂ ”

ਇਸ ਤੋਂ ਬਾਅਦ ਜਦੋਂ ਮੈਂ ਬਾਹਰ ਆਇਆ ਤਾਂ ਉਸ ਸਮੇਂ ਤਕ ਅੱਗ ਬੁਝਾਊ ਦਸਤਾ ਇਥੇ ਪੁੱਜ ਚੁੱਕਾ ਸੀ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਵਿਚ ਸੀ ।

ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ।

Related News

ਮੇਅਰ ਪੈਟ੍ਰਿਕ ਬ੍ਰਾਊਨ ਨੇ ਆਪਣੀ ਨਵਜੰਮੀ ਬੱਚੀ ਦੀ ਤਸਵੀਰ ਕੀਤੀ ਸਾਂਝੀ, ਪੀ.ਐਮ. ਟਰੂਡੋ ਨੇ ਦਿੱਤੀ ਵਧਾਈ

Vivek Sharma

U.K. ਵਿੱਚ ਚੱਲ ਰਹੇ ਕੋਰੋਨਾ ਸਟ੍ਰੈਨ ਦੀ ਪਛਾਣ ਕੈਨੇਡਾ ‘ਚ ਹਾਲੇ ਤੱਕ ਨਹੀਂ : ਡਾ. ਥੈਰੇਸਾ ਟਾਮ

Vivek Sharma

BIG NEWS : ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਦੀ ਪ੍ਰਧਾਨ ਟੀਨਾ ਨਮੀਨੀਸੋਸਕੀ ਨੇ ਦਿੱਤਾ ਅਸਤੀਫਾ

Vivek Sharma

Leave a Comment