channel punjabi
Canada International News North America

ਉੱਤਰੀ ਯਾਰਕ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ: ਟੋਰਾਂਟੋ ਪੁਲਿਸ

ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਉੱਤਰੀ ਯਾਰਕ ਦੇ ਇੱਕ ਨੇਬਰਹੁੱਡ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਆਟੋਮੈਟਿਕ ਹਥਿਆਰਾਂ ਨਾਲ ਫਾਇਰ ਦੀ ਖ਼ਬਰ ਲਈ ਐਤਵਾਰ ਦੇਰ ਸ਼ਾਮ ਜੇਨ ਸਟ੍ਰੀਟ ਅਤੇ ਫਲਸਟਾਫ ਐਵੇਨਿਉ ਖੇਤਰ ਵਿੱਚ ਬੁਲਾਇਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਜਦੋਂ ਅਧਿਕਾਰੀ ਪਹੁੰਚੇ, ਉਨ੍ਹਾਂ ਨੇ ਇੱਕ ਆਦਮੀ ਨੂੰ ਕਈ ਗੋਲੀਆਂ ਦੇ ਜ਼ਖਮਾਂ ਨਾਲ ਪੀੜਿਤ ਪਾਇਆ।

ਪੁਲਿਸ ਨੇ ਦੱਸਿਆ ਕਿ ਬਾਅਦ ਵਿੱਚ ਉਸਦੀ ਮੌਤ ਹੋ ਗਈ। ਹੋਮਿਸਾਈਡ ਡਵੀਜ਼ਨ ਨੇ ਜਾਂਚ ਨੂੰ ਆਪਣੇ ਹੱਥ ਵਿੱਚ ਲੈ ਲਿਆ ਹੈ।ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਸਿੱਧਾ ਪੁਲਿਸ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।

ਇਹ ਸ਼ਹਿਰ ਦਾ ਸਾਲ ਦਾ ਪੰਜਵਾਂ ਕਤਲ ਹੈ।

Related News

ਹੁਣ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਵਧੇ ਕੋਰੋਨਾ ਦੇ ਮਾਮਲੇ, ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 9000 ਤੋਂ ਹੋਈ ਪਾਰ

Vivek Sharma

ਗਵੇਨੈਥ ਚੈਪਮੈਨ ਕਲਚਰਲ ਐਂਡ ਇਕਨੌਮਿਕ ਐਂਪਾਵਰਮੈਂਟ ਐਂਡ ਐਂਟੀ ਬਲੈਕ ਰੇਸਿਜ਼ਮ ਯੂਨਿਟ ਦੀ ਸੀਨੀਅਰ ਐਡਵਾਈਜ਼ਰ ਨਿਯੁਕਤ

team punjabi

ਸਸਕੈਚਵਨ ‘ਚ ਕੋਵਿਡ 19 ਦੇ ਤਿੰਨ ਹੋਰ ਨਵੇਂ ਮਾਮਲੇ ਆਏ ਸਾਹਮਣੇ

Rajneet Kaur

Leave a Comment