channel punjabi
Canada International News North America

ਉਂਟਾਰੀਓ ਤੋਂ ਰਾਹਤ ਦੀ ਵੱਡੀ ਖਬਰ, ਆਮ ਲੋਕਾਂ ਵਿਚ ਖੁਸ਼ੀ ਦੀ ਲਹਿਰ

ਆਖਰਕਾਰ ਘੱਟ ਹੋਣ ਲਗਾ ਕੋਰੋਨਾ ਦਾ ਪ੍ਰਭਾਵ

ਆਮ ਲੋਕਾਂ ਲਈ ਰਾਹਤ ਦੀ ਵੱਡੀ ਖਬਰ

ਬੁੱਧਵਾਰ ਨੂੰ ਦਰਜ ਕੀਤੇ ਗਏ ਕੋਰੋਨਾ ਦੇ 76 ਮਾਮਲੇ

22 ਮਾਰਚ ਤੋਂ ਬਾਅਦ ਪਹਿਲੀ ਵਾਰ ਇੰਨੇ ਘੱਟ ਮਾਮਲੇ ਹੋਏ ਦਰਜ

ਸ਼ੁੱਕਰਵਾਰ ਤੋਂ ਸ਼ੁਰੂ ਹੋ ਰਿਹਾ ਹੈ ਤੀਜਾ ਪੜਾਅ

ਉਂਟਾਰੀਓ : ਕੋਰੋਨਾ ਵਾਇਰਸ ਦਾ ਪ੍ਰਭਾਵ ਹੁਣ ਘੱਟ ਹੁੰਦਾ ਨਜ਼ਰ ਆ ਰਿਹਾ ਹੈ, ਜਿਸ ਤੋਂ ਬਾਅਦ ਪ੍ਰਸ਼ਾਸ਼ਨ ਨੂੰ ਵੀ ਕੁਝ ਰਾਹਤ ਦੀ ਉਮੀਦ ਬੱਝ ਗਈ ਹੈ। ਉਂਟਾਰੀਓ ਲਈ ਬੁੱਧਵਾਰ ਦਾ ਦਿਨ ਖਾਸ ਰਿਹਾ ।
ਓਂਟਾਰੀਓ ਵਿਖੇ ਬੁੱਧਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 76 ਨਵੇਂ ਕੇਸ ਰਿਪੋਰਟ ਕੀਤੇ ਗਏ, ਜਿਸ ਨਾਲ ਸੂਬਾਈ ਕੁੱਲ ਮਾਮਲਿਆਂ ਦੀ ਗਿਣਤੀ 38,986 ਹੋ ਗਈ ਹੈ।

ਓਂਟਾਰੀਓ ਦੀ ਸਿਹਤ ਮੰਤਰੀ ਕ੍ਰਿਸਟੀਨ ਈਲੀਅਟ ਨੇ ਕਿਹਾ ਕਿ ਬੁੱਧਵਾਰ ਦੀ ਰਿਪੋਰਟ ਵਿੱਚ 22 ਮਾਰਚ ਤੋਂ ਬਾਅਦ 24 ਘੰਟਿਆਂ ਦੀ ਮਿਆਦ ਵਿੱਚ ਸਭ ਤੋਂ ਘੱਟ ਵਾਧਾ ਦਰਜ ਕੀਤਾ ਗਿਆ ਹੈ। ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ ਸਿਰਫ ਇਕ ਵਿਅਕਤੀ ਦੀ ਜਾਨ ਗਈ ਹੈ। ਇਹ ਵੀ ਆਪਣੇ ਆਪ ਵਿਚ ਰਾਹਤ ਵਾਲੀ ਗੱਲ ਹੈ । ਪ੍ਰਾਂਤ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 2,769 ਹੋ ਗਈ ਹੈ ।

ਇਸ ਦੌਰਾਨ, ਓਂਟਾਰੀਓ ‘ਚ 34,741 ਵਿਅਕਤੀ ਕੋਵਿਡ-19 ਤੋਂ ਠੀਕ ਹੋਏ ਨੇ, ਇਸ ਤਰ੍ਹਾਂ ਕੋਰੋਨਾ ਤੋਂ ਠੀਕ ਹੋਣ ਵਾਲਾ ਔਸਤ 89 ਫ਼ੀਸਦੀ ਬਣਦਾ ਹੈ।

ਬੁੱਧਵਾਰ ਦੀ ਰਿਪੋਰਟ ਵਿੱਚ ਇੱਕ ਨਵੀਂ ਗੱਲ ਉਭਰ ਕੇ ਆਈ ਹੈ ਉਹ ਇਹ ਕਿ ਜ਼ਿਆਦਾਤਰ ਨਵੇਂ ਕੇਸ ਵਿੰਡਸਰ-ਏਸੇਕਸ ਤੋਂ
ਸਾਹਮਣੇ ਆ ਰਹੇ ਨੇ। ਇਸ ਇਲਾਕੇ ਤੋਂ 22 ਨਵੇਂ ਕੇਸ ਆਏ ਹਨ, ਓਟਾਵਾ ਤੋਂ 13 ਨਵੇਂ ਕੇਸ, ਨਿਆਗਰਾ ਖੇਤਰ ਵਿੱਚ 13 ਹੋਰ ਅਤੇ ਚਥਮ-ਕੈਂਟ ਦੇ 10 ਨਵੇਂ ਕੇਸ ਸ਼ਾਮਲ ਕੀਤੇ ਹਨ।

ਓਂਟਾਰੀਓ ਵਿੱਚ ਸਾਰੀਆਂ ਹੋਰ ਜਨਤਕ ਸਿਹਤ ਇਕਾਈਆਂ ਵਿੱਚ ਜ਼ੀਰੋ ਜਾਂ 10 ਤੋਂ ਘੱਟ ਨਵੇਂ ਕੇਸ ਸਾਹਮਣੇ ਆਏ ਹਨ। ਓਂਟਾਰੀਓ ਸਰਕਾਰ ਨੇ ਇਹ ਵੀ ਐਲਾਨ ਕੀਤਾ ਕਿ ਟੋਰਾਂਟੋ ਅਤੇ ਪੀਲ ਖੇਤਰ ਨੂੰ ਸ਼ੁੱਕਰਵਾਰ 31 ਜੁਲਾਈ ਤੋਂ ਸਵੇਰੇ 12: 01 ਵਜੇ ਸ਼ੁਰੂ ਹੋਣ ਵਾਲੇ ਸਟੇਜ 3 ਵਿੱਚ ਦਾਖਲ ਹੋਣ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ।

ਇਸ ਤਰਾਂ ਹੁਣ ਸੂਬਾ ਵਾਸੀਆਂ ਨੂੰ ਕੁਝ ਰਾਹਤ ਮਿਲਣ ਜਾ ਰਹੀ ਹੈ। ਕਿਉਂਕਿ ਇਹ ਪਹਿਲਾ ਮੌਕਾ ਹੈ ਜਦੋਂ ਇੰਨੀ ਘੱਟ ਗਿਣਤੀ ਵਿਚ ਕੋਰੋਨਾ ਦੇ ਮਾਮਲੇ ਦਰਜ ਕੀਤੇ ਗਏ। ਉਧਰ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਵਾਰ-ਵਾਰ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਸਮਾਜਿਕ ਦੂਰੀ, ਮਾਸਕ ਪਹਿਨਣ ਅਤੇ ਸਮੇਂ-ਸਮੇਂ ‘ਤੇ ਹੱਥ ਧੋਣ ਦਾ ਸਿਲਸਿਲਾ ਜਾਰੀ ਰੱਖਿਆ ਜਾਵੇ, ਹਾਲ ਦੀ ਘੜੀ ਇਹੀ ਸਭ ਲਈ ਸਹੀ ਹੈ।

Related News

ਵਿਨੀਪੈਗ ‘ਚ ਕਿਸਾਨਾਂ ਦੇ ਸੰਘਰਸ਼ ਦੀ ਹਿਮਾਇਤ ਕਰਨ ਲਈ ਲਗਭਗ 1000 ਵਾਹਨਾਂ ‘ਤੇ ਸਵਾਰ ਹੋ ਕੇ ਲੋਕਾਂ ਨੇ ਵਿਰੋਧ ਕੀਤਾ ਦਰਜ

Rajneet Kaur

ਕੈਲਗਰੀ ਫੌਰੈਸਟ ਲਾਅਨ ਤੋਂ ਐਮਪੀ ਜਸਰਾਜ ਸਿੰਘ ਹੱਲਣ ਨੂੰ ਸ਼ੈਡੋਅ ਕੈਬਨਿਟ ਵਿੱਚ ਇਮੀਗੇ੍ਰੇਸ਼ਨ, ਰਫਿਊਜੀ ਤੇ ਸਿਟੀਜ਼ਨਸਿ਼ਪ ਕ੍ਰਿਟਿਕ ਕੀਤਾ ਗਿਆ ਨਿਯੁਕਤ

Rajneet Kaur

ਕੈਨੇਡਾ ਸਰਕਾਰ ਆਪਣੇ ਸੂਬਿਆਂ ਨੂੰ ਦੇਵੇਗੀ 19 ਬਿਲੀਅਨ ਡਾਲਰ !

Vivek Sharma

Leave a Comment