channel punjabi
Canada News North America

ਈਸ਼ਿਆ ਹਡਸਨ ਦਾ ਪੁਲਿਸ ਨੇ ਗਲਤ ਢੰਗ ਨਾਲ ਕੀਤਾ ਐਨਕਾਉਂਟਰ, ਜਾਂਚ ਵਿੱਚ ਖ਼ੁਲਾਸਾ, ਆਰੋਪੀ ਪੁਲਿਸ ਅਧਿਕਾਰੀ ਦੋਸ਼ਮੁਕਤ !

ਵਿਨਿਪੱਗ: ਮਨੀਟੋਬਾ ਸੂਬੇ ਦੇ ਬਹੁਚਰਚਿਤ ਈਸ਼ਿਆ ਹਡਸਨ ਗੋਲੀ ਕਾਂਡ ਦੀ ਜਾਂਚ ਰਿਪੋਰਟ ‘ਤੇ ਕਈਂ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਹਨ । ਸੁਤੰਤਰ ਜਾਂਚ ਇਕਾਈ (ਆਈਆਈਯੂ) ਦੁਆਰਾ ਵੀਰਵਾਰ ਨੂੰ ਜਾਰੀ ਕੀਤੀ ਗਈ ਇੱਕ ਅੰਤਮ ਰਿਪੋਰਟ ਵਿੱਚ ਮਾਰੂ ਗੋਲੀਬਾਰੀ ਦੇ ਵੇਰਵਿਆਂ ਦਾ ਖੁਲਾਸਾ ਹੋਇਆ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਕਾਂਡ ਵਿੱਚ ਸ਼ਾਮਲ ਅਤੇ ਕਸੂਰਵਾਰ ਮੰਨੇ ਜਾ ਰਹੇ ਪੁਲਿਸ ਅਧਿਕਾਰੀ ਤੇ ਕੋਈ ਕਾਰਵਾਈ ਨਹੀਂ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਆਪਣੇ ਅਧਿਕਾਰੀ ਨੂੰ ਬਚਾਉਣ ਲਈ ਹੇਰ-ਫੇਰ ਕੀਤੀ ਗਈ ਹੈ।

ਇਹ ਘਟਨਾ ਪਿਛਲੇ ਸਾਲ ਦੀ ਹੈ ਜਦੋਂ ਸੇਜ ਕਰੀਕ ਵਿਖੇ ਕਥਿਤ ਤੌਰ ‘ਤੇ ਇਕ ਲਿਕਰ ਮਾਰਟ ਤੋਂ ਵਾਹਨ ਚੋਰੀ (8 ਅਪ੍ਰੈਲ, 2020 ਦੀ ਸ਼ਾਮ ਨੂੰ) ਦੀ ਘਟਨਾ ਵਾਪਰੀ । ਇਸ ਵਾਹਨ ਦਾ ਪੁਲਿਸ ਨੇ ਤੇਜ਼ੀ ਨਾਲ ਪਿੱਛਾ ਕੀਤਾ, ਵਾਹਨ ਚਾਲਕ ਨੇ ਪਿੱਛਾ ਕਰਨ ਵਾਲੇ ਅਫ਼ਸਰਾਂ ਤੋਂ ਬਚਣ ਦੀ ਕੋਸ਼ਿਸ਼ ਕੀਤੀ । ਚੋਰ ਪੁਲਿਸ ਦੀ ਇਹ ਦੌੜ ਲਾਗੀਮੋਡੀਅਰ ਬੁਲੇਵਰਡ ਅਤੇ ਫਰਮਰ ਐਵੀਨਿਊ ਵਿਖੇ ਜਾ ਕੇ ਖ਼ਤਮ ਹੋਈ ਜਦੋਂ ਇੱਕ ਪੁਲਿਸ ਅਧਿਕਾਰੀ ਨੇ ਆਪਣੀ ਬੰਦੂਕ ਤੋਂ ਦੋ ਫਾਇਰ ਡਰਾਈਵਰ ‘ਤੇ ਚਲਾਏ।

ਇਸ ਘਟਨਾ ਵਿੱਚ ਗੰਭੀਰ ਫੱਟੜ ਹੋਏ ਡਰਾਈਵਰ – ਜਿਸਦੀ ਪਛਾਣ ਬਾਅਦ ਵਿੱਚ ਈਸ਼ਿਆ ਹਡਸਨ ਵਜੋਂ ਹੋਈ ਸੀ, ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ।

ਹਡਸਨ ਦੇ ਪਿਤਾ ਵਿਲੀਅਮ ਨੇ ਰਿਪੋਰਟ ਜਾਰੀ ਹੋਣ ਤੋਂ ਕੁਝ ਘੰਟਿਆਂ ਬਾਅਦ ਮੈਨੀਟੋਬਾ ਚੀਫਜ਼ ਦੀ ਅਸੈਂਬਲੀ ਵਿਚ ਇਕ ਨਿਊਜ਼ ਕਾਨਫਰੰਸ ਦੌਰਾਨ ਕਿਹਾ, “ਮੈਂ ਚਾਹੁੰਦਾ ਹਾਂ ਕਿ ਉਸ ਦਾ ਨਾਮ ਉਥੇ ਜਾਣਿਆ ਜਾਵੇ।”

ਵਿਲੀਅਮ ਨੇ ਕਿਹਾ ਕਿ ਉਹ ਆਪਣੀ ਧੀ ਦੀ ਮੁਸਕਰਾਹਟ ਯਾਦ ਕਰਦਾ ਹੈ,ਉਹ ਇੱਕ ਫੁੱਲ ਵਾਂਗ ਸੀ, ਹਡਸਨ 16 ਸਾਲਾਂ ਦੀ ਸੀ ਜਦੋਂ ਉਸ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।
ਹਡਸਨ ਨੇ ਭਾਵੁਕ ਹੁੰਦੇ ਹੋਏ ਕਿਹਾ,”ਜਦੋਂ ਇੱਕ ਸਿਪਾਹੀ ਆਪਣੀ ਬੰਦੂਕ ਬਾਹਰ ਕੱਢਦਾ ਹੈ, ਇਸ ਬਾਰੇ ਉਹ ਦੋ ਵਾਰ ਸੋਚੋ ਕਿ ਤੁਸੀਂ ਕੀ ਕਰ ਰਹੇ ਹੋ । ਇਸ ਨੂੰ ਰੋਕਣਾ ਪਏਗਾ। ਕੈਨੇਡਾ ਵਿੱਚ, ਮੈਨੀਟੋਬਾ ਵਿੱਚ, ਕਾਨੂੰਨ ਲਾਗੂ ਕਰਨ ਵਿੱਚ।”

ਬੇਸ਼ੱਕ ਪੁਲਿਸ ਦੀ ਸੁਤੰਤਰ ਜਾਂਚ ਏਜੰਸੀ ਨੇ ਇਸ ਮਾਮਲੇ ਵਿੱਚ ਆਪਣੀ ਰਿਪੋਰਟ ਪੇਸ਼ ਕਰ ਦਿੱਤੀ ਹੈ, ਪਰ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ। ਫਿਲਹਾਲ ਆਰੋਪੀ ਪੁਲਿਸ ਅਧਿਕਾਰੀ ਕਿਸੇ ਵੱਡੀ ਕਾਰਵਾਈ ਤੋਂ ਬਚ ਗਿਆ ਹੈ । ਹੋ ਸਕਦਾ ਹੈ ਕਿ ਇਸ ਘਟਨਾ ਦੀ ਭਵਿੱਖ ਵਿੱਚ ਮੁੜ ਤੋਂ ਪੜਤਾਲ ਹੋਵੇ।

Related News

ਵੈਨਕੂਵਰ ਪੁਲਿਸ ਬਰੇਨ ਇਨਜਰਡ ਲਾਪਤਾ ਵਿਅਕਤੀ ਦੀ ਭਾਲ ‘ਚ

Rajneet Kaur

KISAN ANDOLAN : DAY 30: ਸੰਘਣੀ ਧੁੰਦ, ਭੂਚਾਲ ਦੇ ਝਟਕਿਆਂ ਦਰਮਿਆਨ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ, ਸਿਆਸੀ ਆਗੂਆਂ ਦੀ ਜ਼ੁਬਾਨੀ ਜੰਗ ਹੋਈ ਤੇਜ਼

Vivek Sharma

ਇਜ਼ਰਾਈਲ ਨੇ ਪੁਲਾੜ ‘ਚ ਛੱਡਿਆ ਆਪਣਾ ਜਾਸੂਸੀ ਉਪਗ੍ਰਹਿ ‘ਓਫੇਕ 16’

team punjabi

Leave a Comment