channel punjabi
Canada International News North America

ਇੰਡੀਜੀਨਸ ਐਨਡੀਪੀ ਵਿਧਾਇਕ ਉੱਤੇ ਲਾਈਨ ਤੋੜ ਕੇ ਵੈਕਸੀਨ ਲਵਾਉਣ ਦਾ ਦੋਸ਼, ਓਨਟਾਰੀਓ ਦੀਆਂ ਤਿੰਨਾਂ ਵਿਰੋਧੀ ਪਾਰਟੀਆਂ ਵੱਲੋਂ ਪ੍ਰੀਮੀਅਰ ਡੱਗ ਫੋਰਡ ਤੋਂ ਮੁਆਫੀ ਮੰਗਣ ਦੀ ਕੀਤੀ ਮੰਗ

ਇੰਡੀਜੀਨਸ ਐਨਡੀਪੀ ਵਿਧਾਇਕ ਉੱਤੇ ਲਾਈਨ ਤੋੜ ਕੇ ਵੈਕਸੀਨ ਲਵਾਉਣ ਦਾ ਦੋਸ਼ ਲਾਉਣ ਦੇ ਮਾਮਲੇ ਵਿੱਚ ਓਨਟਾਰੀਓ ਦੀਆਂ ਤਿੰਨਾਂ ਵਿਰੋਧੀ ਪਾਰਟੀਆਂ ਵੱਲੋਂ ਪ੍ਰੀਮੀਅਰ ਡੱਗ ਫੋਰਡ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਜਾ ਰਹੀ ਹੈ।

ਪ੍ਰੋਵਿੰਸ਼ੀਅਲ ਵਿਧਾਨਸਭਾ ਵਿੱਚ ਬਹਿਸ ਦੌਰਾਨ ਫੋਰਡ ਵੱਲੋਂ ਕੀਤੀਆਂ ਗਈਆਂ ਇਸ ਤਰ੍ਹਾਂ ਦੀਆਂ ਟਿੱਪਣੀਆਂ ਦੀ ਐਨਡੀਪੀ, ਲਿਬਰਲ ਤੇ ਗ੍ਰੀਨ ਪਾਰਟੀ ਦੇ ਆਗੂਆਂ ਵੱਲੋਂ ਨਿਖੇਧੀ ਕੀਤੀ ਗਈ ਸੀ। ਫੋਰਡ ਨੇ ਇਹ ਦੋਸ਼ ਲਾਇਆ ਸੀ ਕਿ ਕਿਵੇਟੀਨੂੰਗ ਰਾਈਡਿੰਗ ਦੀ ਨੁਮਾਇੰਦਗੀ ਕਰਨ ਵਾਲੇ ਐਨਡੀਪੀ ਵਿਧਾਇਕ ਸੋਲ ਮਾਮਾਕਵਾ ਨੇ ਨੌਰਦਰਨ ਇੰਡੀਜੀਨਸ ਕਮਿਊਨਿਟੀ ਵਿੱਚ ਚੱਲ ਰਹੇ ਟੀਕਾਕਰਣ ਦੌਰਾਨ ਲਾਈਨ ਵਿੱਚ ਲੱਗੇ ਬਿਨਾਂ ਮੂਹਰੇ ਹੋ ਕੇ ਕੋਵਿਡ-19 ਵੈਕਸੀਨ ਦਾ ਸ਼ੌਟ ਲਿਆ। ਮਾਮਾਕਵਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਮਿਊਨਿਟੀ ਆਗੂਆਂ ਵੱਲੋਂ ਪਹਿਲਾਂ ਸ਼ੌਟ ਲੈਣ ਦਾ ਸੱਦਾ ਦਿੱਤਾ ਗਿਆ ਸੀ ਤਾਂ ਕਿ ਓਨਟਾਰੀੲਓ ਵਿੱਚ ਰਹਿਣ ਵਾਲੇ ਮੂਲਵਾਸੀ ਲੋਕਾਂ ਵਿੱਚ ਵੈਕਸੀਨ ਨੂੰ ਲੈ ਕੇ ਜਿਹੜੀ ਝਿਜਕ ਬਣੀ ਹੋਈ ਹੈ ਉਹ ਖਤਮ ਹੋ ਸਕੇ।ਦੂਜੇ ਪਾਸੇ ਫੋਰਡ ਨੇ ਆਖਿਆ ਕਿ ਉਨ੍ਹਾਂ ਨਾਲ ਕੁੱਝ ਮੂਲਵਾਸੀ ਆਗੂਆਂ ਨੇ ਸੰਪਰਕ ਕਰਕੇ ਇਹ ਸਿ਼ਕਾਇਤ ਕੀਤੀ ਸੀ ਕਿ ਮਾਮਾਕਵਾ ਦੇ ਇਸ ਤਰ੍ਹਾਂ ਪਹਿਲਾਂ ਸ਼ੌਟ ਲੈਣ ਕਾਰਨ ਉਹ ਪਰੇਸ਼ਾਨ ਹਨ। ਪਰ ਫੋਰਡ ਨੇ ਉਨ੍ਹਾਂ ਮੂਲਵਾਸੀ ਆਗੂਆਂ ਦੇ ਨਾਂ ਨਹੀਂ ਦੱਸੇ।ਮਾਮਾਕਵਾ ਨੇ ਆਖਿਆ ਕਿ ਮੂਲਵਾਸੀ ਆਗੂਆਂ ਨੇ ਉਨ੍ਹਾਂ ਕੋਲ ਕੋਈ ਸਿ਼ਕਾਇਤ ਨਹੀਂ ਕੀਤੀ ਤੇ ਉਨ੍ਹਾਂ ਫੋਰਡ ਦੀਆਂ ਟਿੱਪਣੀਆਂ ਨੂੰ ਅਪਮਾਨਜਨਕ ਦੱਸਿਆ।

Related News

BIG NEWS : ਮਾਸਕ ਨਹੀਂ ਪਾਉਣਾ ਚਾਹੁੰਦੇ ਤਾਂ ਕੋਈ ਗੱਲ ਨਹੀਂ ! ਬਸ 3 ਲੱਖ 15 ਹਜ਼ਾਰ ਰੁਪਏ ਦੀ ਰਕਮ ਜੇਬ ‘ਚ ਜ਼ੂਰਰ ਰੱਖ ਲੈਣਾ !

Vivek Sharma

ਕੋਰੋਨਾ ਵਾਇਰਸ: ਓਟਾਵਾ ‘ਚ 14 ਹੋਰ ਨਵੇਂ ਕੇਸਾਂ ਦੀ ਪੁਸ਼ਟੀ

Rajneet Kaur

ਕੈਨੇਡਾ : ਵਿੱਤ ਮੰਤਰੀ ਬਿੱਲ ਮੋਰਨਿਊ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

Rajneet Kaur

Leave a Comment