channel punjabi
Canada International News North America

ਕੈਨੇਡਾ 2021 ‘ਚ 401000 ਪੱਕੇ ਇਮੀਗ੍ਰਾਂਟਾਂ ਨੂੰ ਵੀਜੇ ਕਰੇਗਾ ਜਾਰੀ: ਮਾਰਕੋ ਮੈਂਡੀਚੀਨੋ

ਕੈਨੇਡਾ 2021 ਤੋਂ 2023 ਦਰਮਿਆਨ 1.2 ਮਿਲੀਅਨ ਤੋਂ ਵੱਧ ਨਵੇਂ ਆਏ ਲੋਕਾਂ ਦਾ ਸਵਾਗਤ ਕਰਕੇ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਆਪਣੀ ਆਰਥਿਕ ਪ੍ਰਾਪਤੀ ਨੂੰ ਉਤਸ਼ਾਹਤ ਕਰਨ ਲਈ ਡ੍ਰਾਮੈਟੀਕਲੀ ਢੰਗ ਨਾਲ ਇਮੀਗ੍ਰੇਸ਼ਨ ਵਧਾ ਰਿਹਾ ਹੈ ਯਾਨੀ ਕਿ ਕੈਨੇਡੀਅਨ ਸਰਕਾਰ ਕੋਵਿਡ -19 ਮਹਾਂਮਾਰੀ ਅਤੇ ਹੋਰ ਪਾਬੰਦੀਆਂ ਕਾਰਨ ਅਨੁਮਾਨਿਤ ਘਾਟ ਨੂੰ ਪੂਰਾ ਕਰਨ ਲਈ ਦੇਸ਼ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਧਾ ਰਹੀ ਹੈ।

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੇ ਪੁਸ਼ਟੀ ਕੀਤੀ ਕਿ ਹੁਨਰਮੰਦ ਇਮੀਗ੍ਰਾਂਟਾਂ ਨੂੰ ਪਹਿਲ ਦੇ ਅਧਾਰ `ਤੇ ਪੱਕੀ ਇਮੀਗ੍ਰੇਸ਼ਨ ਦਿੱਤੀ ਜਾਵੇਗੀ। ਅਗਲੇ ਸਾਲਾਂ ਦੌਰਾਨ ਇਮੀਗ੍ਰੇਸ਼ਨ ਦੇ ਕੁਲ ਕੋਟੇ ਦਾ 60% ਪੱਕੇ ਵੀਜੇ ਯੋਗਤਾ ਦੇ ਅਧਾਰ `ਤੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਤੋਂ ਆਏ ਇਮੀਗ੍ਰਾਂਟ ਕੈਨੇਡਾ ਦੀ ਆਰਥਿਕਤਾ ਵਿੱਚ ਰੋਜ਼ਗਾਰ ਰਾਹੀਂ, ਟੈਕਸ ਅਦਾ ਕਰਕੇ, ਵਸਤਾਂ, ਮਕਾਨ ਅਤੇ ਆਵਾਜਾਈ ਉਪਰ ਪੈਸਾ ਖਰਚ ਕੇ ਯੋਗਦਾਨ ਪਾਉਂਦੇ ਹਨ।

ਕੈਨੇਡਾ ਵਲੋਂ 2021 ਵਿਚ 401000, 2022 ਵਿਚ 411000 ਅਤੇ 2023 ਵਿਚ 421000 ਪੱਕੇ ਇਮੀਗ੍ਰਾਂਟਾਂ ਨੂੰ ਵੀਜੇ ਜਾਰੀ ਕਰੇਗਾ।

Related News

2021 ਦੀ ਸ਼ੁਰੂਆਤ: ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਪੁਲਿਸ ਨੇ ਕੀਤਾ ਮੋਟਾ ਜੁਰਮਾਨਾ

Vivek Sharma

ਓਨਟਾਰੀਓ ਵਿੱਚ ਕੋਵਿਡ -19 ਦੇ 1500 ਤੋਂ ਵੱਧ ਨਵੇਂ ਕੇਸ ਆਏ ਸਾਹਮਣੇ

Rajneet Kaur

ਹੋਰਾਂ ਮਾਪਿਆਂ ਵਾਂਗ ਟਰੂਡੋ ਵੀ ਚਿੰਤਤ, ਬੱਚਿਆਂ ਨੂੰ ਮੁੜ ਸਕੂਲ ਭੇਜਿਆ ਜਾਵੇ ਜਾਂ ਨਾ ?

Rajneet Kaur

Leave a Comment