channel punjabi
International News

ਆਹ ਕੀ ! ਕਿਮ ਜੋਂਗ ਨੇ ਟਰੰਪ ਨੂੰ ਦੱਸਿਆ ਫੁੱਫੜ ਕਿਵੇਂ ਮਾਰਿਆ !!

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕੀਤਾ ਵੱਡਾ ਖ਼ੁਲਾਸਾ !

ਕਿਮ ਜੋਂਗ ਨੇ ਟਰੰਪ ਨੂੰ ਦੱਸਿਆ ਕਿਵੇਂ‌ ਮਾਰਿਆ ਸੀ ਫੁੱਫੜ

ਕਿਮ ਜੋਂਗ ਨਾਲ ਟਰੰਪ ਦੀ ਗੱਲਬਾਤ ਦਾ ਵੇਰਵਾ ਹੋਇਆ ਜਨਤਕ

2018 ਵਿੱਚ ਸਿੰਗਾਪੁਰ ‘ਚ ਹੋਈ ਸੀ ਜੋਂਗ ਅਤੇ ਟਰੰਪ ਦੀ ਮੁਲਾਕਾਤ

ਵਾਸ਼ਿੰਗਟਨ : ਅਮਰੀਕਾ ਵਿੱਚ ਰਾਸ਼ਟਰਪਤੀ ਚੋਣ ਲਈ ਵੋਟਾਂ
3 ਨਵੰਬਰ ਨੂੰ ਹੋਣ ਜਾ ਰਹੀਆਂ ਨੇ । ਅਜਿਹੇ ਵਿਚ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਆਪਣੇ ਨਾਲ ਜੋੜਨ ਲਈ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਤਰਾਂ ਕੁਝ ਅਜਿਹੀਆਂ ਗੱਲਾਂ ਸਾਹਮਣੇ ਆਈਆਂ ਹਨ ਜਿਸ ਕਾਰਨ ਡੋਨਾਲਡ ਟਰੰਪ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਦਰਅਸਲ ਦੋ ਚਾਰ ਦਿਨਾਂ ਬਾਅਦ ਇੱਕ ਕਿਤਾਬ ‘ਰੇਜ’ ਦੀ ਘੁੰਡ ਚੁਕਾਈ ਹੋਣੀ ਹੈ। ਪਰ ਪਰ ਇਹ ਕਿਤਾਬ ਲੋਕਾਂ ਦੇ ਹੱਥਾਂ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਇਕ ਵੱਡੇ ਵਿਵਾਦ ਦਾ ਕਾਰਨ ਬਣ ਰਹੀ ਹੈ । ਇਹ ਕਿਤਾਬ ਅਮਰੀਕਾ ਦੇ ਖੋਜੀ ਪੱਤਰਕਾਰ ਬਾਬ ਵੁੱਡਵਰਡ ਨੇ ਲਿਖੀ ਹੈ। ਇਹ ਟਰੰਪ ਦੇ 18 ਇੰਟਰਵਿਊ ‘ਤੇ ਆਧਾਰਤ ਹੈ ਅਤੇ 15 ਸਤੰਬਰ ਤੋਂ ਦੁਕਾਨਾਂ ‘ਤੇ ਉਪਲੱਬਧ ਹੋਵੇਗੀ। ਵੁੱਡਵਰਡ ਨੇ ਇਸ ਕਿਤਾਬ ਅਤੇ ਇੰਟਰਵਿਊ ਦੇ ਕੁਝ ਅੰਸ਼ ਮੀਡੀਆ ਨੂੰ ਜਾਰੀ ਕੀਤੇ ਹਨ ।

ਰਹੱਸਮਈ ਨਾਰਥ ਕੋਰੀਆ ਦੇ ਆਗੂ ਕਿਮ ਜੋਂਗ ਉਨ ਅਤੇ ਇਕ ਅਮਰੀਕੀ ਹਥਿਆਰ ਨੂੰ ਲੈ ਕੇ ਨਵੀਂ ਕਿਤਾਬ ‘ਰੇਜ’ ‘ਚ ਛਪੀਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਟਿੱਪਣੀਆਂ ਚਰਚਾ ਵਿਚ ਆ ਗਈਆਂ ਹਨ। ਕਿਉਂਕਿ ਰਾਸ਼ਟਰਪਤੀ ਚੋਣ ਵਿਚ ਹੁਣ ਕਰੀਬ ਡੇਢ ਮਹੀਨੇ ਦਾ ਸਮਾਂ ਬਚਿਆ ਹੈ, ਇਹ ਕਿਤਾਬ ਟਰੰਪ ਨੂੰ ਪਰੇਸ਼ਾਨ ਕਰ ਸਕਦੀ ਹੈ।

ਕਿਮ ਦੇ ਬਾਰੇ ਵਿਚ ਡੋਨਾਲਡ ਟਰੰਪ ਦੀਆਂ ਟਿੱਪਣੀਆਂ

ਕਿਤਾਬ ਮੁਤਾਬਕ ਟਰੰਪ ਨੇ ਵੁੱਡਵਰਡ ਨੂੰ ਦੱਸਿਆ ਸੀ ਕਿ ਉਹ ਜਦੋਂ ਪਹਿਲੀ ਵਾਰ 2018 ਵਿਚ ਸਿੰਗਾਪੁਰ ‘ਚ ਕਿਮ ਜੋਂਗ ਉਨ ਨੂੰ ਮਿਲੇ ਤਾਂ ਕਾਫ਼ੀ ਪ੍ਰਭਾਵਿਤ ਹੋਏ। ਟਰੰਪ ਨੇ ਕਿਹਾ ਕਿ ਕਿਮ ਨੇ ਮੈਨੂੰ ‘ਸਭ ਕੁਝ’ ਦੱਸਿਆ। ਕਿਮ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਆਪਣੇ ਫੁੱਫੜ ਨੂੰ ਕਿਸ ਤਰ੍ਹਾਂ ਮਾਰਿਆ।

ਟਰੰਪ ਨੇ ਲੇਖਕ ਨੂੰ ਕਿਹਾ ਸੀ ਕਿ ਸੀਆਈਏ ਨੂੰ ਪਤਾ ਹੀ ਨਹੀਂ ਕਿ ਪਿਓਂਗਯਾਂਗ ਨਾਲ ਕਿਵੇਂ ਨਿਪਟਣਾ ਹੈ। ਟਰੰਪ ਨੇ ਉੱਤਰੀ ਕੋਰੀਆ ਦੇ ਬਾਰੇ ਵਿਚ ਕਿਹਾ ਸੀ ਕਿ ਉਹ ਪਰਮਾਣੂ ਹਥਿਆਰਾਂ ਨੂੰ ਆਪਣੇ ਘਰ ਦੀ ਤਰ੍ਹਾਂ ਪਿਆਰ ਕਰਦਾ ਹੈ ਅਤੇ ‘ਓਹ ਇਸ ਨੂੰ ਵੇਚ ਨਹੀਂ ਸਕਦੇ।’

ਇੱਕ ਤਰਾਂ ਨਾਲ ਡੋਨਾਲਡ ਟਰੰਪ ਨੇ ਕਿਮ ਜੋਂਗ ਦੀ ਪ੍ਰਸ਼ੰਸਾ ਕੀਤੀ, ਜਿਹੜੀ ਹੁਣ ਚੋਣਾਂ ਵਿੱਚ ਉਨ੍ਹਾਂ ਨੂੰ ਮਹਿੰਗੀ ਪੈ ਸਕਦੀ ਹੈ ।

Related News

ਸੂਬੇ ਦੇ ਸਕੂਲਾਂ ਵਿੱਚ ਰੈਪਿਡ COVID-19 ਟੈਸਟਿੰਗ ਨੂੰ ਕੀਤਾ ਜਾਵੇਗਾ ਲਾਗੂ :ਡਾ. ਡੇਵਿਡ ਵਿਲੀਅਮਜ਼

Rajneet Kaur

ਕਨਵਿੰਸ ਸਟੋਰਾਂ ਅਤੇ ਗੈਸ ਸਟੇਸ਼ਨਾਂ ’ਤੇ ਹੋਈਆਂ ਲੁੱਟ-ਖੋਹ ਦੀਆਂ ਵਾਰਦਾਤਾਂ, ਪੁਲਿਸ ਨੇ ਇੱਕ ਮੁਲਜ਼ਮ ਨੂੰ ਕੀਤਾ ਕਾਬੂ

Vivek Sharma

ਦੋ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਇਸ ਸਾਲ ਦੋ ਨਾਮਵਰ ਵਿਅਕਤੀਆਂ ਨੂੰ honorary degrees ਪ੍ਰਦਾਨ ਕਰੇਗੀ

Rajneet Kaur

Leave a Comment