channel punjabi
International News USA

ਆਰਥਿਕ ਆਜ਼ਾਦੀ ਦੀ ਸਫਲਤਾ ਦਾ ਪ੍ਰਮਾਣ ਹੈ ਭਾਰਤ : ਵਿਲਸਨ, ਅਮਰੀਕੀ ਸੰਸਦ ਮੈਂਬਰ ਜੋ ਵਿਲਸਨ ਨੇ ਭਾਰਤ ਦੀ ਨੀਤੀ ਦੀ ਕੀਤੀ ਪ੍ਰਸ਼ੰਸਾ

ਅਮਰੀਕੀ ਪ੍ਰਤਿਨਿਧ ਸਭਾ ਵਿੱਚ MP ਜੋ ਵਿਲਸਨ ਨੇ ਭਾਰਤ ਦੀ ਕੀਤੀ ਜੰਮ ਕੇ ਸ ਸ਼ਲਾਘਾ

ਆਰਥਿਕ ਆਜ਼ਾਦੀ ਦੀ ਸਫਲਤਾ ਦਾ ਪ੍ਰਮਾਣ ਹੈ ਭਾਰਤ : ਵਿਲਸਨ

ਭਾਰਤ ਨੇ ਕੁਲ ਘਰੇਲੂ ਉਤਪਾਦ ਦੇ ਮਾਮਲੇ ਵਿਚ ਫਰਾਂਸ ਅਤੇ ਬਰਤਾਨੀਆ ਨੂੰ ਪਿੱਛੇ ਛੱਡਿਆ

ਵਿਲਸਨ ਨੇ ਪੀਐਮ ਮੋਦੀ ਦੀ ਨਿਤੀਆਂ ਨੂੰ ਮੰਨਿਆ ਸਹੀ

ਵਾਸ਼ਿੰਗਟਨ : ਕੁਲ ਘਰੇਲੂ ਉਤਪਾਦ ਦੇ ਮਾਮਲੇ ਵਿਚ ਫਰਾਂਸ ਅਤੇ ਬਰਤਾਨੀਆ ਨੂੰ ਪਿੱਛੇ ਛੱਡਣ ਵਾਲਾ ਭਾਰਤ ਆਰਥਿਕ ਆਜ਼ਾਦੀ ਦੀ ਸਫਲਤਾ ਦਾ ਇਕ ਵੱਡਾ ਪ੍ਰਮਾਣ ਹੈ। ਇਹ ਗੱਲ ਚੋਟੀ ਦੇ ਅਮਰੀਕੀ ਐੱਮ.ਪੀ. ਜੋ ਵਿਲਸਨ ਨੇ ਅਮਰੀਕੀ ਪ੍ਰਤੀਨਿਧੀ ਸਭਾ ਕਹੀ। ਦੱਸਣਯੋਗ ਹੈ ਕਿ ਫਰਵਰੀ ਵਿਚ ਅਮਰੀਕਾ ਸਥਿਤ ਥਿੰਕ ਟੈਂਕ ਵਰਲਡ ਪਾਪੂਲੇਸ਼ਨ ਰੀਵਿਊ ਦੇ ਮੁਤਾਬਕ 2019 ਵਿਚ ਬਰਤਾਨੀਆ ਅਤੇ ਫਰਾਂਸ ਨੂੰ ਪਛਾੜ ਕੇ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥ-ਵਿਵਸਥਾ ਵਾਲਾ ਦੇਸ਼ ਬਣ ਗਿਆ ਹੈ।

ਐੱਮ.ਪੀ. ਜੋ ਵਿਲਸਨ

ਵਿਲਸਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਪਿਛਲੇ ਸਾਲ ਭਾਰਤ ਨੇ ਕੁਲ ਘਰੇਲੂ ਉਤਪਾਦ (ਜੀਡੀਪੀ) ਦੇ ਮਾਮਲੇ ਵਿਚ ਬਰਤਾਨੀਆ ਅਤੇ ਫਰਾਂਸ ਨੂੰ ਪਿੱਛੇ ਛੱਡ ਦਿੱਤਾ ਹੈ। ਹਾਲਾਂਕਿ ਅਫਸੋਸ ਦੀ ਗੱਲ ਇਹ ਹੈ ਕਿ ਚਾਇਨਾ ਵਾਇਰਸ ਨੇ ਆਰਥਿਕ ਤਰੱਕੀ ‘ਚ ਰੁਕਾਵਟ ਪਾ ਦਿੱਤੀ ਹੈ। ਵਿਲਸਨ ਨੇ ਕਿਹਾ ਕਿ ਕਿਸੇ ਸਮੇਂ ਭਾਰਤ ਇਕ ਸਮਾਜਵਾਦੀ ਵਿਚਾਰਧਾਰਾ ਵਾਲਾ ਦੇਸ਼ ਸੀ ਪ੍ਰੰਤੂ ਹੁਣ ਉਹ ਇਕ ਫ੍ਰੀ ਮਾਰਕੀਟ ਵਾਲੇ ਦੇਸ਼ ਵਿਚ ਤਬਦੀਲ ਹੋ ਗਿਆ ਹੈ। ਇਸ ਨਾਲ ਨਾ ਕੇਵਲ ਗ਼ਰੀਬੀ ਘੱਟ ਹੋਈ ਸਗੋਂ ਇਹ ਆਰਥਿਕ ਆਜ਼ਾਦੀ ਦੀ ਸਫਲਤਾ ਦਾ ਇਕ ਪ੍ਰਮਾਣ ਹੈ।

ਵਿਲਸਨ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦਾ ਗੱਠਜੋੜ ਉਸ ਸਮੇਂ ਹੋਰ ਮਜ਼ਬੂਤ ਹੋ ਗਿਆ ਹੈ ਜਦੋਂ ਪਿਛਲੇ ਸਾਲ 22 ਸਤੰਬਰ ਨੂੰ ਹਿਊਸਟਨ ਵਿਚ ਰਾਸ਼ਟਰਪਤੀ ਟਰੰਪ ਨੇ 50 ਹਜ਼ਾਰ ਤੋਂ ਵੱਧ ਭਾਰਤੀ ਮੂੁਲ ਦੇ ਅਮਰੀਕੀਆਂ ਦੀ ਮੌਜੂਦਗੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ। ਇਹ ਅਮਰੀਕੀ ਇਤਿਹਾਸ ਦਾ ਸਭ ਤੋਂ ਵੱਡਾ ਸਵਾਗਤ ਕਰਨ ਵਾਲਾ ਪ੍ਰਗਰਾਮ ਸੀ।

ਅਮਰੀਕਾ ਦੇ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ MP ਜੇ. ਵਿਲਸਨ ਰਿਸ਼ਤਿਆਂ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਭਾਰਤੀ ਅਮਰੀਕੀਆਂ ਦੀ ਹਮਾਇਤ ਹਾਸਲ ਕਰਨ ਡੋਨਲਡ ਟਰੰਪ ਕੋਈ ਕਸਰ ਨਹੀਂ ਛੱਡ ਰਹੇ।

Related News

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਦੇ ਬੁੱਤ ਨਾਲ ਭੰਨ੍ਹ ਤੋੜ ਕਰਨ ਵਾਲੇ ਲੋਕਾਂ ਤੋਂ ਹੋਏ ਨਿਰਾਸ਼

Rajneet Kaur

ਕਿਉਬਿਕ 2022 ਤੱਕ 3,500 ਪ੍ਰਾਈਵੇਟ ਡੇਅ ਕੇਅਰ ਸਪਾਟਸ ਨੂੰ ਸਬਸਿਡੀ ‘ਚ ਕਰੇਗਾ ਤਬਦੀਲ

Rajneet Kaur

ਕੈਨੇਡਾ ਨੇ ਐਸਟਰਾਜ਼ੇਨੇਕਾ ਦੇ ਕੋਵਿਡ-19 ਟੀਕੇ ਨੂੰ ਦਿੱਤੀ ਮਨਜ਼ੂਰੀ, ਹੁਣ ਕੈਨੇਡਾ ਵਿੱਚ ਤਿੰਨ ਅਧਿਕਾਰਿਤ ਵੈਕਸੀਨ

Vivek Sharma

Leave a Comment