channel punjabi
International News

ਨਵਜੋਤ ਸਿੰਘ ਸਿੱਧੂ ਨੇ ਕੇਂਦਰ ਸਰਕਾਰ ‘ਤੇ ਮੁੜ ਸਾਧੇ ਨਿਸ਼ਾਨੇ,ਕਿਸਾਨੀ ਅੰਦੋਲਨ ਦੀ ਕੀਤੀ ਜ਼ੋਰਦਾਰ ਪੈਰਵੀ

ਨਵੀਂ ਦਿੱਲੀ/ ਚੰਡੀਗੜ੍ਹ : ਦੇਸ਼ ਭਰ ਵਿੱਚ ਕਿਸਾਨੀ ਅੰਦੋਲਨ ਤੇਜ਼ ਹੁੰਦਾ ਜਾ ਰਿਹਾ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਇਸ ਅੰਦੋਲਨ ਨੂੰ ਅਪਣੀ ਹਮਾਇਤ ਕਰ ਰਹੇ ਹਨ। ਕਿਸਾਨਾਂ ਦੇ ਇਸ ਅੰਦੋਲਨ ਨੂੰ ਕਾਂਗਰਸ ਦੇ ਤੇਜ਼ ਤਰਾਰ ਆਗੂ ਨਵਜੋਤ ਸਿੰਘ ਸਿੱਧੂ ਵੀ ਲਗਾਤਾਰ ਹਿਮਾਇਤ ਕਰ ਰਹੇ ਹਨ। ਕੁਝ ਦਿਨਾਂ ਤੱਕ ਸ਼ਾਂਤ ਰਹਿਣ ਤੋਂ ਬਾਅਦ ਸਿੱਧੂ ਨੇ ਮੁੜ ਤੋਂ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਨੇ ਇਕ ਤੋਂ ਬਾਅਦ ਇੱਕ ਟਵੀਟ ਕਰਦੇ ਹੋਏ ਕੇਂਦਰ ਸਰਕਾਰ ‘ਤੇ ਨਿਸ਼ਾਨੇ ਸਾਧੇ ਹਨ।

ਹੁਣ ਤੋਂ ਥੋੜਾ ਸਮਾਂ ਪਹਿਲਾਂ ਸਿੱਧੂ ਨੇ ਟਵੀਟ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦਾ ਅੰਬਾਨੀ ਅਤੇ ਅੰਡਾਨੀ ਨੂੰ ਹਮਾਇਤ ਕਰਨ ਦਾ ਪਰਦਾਫਾਸ਼ ਹੋ ਚੁੱਕਾ ਹੈ।

ਉਹਨਾਂ ਟਵੀਟ ਕੀਤਾ, ”ਸੱਚਾਈ ਦਾ ਪਰਦਾਫਾਸ਼ … ਕੇਂਦਰ ਸਰਕਾਰ ਅੰਬਾਨੀ ਅਤੇ ਅਡਾਨੀ ਦੀ ਸਹੂਲਤ ਲਈ 2 ਕਰੋੜ ਪੰਜਾਬੀਆਂ ਦੀ ਰੋਜ਼ੀ ਰੋਟੀ ਅਤੇ ਜੀਵਨ ਢੰਗ ਨੂੰ ਤਬਾਹ ਕਰ ਰਹੀ ਹੈ … ਸੱਚੀ ਪੱਤਰਕਾਰੀ ਹੀ ਇਹਨਾਂ ਦੀ ਆਵਾਜ਼ ਚੁੱਕ ਸਕਦੀ ਹੈ !!

ਇਸ ਤੋਂ ਪਹਿਲਾਂ ਬੀਤੇ ਕੱਲ ਵੀ ਸਿੱਧੂ ਨੇ ਟਵੀਟ ਕੀਤਾ ਸੀ।
ਟਵਿੱਟਰ ‘ਤੇ ਕਿਹਾ ਕਿ ‘ਅੱਜ ਭਾਰਤ ਦੀ ਅਸਲ ਬਹੁਗਿਣਤੀ ਆਪਣੀ ਤਾਕਤ ਵਿਖਾ ਰਿਹਾ ਹੈ। ਕਿਸਾਨ ਅੰਦੋਲਨ ਅਨੇਕਤਾ ਵਿਚ ਏਕਤਾ ਪੈਦਾ ਕਰ ਰਿਹਾ ਹੈ। ਇਹ ਅਸਹਿਮਤੀ ਦੀ ਚਿੰਗਾੜੀ ਹੈ, ਜੋ ਇਕ ਅੰਦੋਲਨ ‘ਚ ਪੂਰੇ ਦੇਸ਼ ਨੂੰ ਇੱਕ ਕਰ ਦਿੰਦੀ ਹੈ, ਜਿਸ ‘ਚ ਜ਼ਾਤ, ਰੰਗ ਅਤੇ ਨਸਲ ਤੋਂ ਉੱਪਰ ਉੱਠ ਕੇ ਲੋਕ ਇਕ ਵਿਸ਼ਾਲ ਅੰਦੋਲਨ ‘ਚ ਇਕਜੁੱਟ ਹਨ। ਕਿਸਾਨਾਂ ਦੀ ਇਹ ਗਰਜ (ਹੁੰਕਾਰ) ਪੂਰੀ ਦੁਨੀਆ ਵਿਚ ਸੁਣਾਈ ਦੇ ਰਹੀ ਹੈ।’

ਦੱਸ ਦੇਈਏ ਕਿ ਕਿਸਾਨ ਅੰਦੋਲਨ ਇਕੱਲਾ ਦਿੱਲੀ ਤੱਕ ਹੀ ਸੀਮਤ ਨਹੀਂ ਰਹਿ ਗਿਆ। ਵਿਦੇਸ਼ਾਂ ‘ਚ ਬੈਠੇ ਪੰਜਾਬੀ ਵੀ ਕਿਸਾਨ ਦੇ ਸਮਰਥਨ ‘ਚ ਕਾਲੇ ਕਾਨੂੰਨਾਂ ਖ਼ਿਲਾਫ਼ ਰੋਸ ਮੁਜ਼ਾਹਰੇ ਕਰ ਰਹੇ ਹਨ। ਨਵਜੋਤ ਸਿੱਧੂ ਵਲੋਂ ਕੀਤਾ ਗਿਆ ਇਹ ਟਵੀਟ ਵੀ ਕਿਸਾਨਾਂ ਦੀ ਹਿਮਾਇਤ ਲਈ ਹੈ।

ਦੱਸਣਯੋਗ ਹੈ ਕਿ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਕਿਸਾਨਾਂ ਨੇ 8 ਦਸੰਬਰ ਨੂੰ ਭਾਰਤ ਬੰਦ ਦੀ ਕਾਲ ਵੀ ਦਿੱਤੀ ਹੋਈ ਹੈ। ਕੇਂਦਰ ਸਰਕਾਰ ਨਾਲ 5ਵੇਂ ਦੌਰ ਗੱਲਬਾਤ ਵੀ ਬੇਸਿੱਟਾ ਰਹੀ। ਹੁਣ 9 ਦਸੰਬਰ ਨੂੰ ਸਵੇਰੇ 11 ਵਜੇ ਕਿਸਾਨ ਅਤੇ ਕੇਂਦਰ ਸਰਕਾਰ ਵਿਚਾਲੇ 6ਵੇਂ ਦੌਰ ਦੀ ਬੈਠਕ ਹੋਵੇਗੀ। ਜੇਕਰ ਇਸ ਬੈਠਕ ‘ਚ ਵੀ ਕੋਈ ਹੱਲ ਨਾ ਨਿਕਲਿਆ ਤਾਂ ਕਿਸਾਨ ਆਪਣਾ ਅੰਦੋਲਨ ਹੋਰ ਤੇਜ਼ ਕਰਨਗੇ, ਇਸਦੀ ਚਿਤਾਵਨੀ ਉਹ ਪਹਿਲਾਂ ਹੀ ਦੇ ਚੁੱਕੇ ਹਨ।

Related News

ਮੁੱਖ ਜੱਜ ਨੇ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਿਆ ਅਹਿਮ ਫੈਸਲਾ, ਕੋਰੋਨਾ ਸੰਕਟ ਵਿਚਾਲੇ ਅਦਾਲਤ ਦਾ ਵੱਡਾ ਐਲਾਨ

Vivek Sharma

ਲਗਾਤਾਰ ਤੀਜੇ ਦਿਨ 4000 ਤੋਂ ਵੱਧ ਕੋਰੋਨਾ ਦੇ ਨਵੇਂ ਮਾਮਲੇ ਕੀਤੇ ਗਏ ਦਰਜ, ਪ੍ਰਧਾਨਮੰਤਰੀ ਟਰੂਡੋ ਨੇ ਪ੍ਰੀਮੀਅਰਜ਼ ਅਤੇ ਮੇਅਰਾਂ ਨੂੰ ਕੀਤੀ ਹਦਾਇਤ

Vivek Sharma

ਟੋਯੋਟਾ ਕੈਨੇਡਾ ਦੇ ਦੋ ਪਲਾਂਟਾਂ ਕੈਂਬਰਿਜ ਅਤੇ ਵੁੱਡਸਟਾਕ ਵਿਚ ਕੋਵਿਡ -19 ਆਉਟਬ੍ਰੇਕ ਦੀ ਘੋਸ਼ਣਾ

Rajneet Kaur

Leave a Comment