channel punjabi
Canada International News North America

ਟੋਰਾਂਟੋ : ਆਊਟਡੋਰ ਦੇ ਨਾਲ-ਨਾਲ ਇਨਡੋਰ ‘ਚ ਵੀ ਮਾਸਕ ਪਹਿਨਣ ਦੀ ਹੋਣ ਲੱਗੀ ਮੰਗ !

 

 

 

 

 

 

 

 

 

ਟੋਰਾਂਟੋ : ਕੋਰੋਨਾ ਮਹਾਂਮਾਰੀ ਦੇ ਪਰਛਾਵੇਂ ਹੇਠ ਹੋੋ ਰਹੇ ਕੈਨੇਡਾ ਡੇਅ ਸੈਲੀਬ੍ਰੇਸ਼ਨ ਦੌਰਾਨ ਮਾਸਕ ਪਹਿਨਣ ਨੂੰ ਲੈ ਕੇ ਬਹਿਸ ਛਿੜ ਚੁੱਕੀ ਹੈ। ਦਰਅਸਲ ਕੋਰੋਨਾ ਤੋਂ ਬਚਾਅ ਲਈ ਮਾਸਕ ਸਿਰਫ ਆਊਟਡੋਰ ਹੀ ਨਹੀਂ ਸਗੋਂ ਇਨਡੋਰ ‘ਚ ਵੀ ਪਹਿਣੇ ਜਾਣ ਦੀ ਸਿਫਾਰਿਸ਼ ਕੀਤੀ ਜਾ ਰਹੀ ਹੈ।

ਉਧਰ ਗ੍ਰੇਟਰ ਟੋਰਾਂਟੋ ਅਤੇ ਹੈਮਿਲਟਨ ਏਰੀਆ ਦੇ ਮੇਅਰਜ਼ ਦੀ ਅਪੀਲ ਦੇ ਬਾਵਜੂਦ ਪ੍ਰੋਵਿੰਸ ਵੱਲੋਂ ਜਨਤਕ ਥਾਂਵਾਂ ਉੱਤੇ ਮਾਸਕ ਪਹਿਨਣ ਨੂੰ ਲਾਜ਼ਮੀ ਨਹੀਂ ਕੀਤਾ ਜਾਵੇਗਾ। ਕਲ੍ਹ ਸਿਹਤ ਮੰਤਰਾਲੇ ਵੱਲੋਂ ਇਹ ਆਖਿਆ ਗਿਆ ਕਿ ਪ੍ਰੋਵਿੰਸ਼ੀਅਲ ਪੱਧਰ ਉੱਤੇ ਮਾਸਕ ਪਾਉਣ ਸਬੰਧੀ ਨੀਤੀ ਜ਼ਰੂਰੀ ਨਹੀਂ ਹੈ। ਮਾਰਖਮ ਦੇ ਮੇਅਰ ਫਰੈਂਕ ਸਕਾਰਪਿਟੀ ਵੱਲੋਂ ਓਨਟਾਰੀਓ ਵਿੱਚ ਮਾਸਕ ਲਾਜ਼ਮੀ ਬਣਾਉਣ ਦੀ ਕੈਂਪੇਨ ਦੀ ਅਗਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਨਾਲ ਟੋਰਾਂਟੋ ਦੇ ਮੇਅਰ ਜੌਹਨ ਟੋਰੀ, ਮਿਸੀਸਾਗਾ ਦੇ ਮੇਅਰ ਬੌਨੀ ਕ੍ਰੌਂਬੀ, ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ, ਮਾਰਖਮ ਦੇ ਮੇਅਰ ਫਰੈਂਕ ਸਕਾਰਪਿਟੀ ਤੇ ਵਾਅਨ ਦੇ ਮੇਅਰ ਮਾਰੀਜੀਓ ਬੈਵਿਲਾਕੁਆ ਵੱਲੋਂ ਵੀ ਪ੍ਰੋਵਿੰਸ ਪੱਧਰ ਉੱਤੇ ਇੰਡੋਰਜ਼ ਲਈ ਮਾਸਕ ਨੂੰ ਜ਼ਰੂਰੀ ਕਰਨ ਦੀ ਬੇਨਤੀ ਕੀਤੀ ਜਾ ਰਹੀ ਹੈ।

ਟੋਰਾਂਟੋ ਦੇ ਮੇਅਰ ਜੌਹਨ ਟੋਰੀ ਆਪਣੇ ਟਵਿਟਰ ਹੈਂਡਲ ‘ਤੇ ਇੱਕ ਤੋਂ ਬਾਅਦ ਇੱਕ ਟਵੀਟ ਕਰਕੇ ਇਨਡੋਰ ਅਤੇ ਆਊਟਡੋਰ ਮਾਸਕ ਪਹਿਨਣ ਦੀ ਜ਼ੋਰਦਾਰ ਪੈਰਵੀ ਕਰ ਰਹੇ ਨੇ ।

ਮੇਅਰ ਜੌਹਨ ਟੋਰੀ ਦੀ ਇਸ ਮੁਹਿੰਮ ਦੀ ਡਿਪਟੀ ਮੇਅਰ ਮਿਸ਼ੇਲ ਥਾਮਸਨ ਨੇ ਵੀ ਹਮਾਇਤ ਕੀਤੀ ਹੈ ।

ਦੂਜੇ ਪਾਸੇ ਹਰੇਕ ਮਿਊਂਸਪੈਲਿਟੀ ਵੱਲੋਂ ਆਪਣੇ ਬਾਇਲਾਅਜ਼ ਲਾਗੂ ਕਰਨ ਦੀ ਥਾਂ ਮੇਅਰਜ਼ ਨੂੰ ਆਸ ਹੈ ਕਿ ਪ੍ਰੋਵਿੰਸ ਵੱਲੋਂ ਇਸ ਸਬੰਧ ਵਿੱਚ ਪ੍ਰੋਵਿੰਸ਼ੀਅਲ ਹੁਕਮ ਜਾਰੀ ਕੀਤੇ ਜਾਣਗੇ। ਪ੍ਰੋਵਿੰਸ ਵੱਲੋਂ ਲੋਕਾਂ ਨੂੰ ਵਾਰੀ ਵਾਰੀ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਸੰਭਵ ਹੋਵੇ ਤਾਂ ਮਾਸਕ ਜ਼ਰੂਰ ਪਾਏ ਜਾਣ ਅਤੇ ਫਿਜ਼ੀਕਲ ਡਿਸਟੈਂਸਿੰਗ ਦਾ ਵੀ ਧਿਆਨ ਰੱਖਿਆ ਜਾਵੇ।

Related News

ਸਾਬਕਾ ਕੌਮਾਂਤਰੀ ਵਿਦਿਆਰਥੀਆਂ ਦੀ ਮਦਦ ਲਈ ਕੈਨੇਡਾ ਸਰਕਾਰ ਨੇ ਓਪਨ ਵਰਕ ਪਰਮਿਟ ਦਾ ਕੀਤਾ ਐਲਾਨ

Rajneet Kaur

ਓਂਟਾਰੀਓ ‘ਚ ਦੁਬਾਰਾ ਖੁਲ੍ਹਣਗੇ ਕਾਰੋਬਾਰ, stay-at-home’ਚ ਵੀ ਹੋਵੇਗਾ ਵਾਧਾ

Rajneet Kaur

JOE BIDEN ਨੂੰ ਸਰਕਾਰ ਬਣਾਉਣ ਲਈ ਮਿਲਿਆ ਬਹੁਮਤ, 27 ਰਿਪਬਲਿਕਨ ਐੱਮਪੀਜ਼ ਨੇ BIDEN ਦੀ ਜਿੱਤ ਮੰਨੀ

Vivek Sharma

Leave a Comment