channel punjabi
Canada International News North America

ਅੰਤਰਰਾਸ਼ਟਰੀ ਯਾਤਰੀਆਂ ਲਈ ਅਲਬਰਟਾ ਸਰਕਾਰ ਨੇ ਲਿਆ ਵੱਡਾ ਫੈਸਲਾ, ਸ਼ਰਤਾਂ ਪੂਰੀਆਂ ਕਰਨ ‘ਤੇ ਇਕਾਂਤਵਾਸ ਦੀ ਹੱਦ ‘ਚ ਕੀਤੀ ਤਬਦੀਲੀ

ਅਲਬਰਟਾ : ਇੰਟਰਨੈਸ਼ਨਲ ਟਰੈਵਲਰਜ਼ ਲਈ ਕੈਨੇਡਾ ਵਿੱਚ 14 ਦਿਨ ਦੇ ਲਾਜ਼ਮੀ ਕੁਆਰਨਟੀਨ ਪੀਰੀਅਡ ਵਿੱਚ ਢਿੱਲ ਦੇਣ ਲਈ ਪਹਿਲਾ ਕਦਮ ਅਲਬਰਟਾ ਵੱਲੋੱ ਚੁੱਕਿਆ ਗਿਆ ਹੈ। ਕੈਲਗਰੀ ਕੌਮਾਂਤਰੀ ਹਵਾਈ ਅੱਡੇ ‘ਤੇ ਉਤਰਨ ਵਾਲੇ ਹਵਾਈ ਮੁਸਾਫ਼ਰਾਂ ਨੂੰ ਹੁਣ 14 ਦਿਨਾਂ ਦੇ ਲੰਮੇ ਇਕਾਂਤਵਾਸ ‘ਚ ਨਹੀਂ ਰਹਿਣਾ ਪਵੇਗਾ। ਕੈਲਗਰੀ ਕੌਮਾਂਤਰੀ ਹਵਾਈ ਅੱਡੇ ਅਤੇ ਕੋਟਸ ਸਰਹੱਦ ਲਾਂਘੇ ‘ਤੇ ਛੇਤੀ ਹੀ ਨਤੀਜੇ ਦੇਣ ਵਾਲੀ ਕੋਰੋਨਾ ਟੈਸਿੰਟਗ ਸ਼ੁਰੂ ਹੋਣ ਜਾ ਰਿਹਾ ਹੈ। ਇਹ ਟੈਸਟਿੰਗ ਪਾਇਲਟ ਪ੍ਰਾਜਕੈਟ ਦੇ ਤੌਰ ‘ਤੇ ਸ਼ੁਰੂ ਕੀਤੀ ਜਾਵੇਗੀ। ਅਲਬਰਟਾ ਸਰਕਾਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਇਹ ਪਾਇਲਟ ਪ੍ਰੋਜੈਕਟ 2 ਨਵੰਬਰ ਤੋੱ ਸ਼ੁਰੂ ਹੋਵੇਗਾ ਤੇ ਕੌਮਾਂਤਰੀ ਪੈਸੈੱਜਰ, ਜੋ ਅਲਬਰਟਾ ਆਉਣਗੇ, ਉਨ੍ਹਾਂ ਨੂੰ ਉੱਥੇ ਪਹੁੰਚਣ ਉੱਤੇ ਆਈਸੋਲੇਸ਼ਨ ਵਿੱਚ ਭੇਜਣ ਤੋੱ ਪਹਿਲਾਂ ਰੈਪਿਡ ਕੋਵਿਡ-19 ਟੈਸਟ ਕਰਵਾਉਣ ਦੀ ਪੇਸ਼ਕਸ਼ ਕੀਤੀ ਜਾਵੇਗੀ। ਜੇ ਇਹ ਸ਼ੁਰੂਆਤੀ ਟੈਸਟ ਨੈਗੇਟਿਵ ਆਉੱਦਾ ਹੈ, ਤਾਂ ਟਰੈਵਲਰਜ਼ ਛੇ ਜਾਂ ਸੱਤ ਦਿਨ ਬਾਅਦ ਦੂਜੇ ਟੈਸਟ ਦੇ ਨੈਗੇਟਿਵ ਆਉਣ ਉੱਤੇ ਆਪਣੀ ਆਈਸੋਲੇਸ਼ਨ ਖਤਮ ਕਰ ਸਕਣਗੇ। ਇਸ ਤੋੱ ਭਾਵ ਇਹ ਹੈ ਕਿ ਕੁੱਝ ਟਰੈਵਲਰਜ਼ ਲਈ ਆਈਸੋਲੇਸ਼ਨ ਦਾ ਸਮਾਂ ਸਿਰਫ ਇੱਕ ਹਫਤਾ ਹੀ ਰਹਿ ਜਾਵੇਗਾ। ਪ੍ਰੀਮੀਅਰ ਜੇਸਨ ਕੇਨੀ ਦੀ ਸਰਕਾਰ ਨੇ ਇਹ ਐਲਾਨ ਕੈਲਗਰੀ ਇੰਟਰਨੈਸ਼ਨਲ ਏਅਰਪੋਰਟ ਉੱਤੇ ਕੀਤਾ। ਇਹ ਉਨ੍ਹਾਂ ਦੋ ਲੋਕੇਸ਼ਨਾਂ ਵਿੱਚੋੱ ਇੱਕ ਹੈ ਜਿੱਥੇ ਇਹ ਰੈਪਿਡ ਟੈਸਟ ਕਰਵਾਏ ਜਾਣਗੇ।

ਦੂਜੀ ਲੋਕੇਸ਼ਨ ਕੂਟਸ, ਅਲਬਰਟਾ ਵਿੱਚ ਲੈੱਡ ਬਾਰਡਰ ਕਰੌਸਿੰਗ ਹੈ। ਇਸ ਪਲੈਨ ਨੂੰ ਐਡਮੰਟਨ ਇੰਟਰਨੈਸ਼ਨਲ ਏਅਰਪੋਰਟ ਉੱਤੇ ਵੀ ਲਾਗੂ ਕਰਨ ਦੀ ਯੋਜਨਾ ਹੈ। ਇਸ ਦੌਰਾਨ ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਉਹ ਵੀ ਇਸ ਪ੍ਰੋਜੈਕਟ ਉੱਤੇ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਨ ਤੇ ਇਸ ਨੂੰ ਅਪਨਾਉਣ ਲਈ ਸਾਰੇ ਪੱਖ ਖੁੱਲ੍ਹੇ ਰੱਖ ਕੇ ਚੱਲ ਰਹੇ ਹਨ। ਪਰ ਉਨ੍ਹਾਂ ਨਾਲ ਹੀ ਇਹ ਵੀ ਆਖਿਆ ਕਿ ਟੋਰਾਂਟੋ ਪੀਅਰਸਨ ਏਅਰਪੋਰਟ ਉੱਤੇ ਕੈਲਗਰੀ ਨਾਲੋੱ ਦੁਨੀਆ ਭਰ ਦੀਆਂ ਵੱਖ ਵੱਖ ਥਾਂਵਾਂ ਤੋੱ ਕਿਤੇ ਜ਼ਿਆਦਾ ਕੌਮਾਂਤਰੀ ਪੈਸੈੱਜਰ ਆਉੱਦੇ ਹਨ ਤੇ ਇੱਥੇ ਇਸ ਤਰ੍ਹਾਂ ਦਾ ਪ੍ਰੋਜੈਕਟ ਲਾਗੂ ਕੀਤਾ ਜਾਣਾ ਸੁਖਾਲਾ ਨਹੀੱ ਹੈ।

ਸੂਬਾ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਸੂਬੇ ‘ਚ ਬਾਹਰੋਂ ਦਾਖ਼ਲ ਹੋਣ ਵਾਲੇ ਲੋਕਾਂ ਲਈ ਇਕਾਂਤਵਾਸ ਦਾ ਸਮਾਂ ਬਹੁਤ ਛੋਟਾ ਰਹਿ ਜਾਵੇਗਾ। ਹਾਲਾਂਕਿ, ਰੈਪਿਡ ਟੈਸਟਿੰਗ ਪਾਇਲਟ ਪ੍ਰਾਜੈਕਟ ਸਵੈ-ਇਛੁੱਕ ਹੋਵੇਗਾ ਪਰ ਜੋ ਟੈਸਟ ਨਹੀਂ ਕਰਾਉਣਗੇ ਉਨ੍ਹਾਂ ਲਈ 14 ਦਿਨਾਂ ਦਾ ਇਕਾਂਤਵਾਸ ਲਾਜ਼ਮੀ ਹੋਵੇਗਾ।

ਬਾਹਰੋਂ ਆਉਣ ਵਾਲੇ ਲੋਕਾਂ ਨੂੰ ਇਕਾਂਤਵਾਸ ‘ਚ ਜਾਣ ਤੋਂ ਪਹਿਲਾਂ ਕੋਵਿਡ-19 ਟੈਸਟ ਕਰਾਉਣ ਦਾ ਬਦਲ ਦਿੱਤਾ ਜਾਵੇਗਾ। ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਹੋਵੇਗੀ ਉਨ੍ਹਾਂ ਨੂੰ ਇਕਾਂਤਵਾਸ ਤੋਂ ਛੋਟ ਦਿੱਤੀ ਜਾਵੇਗੀ। ਹਾਲਾਂਕਿ, ਇੱਥੇ ਪਹੁੰਚਣ ਦੇ 6 ਜਾਂ 7 ਦਿਨਾਂ ਪਿੱਛੋਂ ਇਕ ਵਾਰ ਫਿਰ ਟੈਸਟ ਕਰਾਉਣਾ ਲਾਜ਼ਮੀ ਹੋਵੇਗਾ।

Related News

ਕੈਨੇਡਾ: ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਦੇ ਲਈ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਵਧਾਉਣ ਦੀ ਘੋਸ਼ਣਾ

Rajneet Kaur

ਗ੍ਰੇਟਾ ਥਨਬਰਗ ਟੂਲਕਿੱਟ ਕੇਸ ‘ਚ ਦਿੱਲੀ ਪੁਲਿਸ ਨੇ ਦਿਸ਼ਾ ਰਵੀ ਨੂੰ ਕੀਤਾ ਗ੍ਰਿਫ਼ਤਾਰ

Rajneet Kaur

ਫੋਰਡ ਸਰਕਾਰ ਨੇ ਕੰਮ ਵਾਲੀ ਥਾਵਾਂ ‘ਤੇ ਕੋਵਿਡ -19 ਆਉਟਬ੍ਰੇਕ ਨੂੰ ਸਮਝਣ ਅਤੇ ਨਿਯੰਤਰਣ ਵਿਚ ਸਹਾਇਤਾ ਲਈ ਇਕ ਕੋਸ਼ਿਸ਼ ਵਜੋਂ ਸਿੱਖਿਆ ਅਤੇ ਐਨਫੌਰਸਮੈਂਟ ਮੁਹਿੰਮਾਂ ਦੀ ਕੀਤੀ ਸ਼ੁਰੂਆਤ

Rajneet Kaur

Leave a Comment