channel punjabi
Canada International News North America

ਅਡਮਿੰਟਨ ‘ਚ ਹੋਲੀ ਦਾ ਤਿਓਹਾਰ ਉਂਦੋ ਤਣਾਅਪੂਰਨ ਬਣ ਗਿਆ ਜਦੋਂ ਹੋਲੀ ਮਨਾ ਰਹੇ ਲੋਕਾਂ ਦੇ ਸਮਾਰੋਹ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਰੈਲੀ ਕੱਢ ਰਹੇ ਪ੍ਰਵਾਸੀ ਭਾਰਤੀ ਵੀ ਪਹੁੰਚੇ

ਖੇਤੀ ਕਾਨੂੰਨਾਂ ਵਿਰੁੱਧ ਲਗਾਤਾਰ ਕੈਨੇਡਾ ‘ਚ ਰੋਸ ਪ੍ਰਦਰਸ਼ਨ ਜਾਰੀ ਹਨ। ਅੰਡਮਿੰਟਨ ‘ਚ ਵੀ ਹੋਲੀ ਦਾ ਤਿਓਹਾਰ ਉਂਦੋ ਤਣਾਅਪੂਰਨ ਬਣ ਗਿਆ ਜਦੋਂ ਹੋਲੀ ਮਨਾ ਰਹੇ ਲੋਕਾਂ ਦੇ ਸਮਾਰੋਹ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਰੈਲੀ ਕੱਢ ਰਹੇ ਪ੍ਰਵਾਸੀ ਭਾਰਤੀ ਵੀ ਪਹੁੰਚ ਗਏ। ਇਸ ਦੌਰਾਨ ਉਨਾਂ ਨੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਏ।

ਅਲਬਰਟਾ ਦੀ ਭਾਰਤੀ ਬਹੁਸਭਿਆਚਾਰਕ ਅਤੇ ਵਿਰਾਸਤ ਸੁਸਾਇਟੀ (Bharatiya Multicultural and Heritage Society of Alberta) ਵੱਲੋਂ ਸ਼ਾਂਤੀ ਅਤੇ ਸਦਭਾਵਨਾ ਇੰਡੋ-ਕੈਨੇਡੀਅਨ ਤਿਰੰਗਾ ਯਾਤਰਾ ਤੋਂ ਬਾਅਦ ਹੋਲੀ ਮਨਾਉਣ ਲਈ ਲਗਭਗ 400 ਲੋਕ ਅਲਬਰਟਾ ਸੂਬੇ ਦੇ ਸ਼ਹਿਰ ਐਡਮਿੰਟਨ ਦੇ ਹੈਰੀਟੇਜ ਵੈਲੀ ਪਾਰਕ ਵਿਖੇ ਇਕੱਠੇ ਹੋਏ। ਇਸੇ ਦੌਰਾਨ 100 ਦੇ ਲਗਭਗ ਲੋਕਾਂ ਦਾ ਇੱਕ ਸਮੂਹ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਾ ਉੱਥੇ ਆ ਗਿਆ। ਇਸ ਕਾਰਨ ਹਾਲਾਤ ਤਣਾਅਪੂਰਨ ਬਣ ਗਏ।

ਪੁਲਿਸ ਦੇ ਆਉਣ ਤੋਂ ਬਾਅਦ ਮਾਹੌਲ ਸ਼ਾਂਤ ਹੋ ਗਿਆ। ‘ਤਿਰੰਗਾ ਯਾਤਰਾ ਦੇ ਪ੍ਰਬੰਧਕਾਂ ਨੇ ਜਿੱਥੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨ ਵਾਲਿਆਂ ਤੋਂ ਹੋਲੀ ਸਮਾਰੋਹ ‘ਚ ਅੜਿੱਕੇ ਪਾਉਣ ਦੇ ਦੋਸ਼ ਲਾਏ,ਉੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ) ਨੇ ਕਿਹਾ ਕਿ ਐਡਮਿੰਟਨ ‘ਚ ਰੱਖੀ ਗਈ ‘ਤਿਰੰਗਾ ਯਾਤਰਾ’ ਭਾਰਤ ਦੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਰੱਖੀ ਗਈ ਸੀ, ਜੋ ਕਿ ਸਹੀ ਨਹੀਂ ਹੈ।

Related News

ਕਲੀਵਲੈਂਡ ਡੈਮ ‘ਚ ਅਚਾਨਕ ਪਾਣੀ ਦੇ ਵਾਧੇ ਕਾਰਨ ਤਿੰਨ ਮੈਟਰੋ ਵੈਨਕੂਵਰ ਕਰਮਚਾਰੀਆਂ ਨੂੰ ਕੀਤਾ ਗਿਆ ਬਰਖਾਸਤ

Rajneet Kaur

ਕੋਰੋਨਾ ਮਹਾਮਾਰੀ ਨੂੰ ਲੈ ਕੇ ਭਾਰਤ ਤੋਂ ਵੱਡੀ ਖ਼ਬਰ ! ਇਸ ਵੱਡੇ ਅਦਾਕਾਰ ਨੂੰ ਹੋਇਆ ‘ਕੋਰੋਨਾ’

Vivek Sharma

ਕਸ਼ਮੀਰ ‘ਚ ਅੱਤਵਾਦੀਆਂ ਦੀ ਵੱਡੀ ਸਾਜਿਸ਼ ਕੀਤੀ ਨਾਕਾਮ, ਸੁਰੱਖਿਆ ਬਲਾਂ ਨੇ ਭਾਰੀ ਮਾਤਰਾ ਵਿੱਚ ਹਥਿਆਰ ਕੀਤੇ ਬਰਾਮਦ, ਅੱਤਵਾਦੀਆਂ ਦੇ ਠਿਕਾਣੇ ਕੀਤੇ ਤਬਾਹ

Vivek Sharma

Leave a Comment