channel punjabi
Canada News North America

ਅਲਬਰਟਾ ਸੂਬੇ ਨੇ ‘ਟੈਂਪਰੇਰੀ ਫੌਰਨ ਵਰਕਰਜ਼ ਪ੍ਰੋਗਰਾਮ’ ਨੂੰ ਬੰਦ ਕਰਨ ਦਾ ਕੀਤਾ ਫ਼ੈਸਲਾ, ਸਭ ਤੋਂ ਵੱਧ ਪੰਜਾਬੀ ਹੋਣਗੇ ਪ੍ਰਭਾਵਿਤ

ਅਲਬਰਟਾ : ਕੈਨੇਡਾ ਦੇ ਸੂਬੇ ਅਲਬਰਟਾ ਵੱਲੋਂ ਆਪਣੇ ਇਕ ਬੇਹਦ ਖਾਸ ਪ੍ਰੋਗਰਾਮ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਨਾਲ ਸਭ ਤੋਂ ਵੱਧ ਪੰਜਾਬੀ ਪ੍ਰਭਾਵਿਤ ਹੋਣਗੇ। ਦਰਅਸਲ ਅਲਬਰਟਾ ਨੇ ‘ਟੈਂਪਰੇਰੀ ਫੌਰਨ ਵਰਕਰਜ਼ ਪ੍ਰੋਗਰਾਮ’ ਨੂੰ ਲਗਭਗ ਬੰਦ ਕਰਨ ਦਾ ਫੈਸਲਾ ਲੈ ਲਿਆ ਹੈ। ਜਿਸ ਕਾਰਨ ਉਸ ਸੂਬੇ ਵਿੱਚ ਵਿਦੇਸ਼ੀ ਕਾਮਿਆਂ ਲਈ ਰੁਜ਼ਗਾਰ ਮਿਲਣਾ ਔਖਾ ਹੋ ਜਾਵੇਗਾ। ਕੋਰੋਨਾ ਵਾਇਰਸ ਕਾਰਨ ਵਿਦੇਸ਼ਾਂ ਵਿਚ ਰੁਜ਼ਗਾਰ ਦੇ ਮੌਕੇ ਪਹਿਲਾਂ ਹੀ ਕਾਫ਼ੀ ਸੀਮਤ ਹੋ ਗਏ ਹਨ, ਅਜਿਹੇ ਚ ਅਲਬਰਟਾ ਸੂਬੇ ਵੱਲੋਂ ਲਏ ਗਏ ਫੈਸਲੇ ਨਾਲ ਪੰਜਾਬੀਆਂ ਲਈ ਵੀ ਰੁਜ਼ਗਾਰ ਦੇ ਮੌਕੇ ਘੱਟ ਜਾਣਗੇ । ਕੈਨੇਡਾ ਵਿਚ ਵੱਡੀ ਗਿਣਤੀ ਵਿਚ ਪ੍ਰਵਾਸੀ ਪੰਜਾਬੀ ਕੰਮ ਕਰਦੇ ਹਨ।

ਸੂਬੇ ਦੇ ਮੁੱਖ ਮੰਤਰੀ ਜੈਸਨ ਕੈਨੀ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਅਲਬਰਟਾ ਵਾਸੀਆਂ ਨੂੰ ਨੌਕਰੀਆਂ ਵਿਚ ਪਹਿਲ ਮਿਲ ਸਕੇ। ਇਸ ਪ੍ਰੋਗਰਾਮ ਨੂੰ ਕੁਝ ਸਮੇਂ ਲਈ ਅਸਥਾਈ ਤੌਰ ‘ਤੇ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਦੱਸ ਦਈਏ ਕਿ ਵੱਡੀ ਗਿਣਤੀ ਵਿਚ ਪੰਜਾਬੀਆਂ ਸਣੇ ਕਈ ਪ੍ਰਵਾਸੀ ਕਾਮੇ ਰੈਸਟੋਰੈਂਟ, ਹੋਟਲ, ਟਰੱਕਾਂ ਤੇ ਖੇਤੀ ਆਦਿ ਦੇ ਕੰਮ ਕਰਨ ਲਈ ਇੱਥੇ ਆਉਂਦੇ ਹਨ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਇਸ ਨਾਲ ਇਸ ਪ੍ਰੋਗਰਾਮ ਅਧੀਨ ਅਲਬਰਟਾ ਵਿਚ ਕੰਮ ਕਰ ਰਹੇ ਕਾਮਿਆਂ ‘ਤੇ ਇਸ ਦਾ ਅਸਰ ਨਹੀਂ ਪਵੇਗਾ। ਹਾਲਾਂਕਿ, ਨਵੇਂ ਆਉਣ ਪ੍ਰਵਾਸੀਆਂ ‘ਤੇ ਇਸ ਦਾ ਪ੍ਰਭਾਵ ਪਵੇਗਾ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ 1300 ਅਲਬਰਟਾ ਵਾਸੀਆਂ ਦੀਆਂ ਨੌਕਰੀਆਂ ਨੂੰ ਸੁਰੱਖਿਅਤ ਕੀਤਾ ਜਾ ਸਕੇਗਾ। ਮੁੱਖ ਮੰਤਰੀ ਨੇ ਇਹ ਕਹਿ ਕੇ ਕੁਝ ਰਾਹਤ ਪ੍ਰਦਾਨ ਕੀਤੀ ਕਿ ਉਹ ਨਵੇਂ ਕਾਮਿਆਂ ਦੀ ਸਿਖਲਾਈ ਲਈ ਪ੍ਰੋਗਰਾਮ ਵੀ ਲਾਂਚ ਕਰਨਗੇ।

Related News

ਪੰਜਾਬ: ਅਣਪਛਾਤੇ ਹਮਲਾਵਰਾਂ ਨੇ ਐਨ.ਆਰ.ਆਈ ਨੂੰ ਮਾਰ ਕੇ ਲੁੱਟੇ ਅੱਠ ਲੱਖ ਰੁਪਏ

team punjabi

ਓਂਟਾਰੀਓ ‘ਚ ਕੋਰੋਨਾ ਦਾ ਜੋ਼ਰ ਫਿਲਹਾਲ ਘਟਿਆ,658 ਨਵੇਂ ਮਾਮਲੇ ਦਰਜ,685 ਹੋਏ ਸਿਹਤਯਾਬ

Vivek Sharma

ਆਰ.ਸੀ.ਐਮ.ਪੀ. ਦੀ ਕਮਿਸ਼ਨਰ ਬਰੈਂਡਾ ਲੱਕੀ ‘ਤੇ ਵੀ ਪਿਆ’ਕੋਰੋਨਾ’ ਦਾ ਪਰਛਾਵਾਂ !ਜਾਣੋ ਕੀ ਰਹੀ ਬਰੈਂਡਾ ਲੱਕੀ ਦੀ ਟੈਸਟ ਰਿਪੋਰਟ ।

Vivek Sharma

Leave a Comment