channel punjabi
Canada International News North America

ਅਲਬਰਟਾ ਦੇ ਸ਼ਹਿਰ ਕੈਲਗਰੀ ਤੋਂ ਵਿਧਾਇਕ ਰਾਜਨ ਸਾਹਨੀ ਨੇ ਕਿਸਾਨਾਂ ਦੀ ਕੀਤੀ ਹਮਾਇਤ

ਜਿਵੇਂ-ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ ਕਿਸਾਨਾਂ ਦਾ ਸੰਘਰਸ਼ ਹੋਰ ਤਿੱਖਾ ਹੁੰਦਾ ਜਾ ਰਿਹਾ ਹੈ । ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਨੂੰ 25 ਦਿਨ ਪੂਰੇ ਹੋ ਗਏ। ਕਿਸਾਨ ਅੰਦੋਲਨ ਦਾ ਅੱਜ 26ਵਾਂ ਦਿਨ ਹੈ । ਕਿਸਾਨ ਜੱਥੇਬੰਦੀਆਂ ਵੀ ਆਪਣੀ ਜ਼ਿਦ ਤੇ ਅੜੀਆਂ ਹੋਈਆਂ ਹਨ ਕਿ ਸਰਕਾਰ ਤਿੰਨੇ ਖੇਤੀਬਾੜੀ ਬਿਲ ਵਾਪਿਸ ਲਵੇ, ਇਸ ਤੋਂ ਘੱਟ ਉਹਨਾਂ ਨੂੰ ਕੁਝ ਵੀ ਮਨਜ਼ੂਰ ਨਹੀਂ । ਕਿਸਾਨ ਅੰਦਲੋਨ ਦੀ ਵਿਦੇਸ਼ਾਂ ‘ਚ ਵੀ ਖੂਬ ਚਰਚਾ ਹੋ ਰਹੀ ਹੈ।

ਅਲਬਰਟਾ ਦੇ ਸ਼ਹਿਰ ਕੈਲਗਰੀ ਤੋਂ ਵਿਧਾਇਕ ਅਤੇ ਜੇਸਨ ਕੈਨੀ ਸਰਕਾਰ ਵਿੱਚ ਮੰਤਰੀ ਰਾਜਨ ਸਾਹਨੀ ਨੇ ਕਿਸਾਨਾਂ ਦੇ ਹੱਕ ਵਿੱਚ ਨਿੱਤਰਦਿਆਂ ਸੋਸ਼ਲ ਮੀਡੀਆ ‘ਤੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਜਿਸ ਵਿੱਚ ਉਨ੍ਹਾਂ ਨੇ ਭਾਰਤ ਦੇ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਉਹ ਵੀ ਕਿਸਾਨੀ ਪਰਿਵਾਰ ਨਾਲ ਸਬੰਧਤ ਹਨ ਅਤੇ ਉਹਨਾਂ ਦੇ ਪਿਤਾ ਜੀ ਵੀ ਕਿਸਾਨ ਹੀ ਸਨ। ਉਹ ਕਿਸਾਨਾਂ ਦੇ ਦੁੱਖ ਦਰਦ ਨੂੰ ਬਾਖੂਬੀ ਸਮਝਦੀ ਹੈ। ਇਸ ਲਈ ਉਹ ਵੀ ਕਿਸਾਨੀ ਸੰਘਰਸ਼ ਦੇ ਨਾਲ ਹਨ।

ਦਸ ਦਈਏ ਹਰ ਮਹੀਨੇ ਦੇ ਅਖ਼ੀਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਮਨ ਕੀ ਬਾਤ’ ਕਰਦੇ ਹਨ। ਇਸ ਵਾਰ 27 ਦਸੰਬਰ ਨੂੰ ਜਦੋਂ ਇਹ ਹੋਵੇਗਾ ਤਾਂ ਕਿਸਾਨ ਉਸ ਸਮੇਂ ਥਾਲੀਆਂ ਖੜਕਾਉਣਗੇ। ਕਿਸਾਨ ਆਗੂਆਂ ਨੇ ਅਪੀਲ ਕੀਤੀ ਹੈ ਕਿ ਜਦੋਂ ਤੱਕ ਮਨ ਕੀ ਬਾਤ ਵਿਚ ਪੀ. ਐੱਮ. ਬੋਲਣ, ਲੋਕ ਆਪਣੇ ਘਰਾਂ ਵਿਚ ਥਾਲੀਆਂ ਖੜਕਾਉਣ।

Related News

ਪੰਜਾਬ, ਹਰਿਆਣਾ, ਰਾਜਸਥਾਨ ਸਮੇਤ ਕਈ ਸੂਬਿਆਂ ਵਿੱਚ ਦਿਖਿਆ ‘ਭਾਰਤ ਬੰਦ’ ਦਾ ਅਸਰ, ਕਿਸਾਨ ਜਥੇਬੰਦੀਆਂ ਦੀ ਹਮਾਇਤ ਵਿਚ ਕਾਰੋਬਾਰ ਰੱਖੇ ਗਏ ਬੰਦ

Vivek Sharma

ਓਨਟਾਰੀਓ ਕੰਜ਼ਰਵੇਟਿਵ ਪਾਰਟੀ ਦੇ ਆਗੂ ਵੱਲੋਂ ਕਾਕਸ ਤੋਂ ਬਾਹਰ ਕੀਤੇ ਜਾਣ ਦੀਆਂ ਕੋਸਿ਼ਸ਼ਾਂ ਨੂੰ ਰੋਕਣ ਲਈ ਕਰਨਗੇ ਸੰਘਰਸ਼:ਐਮਪੀ ਡੈਰੇਕ ਸਲੋਨ

Rajneet Kaur

ਕੈਨੇਡਾ ‘ਚ ਭਾਰਤੀ ਮੂਲ ਦੇ ਲੋਕਾਂ ਨੂੰ ਕੋਵਿਡ-19 ਕਾਰਨ ਭਾਰਤ ਜਾਣ ਲਈ ਵੀਜ਼ਾ ਪ੍ਰਾਪਤ ਕਰਨ ‘ਚ ਆ ਸਕਦੀਆਂ ਨੇ ਦਿੱਕਤਾਂ

Rajneet Kaur

Leave a Comment