channel punjabi
International News

ਅਯੁੱਧਿਆ ਵਿਖੇ ਅੱਜ ਹੋਵੇਗਾ ਸ੍ਰੀ ਰਾਮ ਮੰਦਿਰ ਦਾ ਨਿਰਮਾਣ ਕਾਰਜ ਸ਼ੁਰੂ, PM ਨਰਿੰਦਰ ਮੋਦੀ ਕਰਨਗੇ ਭੂਮੀ ਪੂਜਨ

ਅਣਗਿਣਤ ਦੀਵਿਆਂ ਨਾਲ ਜਗਮਗਾ ਉੱਠੀ ਰਾਮਨਗਰੀ

ਲਗਾਤਾਰ ਦੋ ਦਿਨ ਤਕ ਕੀਤੀ ਜਾਵੇਗੀ ਅਦਭੁਤ ਦੀਪਮਾਲਾ

ਸ੍ਰੀ ਰਾਮ ਮੰਦਰ ਲਈ PM ਨਰਿੰਦਰ ਮੋਦੀ ਅੱਜ ਕਰਨਗੇ ਭੂਮੀ ਪੂਜਨ

ਦੇਸ਼ ਭਰ ਵਿੱਚ ਸੁਰੱਖਿਆ ਦੇ ਕੀਤੇ ਗਏ ਪੁਖ਼ਤਾ ਬੰਦੋਬਸਤ

ਅਯੁੱਧਿਆ (ਉੱਤਰ ਪ੍ਰਦੇਸ਼) : ਦੁਨੀਆ ਭਰ ਦੀਆਂ ਨਜ਼ਰਾਂ ਭਾਰਤ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਤੇ ਟਿਕੀਆਂ ਹੋਈਆਂ ਹਨ। ਅੱਜ ਉੱਤਰ ਪ੍ਰਦੇਸ਼ ਦੀ ਅਯੁੱਧਿਆ ਨਗਰੀ ਵਿਖੇ ਸ੍ਰੀ ਰਾਮ ਮੰਦਰ ਦਾ ਨਿਰਮਾਣ ਕਾਰਜ ਸ਼ੁਰੂ ਹੋਣ ਜਾ ਰਿਹਾ ਹੈ ।

ਰਾਮਨਗਰੀ ਅਯੁੱਧਿਆ ਵਿਚ ਭਗਵਾਨ ਸ਼੍ਰੀ ਰਾਮ ਦੇ ਵਿਸ਼ਾਲ ਮੰਦਿਰ ਦੇ ਨਿਰਮਾਣ ਲਈ ਭੂਮੀ ਪੂਜਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨ ਜਾ ਰਹੇ ਹਨ।

ਇਸ ਪ੍ਰੋਗਰਾਮ ਨੂੰ ਲੈ ਕੇ ਦੇਸ਼ ਦੇ ਨਾਲ ਵਿਦੇਸ਼ ਵਿਚ ਵੀ ਉਤਸ਼ਾਹ ਦਾ ਮਾਹੌਲ ਹੈ। ਦੇਸ਼ ਤੇ ਪ੍ਰਦੇਸ਼ ਵਿਚ ਅੱਜ ਅਤੇ ਕੱਲ੍ਹ ਦੀਪਾਵਲੀ ਵਰਗਾ ਮਾਹੌਲ ਰਹੇਗਾ।

ਮੰਗਲਵਾਰ ਦੀ ਸ਼ਾਮ ਤੋਂ ਹੀ ਦੇਸ਼ ਦਾ ਉੱਤਰ ਪ੍ਰਦੇਸ਼ ਸੂਬਾ ਜਗਮਗ ਹੋ ਗਿਆ ਜੋ ਕੱਲ੍ਹ ਰਾਤ ਤਕ ਰਹੇਗਾ। ਇਸ ਕਾਰਨ ਹੁਣ ਰਾਮ ਨਗਰੀ ਵਿਚ ਵੀ ਉਤਸੁਕਤਾ ਸਿਖਰ ‘ਤੇ ਹੈ।

ਰਾਮ ਜਨਮ ਭੂਮੀ ਤੇ ਰਾਮ ਮੰਦਿਰ ਲਈ ਭੂਮੀ ਪੂਜਨ ਤਾਂ ਬੁੱਧਵਾਰ ਨੂੰ ਹੋਵੇਗਾ, ਪਰ ਇਹ ਖ਼ੁਸ਼ੀ ਅਯੁੱਧਿਆ ਦੇ ਨਾਲ-ਨਾਲ ਦੇਸ਼ ਭਰ ਵਿਚ ਮੰਗਲਵਾਰ ਤੋਂ ਛਾ ਗਈ ਹੈ।

ਰਾਮ ਭੂਮੀ ਤੀਰਥ ਖੇਤਰ ਵੱਲੋਂ ਅਯੁੱਧਿਆ ਵਿਖੇ ਬੁੱਧਵਾਰ ਨੂੰ ਰਾਮ ਮੰਦਿਰ ਦੇ ਨਿਰਮਾਣ ਦੀ ਆਰੰਭਤਾ ਮੌਕੇ ਚੁਨਿੰਦਾ ਧਾਰਮਿਕ ਸ਼ਖਸੀਅਤਾਂ ਨੂੰ ਸੱਦਿਆ ਗਿਆ ਹੈ।

ਦੇਸ਼ ਭਰ ਵਿੱਚ ਸੁਰੱਖਿਆ ਦੇ ਪੁਖਤਾ ਬੰਦੋਬਸਤ ਕੀਤੇ ਗਏ ਹਨ। ਤਕਰੀਬਨ ਹਰ ਸੂਬੇ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਦਿਸ਼ਾ-ਨਿਰਦੇਸ਼ ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰਾਂ ਨੂੰ ਦਿੱਤੇ ਜਾ ਚੁੱਕੇ ਹਨ ।

Related News

BIG NEWS : ਕਿਸਾਨ ਅੱਜ ‘ਕੁੰਡਲੀ-ਮਾਨੇਸਰ-ਪਲਵਲ KMP ਐਕਸਪ੍ਰੈਸ ਵੇਅ’ ਨੂੰ ਕਰਨਗੇ ਜਾਮ : 5 ਘੰਟੇ ਰਹੇਗਾ ਜਾਮ, ਲਹਿਰਾਏ ਜਾਣਗੇ ਕਾਲੇ ਝੰਡੇ

Vivek Sharma

IHIT ਵਲੋਂ ਗੈਰੀ ਕੰਗ ਦੀ ਜਾਨਲੇਵਾ ਸ਼ੂਟਿੰਗ ਦੀ ਜਾਂਚ ਸ਼ੁਰੂ

Rajneet Kaur

ਅਮਰੀਕੀ ਜੰਗਲਾਂ ‘ਚ ਲੱਗੀ ਅੱਗ ਦਾ ਅਸਰ ਸਸਕੈਚਵਨ ਸੂਬੇ ਤਕ ਪੁੱਜਿਆ

Vivek Sharma

Leave a Comment