channel punjabi
International News USA

ਅਮਰੀਕੀ ਫ਼ੌਜ ਦੇ ਪਹਿਲੇ ਸਿੱਖ ਕਰਨਲ ਡਾ.ਅਰਜਿੰਦਰਪਾਲ ਸਿੰਘ ਸੇਖੋਂ ਦਾ ਦਿਹਾਂਤ

ਨਿਊਯਾਰਕ : ਅਮਰੀਕੀ ਫ਼ੌਜ ਦੇ ਪਹਿਲੇ ਸਿੱਖ ਕਰਨਲ ਡਾ.ਅਰਜਿੰਦਰਪਾਲ ਸਿੰਘ ਸੇਖੋਂ ਅਕਾਲ ਚਲਾਣਾ ਕਰ ਗਏ ਹਨ । ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਸੈਕਰਾਮੈਂਟੋ ’ਚ ਰਹਿੰਦੇ ਡਾ. ਸੇਖੋਂ ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ, 11 ਅਪ੍ਰੈਲ 2021 ਨੂੰ ਉਹਨਾਂ ਆਖਰੀ ਸਾਹ ਲਏ। ਕਰਨਲ ਡਾ. ਸੇਖੋਂ ਦੇ ਅਕਾਲ ਚਲਾਣੇ ਬਾਰੇ ਜਾਣਕਾਰੀ ਉਹਨਾਂ ਦੇ ਪਰਿਵਾਰ ਨੇ ਸਾਂਝੀ ਕੀਤੀ।

20 ਜਨਵਰੀ 1949 ’ਚ ਜਿਲ੍ਹਾ ਅੰਮ੍ਰਿਤਸਰ ਦੇ ਰਈਆਂ ਨੇੜੇ ਪਿੰਡ ਵਡਾਲਾ ਕਲਾਂ ’ਚ ਜਨਮੇ ਅਰਜਿੰਦਰਪਾਲ ਸਿੰਘ ਸੇਖੋਂ ਆਪਣੀ ਪੜ੍ਹਾਈ ਪੂਰੀ ਕਰਕੇ ਸੰਨ 1973 ਵਿੱਚ ਅਮਰੀਕਾ ਆ ਗਏ ਸਨ। ਉਹਨਾਂ ਅਮਰੀਕਾ ‘ਚ ਉਚੇਰੀ ਪੜਾਈ ਕਰਕੇ ਇੰਟਰਨਲ ਮੈਡੀਸਨ ਪਲਮੋਨਰੀ ਦਾ ਸਪੈਸ਼ਲਿਸਟ (ਫੇਫੜਿਆ ਦੇ ਮਾਹਿਰ) ਡਾਕਟਰ ਦਾ ਮਾਣ ਪ੍ਰਾਪਤ ਕੀਤਾ ਅਤੇ ਸੇਖੋਂ ਦੀ ਯੋਗਤਾ ਦੇਖਦੇ ਹੋਏ ਉਹਨਾਂ ਨੂੰ ਅਮੈਰਿਕਨ ਕਾਲਜ ਆਫ ਫਿਜਿਸੀਅਨਜ਼ , ਅਮੈਰਿਕਨ ਕਾਲਜ ਆਫ ਵੈਸਟ ਫਿਜਿਸੀਅਨਜ ਅਤੇ ਅਮੈਰਿਕਨ ਕਾਲਜ ਆਫ ਐਨਜੀੳਲੋਜੀ ਦੀ ਫੈਲੋਸ਼ਿਪ ਵੀ ਦਿੱਤੀ ਗਈ ।

ਡਾ.ਅਰਜਿੰਦਰਪਾਲ ਸਿੰਘ ਸੇਖੋਂ ਨੇ ਫ਼ੋਜ ਵਿੱਚ ਆਪਣੀ ਪੜਾਈ ਵੀ ਜਾਰੀ ਰੱਖੀ ਅਤੇ ਇੱਥੇ ਵੱਖ-ਵੱਖ ਖੇਤਰਾਂ ‘ਚ ਨਾਮਣਾ ਖੱਟਿਆ ਅਤੇ ਉਹਨਾਂ ਨੇ ਸਰਜਨ ਦੀ ਗ੍ਰੈਜੂਏਸਨ ਦੀ ਡਿਗਰੀ ਯੂਐਸਏ ਆਰਮੀ ਸਕੂਲ ਏਵੀਏਸਨ ਮੈਡੀਕਲ ਤੋ ਪ੍ਰਾਪਤ ਕੀਤੀ। ਅਮਰੀਕੀ ਫ਼ੋਜ ਚ’ ਪਹਿਲੇ ਸਿੱਖ ਕਰਨਲ ਡਾ. ਸੇਖੋਂ ਨੇ ਅਮਰੀਕੀ ਫੌਜ ਵਿੱਚ ਵੀ ਰਹਿ ਕੇ ਵੀ ਸਿੱਖੀ ਮਰਿਆਦਾ ਅਨੁਸਾਰ ਖਾਲਸਾ ਸੱਜ ਕੇ ਆਪਣੀ ਸੇਵਾ ਨਿਭਾਈ ।

ਦੱਸਣਯੋਗ ਹੈ ਕਿ ਜਦੋ ਅਮਰੀਕਾ ਨੇ 1980 ਦੇ ਦਹਾਕੇ ਵਿੱਚ ਇਹ ਫੈਸਲਾ ਲਿਆ ਕਿ ਕੋਈ ਵੀ (ਕੇਸ ਜਾਂ ਦਾਹੜੀ) ਦੇ ਨਾਲ ਫੌਜ ਵਿੱਚ ਭਰਤੀ ਨਹੀਂ ਹੋ ਸਕਦਾ ਤਾਂ ਡਾ. ਸੇਖੋਂ ਅਤੇ ਇਕ ਹੋਰ ਸਿੱਖ ਕਰਨਲ ਡਾ. ਜੀ.ਬੀ. ਸਿੰਘ ਤੇ ਇਹ ਨਵੇਂ ਨਿਯਮ ਲਾਗੂ ਨਹੀਂ ਹੋਏ ਸਨ।

ਇਹਨਾਂ ਨਿਯਮਾਂ ਕਰਕੇ ਅਮਰੀਕੀ ਫੌਜ ਵਿੱਚ ਸੰਨ 2006-2007 ਵਿੱਚ ਡਾਕਟਰੀ ਦੀ ਪੜਾਈ ਦੌਰਾਨ ਸ਼ਾਮਲ ਕੀਤੇ ਜਾਣ ਤੋਂ ਬਾਦ ਅੰਮ੍ਰਿਤਸਰ ਦੇ ਜੰਮਪਲ ਡਾ. ਤੇਜਦੀਪ ਸਿੰਘ ਰਤਨ ਅਤੇ ਡਾ. ਕਮਲਦੀਪ ਸਿੰਘ ਕਲਸੀ ਨੂੰ 2009 ਵਿੱਚ ਪੜਾਈ ਖਤਮ ਕਰਨ ਤੋਂ ਬਾਅਦ ਵੀ ਕਿਹਾ ਗਿਆ ਕਿ ਇਹਨਾਂ ਨਿਯਮਾਂ ਕਾਰਨ ਤੁਹਾਨੂੰ ਆਪਣੇ ਕੇਸ਼ ਕਟਾਉਣੇ ਪੈਣਗੇ। ਜੇਕਰ ਅਜਿਹਾ ਨਹੀਂ ਕੀਤਾ ਤਾਂ ਫੌਜ ਦੀ ਡਿਉਟੀ ਸ਼ੁਰੂ ਨਹੀਂ ਕਰ ਸਕਦੇ। ਇਸ ਮੁੱਦੇ ਤੇ ਡਾ. ਸੇਖੋਂ ਨੇ ਇਹਨਾਂ ਨੂੰ ਪੂਰਾ ਸਾਥ ਦੇਣ ਲਈ ਵਾਸ਼ਿੰਗਟਨ ਤੱਕ ਪਹੁੰਚ ਕੀਤੀ ਸੀ। ਅਮਰੀਕੀ ਸਰਕਾਰ ਨੇ ਫਿਰ ਕੁੱਝ ਮਹੀਨਿਆਂ ਬਾਦ ਇਹਨਾਂ ਦੋਵੇਂ ਨੌਜਵਾਨ ਡਾਕਟਰਾਂ ਲਈ ਇਸ ਪਾਬੰਦੀ ਨੂੰ ਖਤਮ ਕਰ ਦਿੱਤਾ ਸੀ। ਕਰਨਲ ਡਾ. ਸੇਖੋਂ ਨੇ ਅਮਰੀਕੀ ਫੌਜ ਵਿੱਚ ਆਪਣੀਆਂ ਵੱਡਮੁੱਲੀਆਂ ਸੇਵਾਵਾਂ ਨਿਭਾਈਆਂ। ਆਪਣੇ ਕਾਰਜਕਾਲ ਦੌਰਾਨ ਉਹਨਾਂ ਨੂੰ ਵੱਖ-ਵੱਖ ਮੋਰਚਿਆਂ ਤੇ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ ਅਤੇ ਉਹ ਹਰ ਮੋਰਚੇ ਤੇ ਸਫ਼ਲ ਰਹੇ। ਸ਼ਰਧਾਂਜਲੀ ।

Related News

TCDSB ਨੇ ਕੋਵਿਡ 19 ਆਉਟਬ੍ਰੇਕ ਕਾਰਨ ਦੋ ਸਕੂਲ ਅਸਥਾਈ ਤੌਰ ‘ਤੇ ਕੀਤੇ ਬੰਦ

Rajneet Kaur

ਇਕ ਵਿਅਕਤੀ ਨੇ ਜਗਮੀਤ ਸਿੰਘ ਨੂੰ ਗ੍ਰਿਫਤਾਰ ਕਰਨ ਅਤੇ ਲੜਨ ਦੀ ਦਿੱਤੀ ਸੀ ਧਮਕੀ, ਹਾਲੇ ਤੱਕ ਉਸ ਵਿਅਕਤੀ ਦੀ ਨਹੀਂ ਹੋਈ ਸ਼ਨਾਖ਼ਤ

Rajneet Kaur

ਵੈਨਕੂਵਰ: ਸੂਬਾ ਓਵਰਡੋਜ਼ ਜਾਗਰੂਕਤਾ ਦਿਵਸ ਮੌਕੇ ‘ਤੇ ਜਾਮਨੀ ਰੋਸ਼ਨੀ ਨਾਲ ਰੰਗਿਆ ਆਇਆ ਨਜ਼ਰ

Rajneet Kaur

Leave a Comment