channel punjabi
International News North America

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਚੀਨ ਨੂੰ ਘੇਰਿਆ, ਹੱਦ ਵਿੱਚ ਰਹਿਣ ਦੀ ਦਿੱਤੀ ਚਿਤਾਵਨੀ !

ਚੀਨ ‘ਤੇ ਅਮਰੀਕਾ ਦੇ ਸ਼ਬਦੀ ਹਮਲੇ ਹੋਏ ਤੇਜ਼

ਟਰੰਪ ਤੋਂ ਬਾਅਦ ਮਾਈਕ ਪੋਂਪੀਓ ਨੇ ਚੀਨ ‘ਤੇ ਸਾਧਿਆ ਨਿਸ਼ਾਨਾ

ਚੀਨ ਦੀ ਜਗੀਰ ਨਹੀਂ ਹੈ ਦੱਖਣੀ ਚੀਨ ਸਾਗਰ : ਮਾਈਕ ਪੋਂਪੀਓ

ਵਾਸ਼ਿੰਗਟਨ : ਅਮਰੀਕਾ ਅਤੇ ਚੀਨ ਵਿਚਾਲੇ ਸ਼ਬਦੀ ਜੰਗ ਪਿਛਲੇ ਲੰਬੇ ਸਮੇਂ ਤੋਂ ਜਾਰੀ ਹੈ । ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੋਰੋਨਾ ਵਾਇਰਸ ਨੂੰ China Virus ਦਾ ਨਾਮ ਦੇ ਚੁੱਕੇ ਨੇ । ਟਰੰਪ ਆਪਣੀਆਂ ਚੋਣ ਰੈਲੀਆਂ ਵਿੱਚ ਅਤੇ ਹੋਰ ਵੱਖ-ਵੱਖ ਮੌਕਿਆਂ ਤੇ ਸਿੱਧੇ ਤੌਰ ਤੇ ਚੀਨ ‘ਤੇ ਨਿਸ਼ਾਨੇ ਸਾਧ ਰਹੇ ਹਨ। ਹੁਣ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਵੀ ਚੀਨ ‘ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ । ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਦੱਖਣੀ ਚੀਨ ਸਾਗਰ ‘ਤੇ ਚੀਨ ਦੇ ਦਾਅਵੇ ਨੂੰ ਲੈ ਕੇ ਕਿਹਾ ਕਿ ਇਹ ਖੇਤਰ ਚੀਨ ਦੀ ਜਗੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸਾਡੀ ਨੀਤੀ ਸਪੱਸ਼ਟ ਹੈ। ਜੇਕਰ ਚੀਨ ਅੰਤਰਰਾਸ਼ਟਰੀ ਨਿਯਮਾਂ ਦਾ ਉਲੰਘਣ ਕਰਦਾ ਹੈ ਅਤੇ ਹੋਰ ਦੇਸ਼ ਕੁਝ ਨਹੀਂ ਕਰਨਗੇ ਤਾਂ ਇਤਿਹਾਸ ਗਵਾਹ ਹੈ ਕਿ ਚੀਨ ਦੀ ਕਮਿਊਨਿਸਟ ਪਾਰਟੀ ਆਸਾਨੀ ਨਾਲ ਖੇਤਰ ‘ਤੇ ਕਬਜ਼ਾ ਕਰ ਲਵੇਗੀ।


ਚੀਨ ਸਾਗਰ ਦਾ ਵਿਵਾਦ ਅੰਤਰਰਾਸ਼ਟਰੀ ਕਾਨੂੰਨ ਮੁਤਾਬਿਕ ਹੱਲ ਕੀਤਾ ਜਾਣਾ ਚਾਹੀਦਾ ਹੈ। ਚੀਨ ਪੂਰੇ ਦੱਖਣੀ ਚੀਨ ਸਾਗਰ ‘ਤੇ ਆਪਣਾ ਦਾਅਵਾ ਕਰਦਾ ਹੈ ਅਤੇ ਹਾਲ ਹੀ ਦੇ ਸਾਲਾਂ ‘ਚ ਉਸ ਨੇ ਇਸ ਖੇਤਰ ‘ਚ ਹਮਲਾਵਰ ਕਾਰਵਾਈ ਵਧਾ ਦਿੱਤੀ ਹੈ। ਕੁਝ ਹਫ਼ਤੇ ਪਹਿਲੇ ਅਮਰੀਕਾ ਨੇ ਅਧਿਕਾਰਤ ਤੌਰ ‘ਤੇ ਦੱਖਣੀ ਚੀਨ ਸਾਗਰ ਦੇ ਤੱਟੀ ਸਾਧਨਾਂ ‘ਤੇ ਚੀਨ ਦੇ ਕਬਜ਼ੇ ਨੂੰ ਪੂਰੀ ਤਰ੍ਹਾਂ ਨਾਲ ਗ਼ੈਰ-ਕਾਨੂੰਨੀ ਕਰਾਰ ਦਿੱਤਾ ਸੀ। 13 ਜੁਲਾਈ ਨੂੰ ਪੋਂਪੀਓ ਨੇ ਦੱਖਣੀ ਚੀਨ ਸਾਗਰ ਨੂੰ ਲੈ ਕੇ ਅਮਰੀਕਾ ਦੇ ਰੁਖ਼ ‘ਤੇ ਕਿਹਾ ਸੀ ਕਿ ਇਸ ਖੇਤਰ ਵਿਚ ਚੀਨ ਇਕਤਰਫ਼ਾ ਤਰੀਕੇ ਆਪਣੀ ਇੱਛਾ ਨਹੀਂ ਥੋਪ ਸਕਦਾ।

ਅਮਰੀਕਾ ਦੱਖਣੀ ਚੀਨ ਸਾਗਰ ਦੇ ਬਹਾਨੇ ਚੀਨ ਦੀ ਘੇਰਾਬੰਦੀ ਪਹਿਲਾਂ ਹੀ ਕਰ ਚੁੱਕਾ ਹੈ। ਉਧਰ ਆਸਟਰੇਲੀਆ ਅਤੇ ਚੀਨ ਵਿਚਾਲੇ ਵੀ ਇੱਕ ਟਾਪੂ ਨੂੰ ਲੈ ਕੇ ਤਣਾਅ ਇਸ ਸਮੇਂ ਸਿਖਰਾਂ’ਤੇ ਹੈ । ਅਜਿਹੇ ਵਿਚ ਅਮਰੀਕਾ ਵੱਲੋਂ ਚੀਨ ਦੀ ਘੇਰਾਬੰਦੀ ਕੀਤੇ ਜਾਣਾ ਅਤੇ ਤਿੱਖੇ ਬਿਆਨ ਆਉਣਾ ਕਿਸੇ ਵੱਡੀ ਘਟਨਾ ਵਲ ਸੰਕੇਤ ਕਰ ਰਹੇ ਹਨ।

Related News

ਕੈਨੇਡਾ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 1 ਲੱਖ ਤੋਂ ਪਾਰ

team punjabi

ਭਾਰਤ ਸਰਕਾਰ ਦਾ ਆਮ ਬਜਟ ਅੱਜ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਵੇਰੇ 11 ਵਜੇ ਪੇਸ਼ ਕਰਨਗੇ ਬਜ਼ਟ

Vivek Sharma

ਨੱਛਤਰ ਗਿੱਲ ਦੇ ਭਾਣਜੇ ਨੇ ਵੀ ਗਾਇਕੀ ‘ਚ ਧਰਿਆ ਪੈਰ, ਗੀਤ ਰਾਹੀਂ ਕਿਸਾਨਾਂ ਦਾ ਕੀਤਾ ਸਮਰਥਨ

Rajneet Kaur

Leave a Comment