channel punjabi
International News

ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਦਾ ਭਾਰਤ ਦੌਰਾ,ਆਸਟਿਨ ਨੇ ਪੀਐਮ ਮੋਦੀ ਨਾਲ ਕੀਤੀ ਮੁਲਾਕਾਤ, ਦੋਹਾਂ ਦੇਸ਼ਾਂ ਨੇ ਸੰਬਧਾਂ ਨੂੰ ਹੋਰ ਮਜ਼ਬੂਤ ਕਰਨ ‘ਤੇ ਦਿੱਤਾ ਜ਼ੋਰ

ਨਵੀਂ ਦਿੱਲੀ: ਅਮਰੀਕੀ ਰੱਖਿਆ ਮੰਤਰੀ ਲੋਇਡ ਜੇ. ਆਸਟਿਨ ਨੇ ਆਪਣੀ ਭਾਰਤ ਫੇਰੀ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਪੀਐਮ ਮੋਦੀ ਨੇ ਭਾਰਤ-ਅਮਰੀਕਾ ਦੇ ਨੇੜਲੇ ਸਬੰਧਾਂ ਦਾ ਸਵਾਗਤ ਕੀਤਾ। ਇਸ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨੇ ਆਪਣੀ ਸਰਕਾਰ ਦੀ ਸੋਚ ਦਾ ਵੀ ਜ਼ਿਕਰ ਕੀਤਾ, ਜੋ ਦੁਵੱਲੇ ਰੱਖਿਆ ਸਹਿਯੋਗ ਦੀ ਅਹਿਮ ਭੂਮਿਕਾ ਉੱਤੇ ਜ਼ੋਰ ਦਿੰਦੀ ਹੈ। ਉਨ੍ਹਾਂ ਨੇ ਅਸਟਿਨ ਜ਼ਰੀਏ ਅਮਰੀਕੀ ਰਾਸ਼ਟਰਪਤੀ Joe Biden ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ।

ਪੀਐਮ ਮੋਦੀ ਨੇ ਆਸ ਜਤਾਈ ਕਿ ਦੋਹਾਂ ਦੇਸ਼ਾਂ ਦਰਮਿਆਨ ਸੰਬੰਧ ਹੋਰ ਮਜ਼ਬੂਤ ਹੋਣਗੇ।

ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਅਮਰੀਕਾ ਦੇ ਰੱਖਿਆ ਮੰਤਰੀ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਵੀ ਗੱਲਬਾਤ ਕੀਤੀ ਹੈ।
ਅਮਰੀਕੀ ਰੱਖਿਆ ਮੰਤਰੀ ਆਸਟਿਨ ਨੇ ਵੀ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਰੱਖਿਆ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਅਮਰੀਕੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਨੇ ਭਾਰਤ-ਪ੍ਰਸ਼ਾਂਤ ਖੇਤਰ ‘ਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਲਈ ਰਣਨੀਤਕ ਭਾਈਵਾਲੀ ਵਧਾਉਣ ਲਈ ਅਮਰੀਕਾ ਦੀ ਪੁਰਜ਼ੋਰ ਇੱਛਾ ਨੂੰ ਵੀ ਦੱਸਿਆ।


Joe Biden ਦੇ ਅਮਰੀਕਾ ‘ਚ ਸੱਤਾ ਸੰਭਾਲਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਕੋਈ ਸੀਨੀਅਰ ਮੰਤਰੀ ਭਾਰਤ ਆਇਆ ਹੈ। ਆਸਟਿਨ ਦਾ ਉਦੇਸ਼ ਭਾਰਤ-ਪ੍ਰਸ਼ਾਂਤ ਸਮੇਤ ਖੇਤਰ ‘ਚ ਚੀਨ ਦੇ ਵੱਧ ਰਹੀ ਫ਼ੌਜੀ ਹਮਲੇ ਦੇ ਮੱਦੇਨਜ਼ਰ ਦੁਵੱਲੇ ਰੱਖਿਆ ਅਤੇ ਸੁਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨਾ ਹੈ। ਆਸਟਿਨ ਦੀ ਪਹਿਲੀ ਵਿਦੇਸ਼ੀ ਯਾਤਰਾ ਦੌਰਾਨ ਤਿੰਨ ਦੇਸ਼ਾਂ ਦੇ ਦੌਰੇ ‘ਚ ਭਾਰਤ ਤੀਜਾ ਪੜਾਅ ਹੈ। ਉਨ੍ਹਾਂ ਦੇ ਇਸ ਦੌਰੇ ਨੂੰ (ਅਮਰੀਕੀ ਰਾਸ਼ਟਰਪਤੀ) Joe Biden ਬਿ ਪ੍ਰਸ਼ਾਸਨ ਵੱਲੋਂ ਖੇਤਰ ‘ਚ ਆਪਣੇ ਨੇੜਲੇ ਸਹਿਯੋਗੀ ਅਤੇ ਭਾਈਵਾਲਾਂ ਪ੍ਰਤੀ ਇਕ ਮਜ਼ਬੂਤ ​​ਵਚਨਬੱਧਤਾ ਵਜੋਂ ਵੇਖਿਆ ਜਾ ਰਿਹਾ ਹੈ

Related News

ਨੋਵਾ ਸਕੋਸ਼ੀਆ ਦੇ ਵਿਦਿਆਰਥੀ ਵੋਟ ਪ੍ਰੋਗਰਾਮ ਰਾਹੀਂ ਮਿਉਂਸੀਪਲ ਚੋਣਾਂ ‘ਚ ਲੈਣਗੇ ਹਿੱਸਾ

Rajneet Kaur

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਦੋਹਤੇ ਦਾ ਜਨਮ ਦਿਨ ਮਨਾਇਆ

Vivek Sharma

Starbucks ਕੈਨੇਡਾ ਦੇ ਆਪਣੇ 300 ਸਟੋਰ ਮਾਰਚ ਦੇ ਅੰਤ ਤੱਕ ਕਰ ਦੇਵੇਗਾ ਬੰਦ !

Vivek Sharma

Leave a Comment