channel punjabi
International News USA

ਅਮਰੀਕੀ ਰਾਸ਼ਟਰਪਤੀ ਚੋਣਾਂ : ਸਰਵੇਖਣਾਂ ਵਿੱਚ ਟਰੰਪ ‘ਤੇ ਭਾਰੀ ਪਏ ਬਿਡੇਨ

ਵਾਸ਼ਿੰਗਟਨ : ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ‘ਚ ਗਿਣਤੀ ਦੇ ਚਾਰ ਦਿਨ ਬਚੇ ਹਨ। ਅਜਿਹੇ ਵਿਚ ਚੋਣ ਸਰਗਰਮੀਆਂ ਹੁਣ ਸਿਖਰਾਂ ‘ਤੇ ਹਨ। ਟਰੰਪ ਜਿੱਥੇ ਆਪਣੀ ਦੂਜੀ ਪਾਰੀ ਲਈ ਆਸਵੰਦ ਨਜ਼ਰ ਆ ਰਹੇ ਹਨ ਤਾਂ ਚੋਣ ਸਰਵੇਖਣਾਂ ਵਿਚ ਜੋ ਬਿਡੇਨ ਦਾ ਪਲੜਾ ਭਾਰੀ ਐਲਾਨਿਆ ਜਾ ਰਿਹਾ ਹੈ। ਕੌਮੀ ਸਰਵੇਖਣ ਵਿਚ ਬਿਡੇਨ ਨੂੰ ਵੋਟਰਾਂ ਦੀ ਪਸੰਦ ਦੇ ਆਧਾਰ ‘ਤੇ ਅੱਗੇ ਦੱਸਿਆ ਗਿਆ ਹੈ। ਸਰਵੇਖਣ ਵਿਚ ਡੈਮੋਕ੍ਰੇਟਿਕ ਉਮੀਦਵਾਰ ਜੋ ਬਿਡੇਨ ਆਪਣੇ ਵਿਰੋਧੀ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਤੋਂ 12 ਪੁਆਇੰਟ ਅੱਗੇ ਦੱਸੇ ਗਏ ਹਨ।

ਇਕ ਚੈਨਲ ਅਤੇ ਵੈਬਸਾਇਟ ਵੱਲੋਂ ਸਾਂਝੇ ਤੌਰ ਤੇ ਕੀਤੇ ਗਏ ਸਰਵੇਖਣ ਦੌਰਾਨ ਜੋ ਬਿਡੇਨ ਨੂੰ 54 ਫ਼ੀਸਦੀ ਵੋਟਰਾਂ ਨੇ ਪਸੰਦ ਕੀਤਾ ਹੈ ਜਦਕਿ ਟਰੰਪ ਨੂੰ ਪਸੰਦ ਕਰਨ ਵਾਲੇ 42 ਫ਼ੀਸਦੀ ਰਹੇ। ਹੁਣ ਤਕ ਦੇ ਕੌਮੀ ਸਰਵੇਖਣਾਂ ਵਿਚ ਦੋਵਾਂ ਵਿਚਕਾਰ ਇਹ ਸਭ ਤੋਂ ਵੱਡਾ ਅੰਤਰ ਹੈ। ਸਰਵੇਖਣ ਵਿਚ ਇਸ ਗੱਲ ਦੀ ਸੰਭਾਵਨਾ ਦੱਸੀ ਗਈ ਹੈ ਕਿ ਵੋਟਿੰਗ ਦੇ ਦਿਨ ਜੋ ਬਿਡੇਨ ਪਿਛਲੀ ਚੋਣ ਵਿਚ ਡੈਮੋਕ੍ਰੇਟ ਉਮੀਦਵਾਰ ਰਹੀ ਹਿਲੇਰੀ ਕਲਿੰਟਨ ਤੋਂ ਜ਼ਿਆਦਾ ਸਮਰਥਨ ਇਕੱਤਰ ਕਰ ਲੈਣਗੇ। ਸਰਵੇਖਣ ਵਿਚ ਸੀਨੀਅਰ ਸਿਟੀਜ਼ਨ ਦਾ ਸਮਰਥਨ ਵੀ ਬਿਡੇਨ ਦੇ ਨਾਲ ਜ਼ਿਆਦਾ ਦੇਖਣ ਨੂੰ ਮਿਲਿਆ ਹੈ। ਚੋਣ ਪ੍ਰਚਾਰ ਵਿਚ ਬਿਡੇਨ ਵੱਲੋਂ ਵੱਖ-ਵੱਖ ਮੁੱਦਿਆਂ ‘ਤੇ ਦਿੱਤੇ ਜਾ ਰਹੇ ਵਿਚਾਰਾਂ ਨਾਲ 55 ਫ਼ੀਸਦੀ ਵੋਟਰਾਂ ਨੇ ਸਹਿਮਤੀ ਪ੍ਰਗਟਾਈ ਹੈ ਜਦਕਿ 42 ਫ਼ੀਸਦੀ ਵੋਟਰ ਉਨ੍ਹਾਂ ਦੇ ਵਿਚਾਰਾਂ ਨਾਲ ਅਸਹਿਮਤ ਹਨ ਜਦਕਿ ਟਰੰਪ ਦੇ ਮਾਮਲੇ ਵਿਚ ਇਹ ਗਿਣਤੀ ਇਕਦਮ ਉਲਟੀ ਹੈ।

ਅਮਰੀਕਾ ਦੀ ਸਭ ਤੋਂ ਮਹਿੰਗੀ ਚੋਣ

ਅਮਰੀਕਾ ਦੇ ਚੋਣ ਇਤਿਹਾਸ ਵਿਚ ਇਸ ਵਾਰ ਦੀ ਰਾਸ਼ਟਰਪਤੀ ਚੋਣ ਸਭ ਤੋਂ ਜ਼ਿਆਦਾ ਮਹਿੰਗੀ ਹੋਣ ਜਾ ਰਹੀ ਹੈ। ਇਸ ਚੋਣ ਵਿਚ 14 ਅਰਬ ਡਾਲਰ (ਲਗਪਗ ਇਕ ਲੱਖ ਕਰੋੜ ਰੁਪਏ) ਖ਼ਰਚ ਹੋਣ ਜਾ ਰਹੇ ਹਨ। ਇਕ ਰਿਸਰਚ ਗਰੁੱਪ ਸੈਂਟਰ ਆਫ ਰੈਸਪੋਂਸਿਵ ਪੋਲੀਟਿਕਸ ਅਨੁਸਾਰ ਪਿਛਲੀ ਚੋਣ ਦੀ ਤੁਲਨਾ ਵਿਚ ਇਹ ਬਹੁਤ ਜ਼ਿਆਦਾ ਹੈ। 2016 ਵਿਚ 11 ਅਰਬ ਡਾਲਰ ਖ਼ਰਚ ਹੋਏ ਸਨ।

Related News

ਮੈਟਰੋ ਵੈਨਕੂਵਰ ਸਕਾਈਟ੍ਰੇਨ ਕਾਰਾਂ ਦੇ ਨਵੇਂ ਮਾਡਲ 2023 ਨੂੰ ਟਰੈਕ ‘ਤੇ ਦੌੜਨ ਲਈ ਹੋਣਗੇ ਤਿਆਰ

Rajneet Kaur

ਸਰੀ: ਟ੍ਰਾਂਸਲਿੰਕ ਬੱਸ ‘ਚ ਦੋ ਨੌਜਵਾਨਾਂ ਦੀ ਮਾਸਕ ਨੂੰ ਲੈ ਕੇ ਹੋਈ ਲੜਾਈ

Rajneet Kaur

ਕੈਨੇਡਾ ਅਤੇ ਅਮਰੀਕਾ ਦੀ ਸਰਹੱਦ ਘੱਟੋ ਘੱਟ ਇਕ ਹੋਰ ਮਹੀਨੇ ਲਈ ਗੈਰ-ਜ਼ਰੂਰੀ ਯਾਤਰਾ ਲਈ ਰਹੇਗੀ ਬੰਦ: Bill Blair

Rajneet Kaur

Leave a Comment