channel punjabi
International News USA

ਅਮਰੀਕੀ ਰਾਸ਼ਟਰਪਤੀ ਨੇ ਮਰਹੂਮ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂ ‘ਤੇ ਡਾਕਖਾਨੇ ਨੂੰ ਦਿੱਤੀ ਮਨਜ਼ੂਰੀ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਸ ਕਾਨੂੰਨ ‘ਤੇ ਦਸਤਖ਼ਤ ਕੀਤੇ ਜਿਸ ਤਹਿਤ ਟੈਕਸਾਸ ਵਿਚ ਇਕ ਡਾਕਖਾਨੇ ਦਾ ਨਾਂ ਮਰਹੂਮ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂ ‘ਤੇ ਹੋਵੇਗਾ। ਇਕ ਸਾਲ ਪਹਿਲੇ ਹਿਊਸਟਨ ਵਿਖੇ ਆਵਾਜਾਈ ਪ੍ਰਬੰਧ ਸੰਭਾਲਣ ਦੌਰਾਨ ਧਾਲੀਵਾਲ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ।

ਵ੍ਹਾਈਟ ਹਾਊਸ ਨੇ ਇਕ ਬਿਆਨ ਵਿਚ ਦੱਸਿਆ ਕਿ ਟਰੰਪ ਨੇ ਟੈਕਸਾਸ ਦੇ ਹਿਊਸਟਨ ਵਿਚ 315 ਏਡਿਕਸ ਹੋਵੇਲ ਰੋਡ ‘ਤੇ ਸਥਿਤ ਡਾਕਖਾਨੇ ਦਾ ਨਾਂ ਡਿਪਟੀ ਸੰਦੀਪ ਸਿੰਘ ਧਾਲੀਵਾਲ ਪੋਸਟ ਆਫਿਸ ਬਿਲਡਿੰਗ ਕਰਨ ਨਾਲ ਸਬੰਧਤ ਕਾਨੂੰਨ ‘ਤੇ ਦਸਤਖ਼ਤ ਕੀਤੇ ਹਨ। ਅਮਰੀਕਾ ਵਿਚ ਭਾਰਤਵੰਸ਼ੀਆਂ ਦੇ ਨਾਂ ‘ਤੇ ਦੋ ਡਾਕਖਾਨਿਆਂ ਦੇ ਨਾਂ ਰੱਖੇ ਗਏ ਹਨ।

ਇਸ ਤੋਂ ਪਹਿਲੇ ਸਾਲ 2006 ਵਿਚ ਦੱਖਣੀ ਕੈਲੀਫੋਰਨੀਆ ਵਿਚ ਪਹਿਲੇ ਭਾਰਤਵੰਸ਼ੀ ਐੱਮਪੀ ਦਲੀਪ ਸਿੰਘ ਸੌਂਦ ਦੇ ਨਾਂ ‘ਤੇ ਡਾਕਖਾਨੇ ਦਾ ਨਾਂ ਰੱਖਿਆ ਗਿਆ ਸੀ। ਪ੍ਰਤੀਨਿਧੀ ਸਭਾ ਅਤੇ ਸੈਨੇਟ ਨੇ ਇਸ ਸਬੰਧ ਵਿਚ ਹਾਲ ਹੀ ਵਿਚ ਇਕ ਬਿੱਲ ਪਾਸ ਕੀਤਾ ਸੀ। ਟੈਕਸਾਸ ਦੇ ਐੱਮਪੀ ਟੇਡ ਕਰੂਜ਼ ਨੇ ਸੈਨੇਟ ਵਿਚ ਕਿਹਾ ਸੀ ਕਿ ਧਾਲੀਵਾਲ ਨਾਇਕ ਅਤੇ ਮਾਰਗ ਦਰਸ਼ਕ ਸਨ ਜਿਨ੍ਹਾਂ ਦੇ ਕੰਮਾਂ ਤੋਂ ਸਿੱਖਾਂ ਅਤੇ ਧਾਰਮਿਕ ਘੱਟ ਗਿਣਤੀਆਂ ਨੂੰ ਪ੍ਰਰੇਰਣਾ ਮਿਲੇਗੀ। ਧਾਲੀਵਾਲ ਦਾ ਜਨਮ ਭਾਰਤ ਵਿਚ ਹੋਇਆ ਸੀ ਅਤੇ ਬਾਅਦ ਵਿਚ ਉਹ ਆਪਣੇ ਮਾਪਿਆਂ ਨਾਲ ਅਮਰੀਕਾ ਚਲੇ ਗਏ ਸਨ।

Related News

ਗੂਗਲ ਦੇ GMAIL ਵਿੱਚ ਆਈ ਖ਼ਰਾਬੀ, ਦੁਨੀਆ ਭਰ ਦੇ ਈ-ਸੰਚਾਰ ਵਿੱਚ ਆਈ ਰੁਕਾਵਟ

Vivek Sharma

ਪਾਕਿਸਤਾਨ ਨੂੰ ਜੰਮੂ-ਕਸ਼ਮੀਰ ਵਿੱਚ ਬਣ ਰਹੇ ਪਣਬਿਜਲੀ ਪ੍ਰਾਜੈਕਟਾਂ ਦੇ ਡਿਜ਼ਾਈਨ ’ਤੇ ਇਤਰਾਜ਼

Vivek Sharma

ਓਂਟਾਰੀਓ ‘ਚ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਮਾਮਲੇ ਅਚਾਨਕ ਵਧੇ, ਮਾਹਿਰਾਂ ਨੇ ਸਕੂਲਾਂ ਨੂੰ ਮੁੜ ਤੋਂ ਬੰਦ ਕਰਨ ਦੀ ਦਿੱਤੀ ਸਲਾਹ

Vivek Sharma

Leave a Comment