channel punjabi
International News USA

ਅਮਰੀਕੀ ਯੂਨੀਵਰਸਿਟੀ ਦੇ ਡਾਕਟਰ ਨੇ ਮਹਿਲਾਵਾਂ ਦਾ ਕੀਤਾ ਸਰੀਰਕ ਸ਼ੋਸ਼ਣ, ਹੁਣ ਦੇਣਾ ਪਵੇਗਾ 8 ਹਜ਼ਾਰ ਕਰੋੜ ਰੁਪਏ ਮੁਆਵਜ਼ਾ

ਵਾਸ਼ਿੰਗਟਨ : ਅਮਰੀਕਾ ਦੀ ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ (ਯੂ. ਏ. ਸੀ.) ਸਰੀਰਕ ਸ਼ੋਸ਼ਣ ਦੇ ਮਾਮਲੇ ਵਿਚ ਪੀੜਤ ਮਹਿਲਾਵਾਂ ਨੂੰ 1.1 ਅਰਬ ਡਾਲਰ ਭਾਵ ਕਰੀਬ 8 ਹਜ਼ਾਰ ਕਰੋੜ ਰੁਪਏ ਦਾ ਮੁਆਵਜਾ ਦੇਵੇਗੀ। ਯੂਨੀਵਰਸਿਟੀ ਦੇ ਇਸਤਰੀ ਰੋਗਾਂ ਦੇ ਮਾਹਿਰ ਡਾਕਟਰ ਜਾਰਜ ਟਿੰਡਲ ‘ਤੇ ਆਪਣੇ ਮਰੀਜ਼ਾਂ ਦਾ ਸਰੀਰਕ ਸੋਸ਼ਣ ਅਤੇ ਗਾਲਾਂ ਕੱਢਣ ਦਾ ਦੋਸ਼ ਸੀ। ਤਿੰਨ ਵੱਖੋ-ਵੱਖ ਮਾਮਲਿਆਂ ਵਿਚ ਕੋਰਟ ਨੇ ਇਹ ਮੁਆਵਜਾ ਦੇਣ ਦਾ ਹੁਕਮ ਦਿੱਤਾ ਹੈ।

ਯੂਨੀਵਰਸਿਟੀ ਨੇ ਇਸ ਨੂੰ ਕਾਲਾ ਅਧਿਆਏ ਮੰਨਿਆ ਹੈ ਅਤੇ ਦੋਸ਼ੀ ਡਾਕਟਰ ਖਿਲਾਫ ਕਾਰਵਾਈ ਕੀਤੀ ਹੈ। ਕੋਰਟ ਨੇ ਨਾਲ ਹੀ ਇਸ ਨੂੰ ਬੁਰਾ ਅੰਤ ਵੀ ਦੱਸਿਆ। ਯੂਨੀਵਰਸਿਟੀ ਦੇ ਬੋਰਡ ਆਫ ਟ੍ਰਸਟੀਜ਼ ਦੇ ਮੁਖੀ ਰਿਕ ਕਾਰੂਸੋ ਨੇ ਆਖਿਆ ਕਿ ਯੂਨੀਵਰਸਿਟੀ ਉਨਾਂ ਸਭ ਚੀਜ਼ਾਂ ਦੀ ਰੱਖਿਆ ਨਾ ਕਰ ਪਾਈ ਜੋ ਸਾਡੇ ਲਈ ਸਭ ਤੋਂ ਜ਼ਿਆਦਾ ਮਾਈਨੇ ਰੱਖਦੀਆਂ ਹਨ। ਇਸ ਨਾਲ ਸਾਡੇ ਅਕਸ ਨੂੰ ਭਾਰੀ ਨੁਕਸਾਨ ਹੋਇਆ ਹੈ

ਮਾਮਲਾ 2018 ਵਿਚ ਸਾਹਮਣੇ ਆਇਆ ਸੀ। ਉਦੋਂ 500 ਮਹਿਲਾਵਾਂ ਨੇ ਯੂਨੀਵਰਸਿਟੀ ਖਿਲਾਫ ਮਾਮਲਾ ਦਰਜ ਕਰਾਇਆ ਸੀ। ਉਦੋਂ ਹੀ ਯੂਨੀਵਰਸਿਟੀ ਵਿਚ ਸ਼ਿਕਾਇਤ ਕੇਂਦਰ ਬਣਿਆ। ਇਸ ਵਿਚ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਐਲਯੂਮਿਨਾਈ ਤੋਂ ਹਾਟਲਾਈਨ ਅਤੇ ਵੈੱਬਸਾਈਟ ਤੋਂ ਆਪਣੀਆਂ ਸ਼ਿਕਾਇਤਾਂ ਕਰਨ ਦੀ ਅਪੀਲ ਕੀਤੀ ਗਈ ਸੀ। ਇਸ ਦੇ ਲਈ 3.5 ਲੱਖ ਵਿਦਿਆਰਥੀਆਂ ਨੂੰ ਮੇਲ ਭੇਜੇ ਗਏ ਸਨ।

ਯੂ. ਏ. ਸੀ. ਦੇ ਦਾਅਵੇ ਮੁਤਾਬਕ ਪਿਛਲੇ ਕੁਝ ਸਾਲਾਂ ਵਿਚ ਯੂਨੀਵਰਸਿਟੀ ਨੂੰ ਘੇਰਣ ਦੇ ਕਈ ਮਾਮਲੇ ਸਾਹਮਣੇ ਆਏ। ਇਨ੍ਹਾਂ ਵਿਚੋਂ 2018 ਵਿਚ ਸਾਹਮਣੇ ਆਏ ਮਾਮਲੇ ਨੂੰ ਸਮਝੌਤੇ ਨਾਲ ਹੱਲ ਕਰਨ ਲਈ 21.5 ਕਰੋੜ ਡਾਲਰ (ਲਗਭਗ 1558 ਕਰੋੜ ਰੁਪਏ) ਦੀ ਰਕਮ ਅਦਾ ਕੀਤੀ ਗਈ। ਦੂਜੇ ਮਾਮਲੇ ਦੀ ਰਾਸ਼ੀ ਦਾ ਖੁਲਾਸਾ ਨਹੀਂ ਕੀਤਾ ਗਿਆ। ਉਥੇ ਤੀਜਾ ਸਮਝੌਤਾ 85.2 ਕਰੋੜ ਡਾਲਰ (ਲਗਭਗ 6173 ਕਰੋਖ ਰੁਪਏ) ਦਾ ਸੀ। ਇਸ ਤਰ੍ਹਾਂ ਦੇ ਮਾਮਲੇ ਵਿਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਮੁਆਵਜਾ ਹੈ।

Related News

ਅਮਰੀਕਾ ਦੇ 41 ਸੂਬਿਆਂ ਦੇ ਚੋਣ ਨਤੀਜੇ ਆਏ, 9 ਸੂਬਿਆਂ ਦੇ ਬਾਕੀ, ਟਰੰਪ ਤੇ ਬਾਇਡਨ ਨੇ ਇਨ੍ਹਾਂ ਸੂਬਿਆਂ ‘ਚ ਹਾਸਿਲ ਕੀਤੀ ਜਿੱਤ

Rajneet Kaur

ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ NAV CANADA ਸੇਵਾਵਾਂ ਹਟਾਉਣ ਬਾਰੇ ਕਰ ਰਹੀ ਵਿਚਾਰ !

Vivek Sharma

ਪੀਲ ਰੀਜਨਲ ਪੁਲਿਸ ਨੇ ਮਿਸੀਸਾਗਾ ਕਾਰਜੈਕਿੰਗ ‘ਚ ਇੱਕ ਪੰਜਾਬੀ ਨੌਜਵਾਨ ਨੂੰ ਕੀਤਾ ਗ੍ਰਿਫਤਾਰ, ਦੋ ਸ਼ੱਕੀ ਵਿਅਕਤੀ ਫਰਾਰ

Rajneet Kaur

Leave a Comment