channel punjabi
International News

ਅਮਰੀਕੀ ਗਾਇਕਾ ਨੇ ਰਾਸ਼ਟਰਪਤੀ Biden ਨੂੰ ਪੁੱਛਿਆ ਸਵਾਲ, ਕਿਉਂ ਨਹੀਂ ਕਰ ਰਹੇ ਭਾਰਤ ਦੀ ਮਦਦ ?

ਵਾਸ਼ਿੰਗਟਨ : ਭਾਰਤ ਇਸ ਸਮੇਂ ਕੋਰੋਨਾ ਮਹਾਮਾਰੀ ਦੇ ਅਜਿਹੇ ਪੜਾਅ ਦਾ ਸਾਹਮਣਾ ਕਰ ਰਿਹਾ ਕਿ ਜਿਸਦਾ ਨਾਂ ਤਾਂ ਲੋਕਾਂ ਨੂੰ ਅੰਦਾਜ਼ਾ ਸੀ ਅਤੇ ਨਾ ਹੀ ਕੇਂਦਰ ਦੀ ਮੋਦੀ ਸਰਕਾਰ ਨੂੰ ।‌‌ ਜੇਕਰ ਇਸ ਤਰ੍ਹਾਂ ਕਹੀਏ ਕਿ ਮੋਦੀ ਸਰਕਾਰ ਦੀਆਂ ਅੱਧ-ਅਧੂਰੀਆਂ ਤਿਆਰੀਆਂ, ਲੋਕਾਂ ਦੀ ਜਾਨ ਤੇ ਭਾਰੀ ਪੈ ਰਹੀਆਂ ਹਨ ਤਾਂ ਗ਼ਲਤ ਨਹੀਂ ਹੋਵੇਗਾ। ਹਸਪਤਾਲਾਂ ਵਿੱਚ ਆਕਸੀਜਨ ਅਤੇ ਹੋਰ ਆਪਾਤਕਾਲੀਨ ਸਹੂਲਤਾਂ ਦੀ ਜ਼ਬਰਦਸਤ ਕਿੱਲਤ ਕਾਰਨ ਕੋਰੋਨਾ ਦੇ ਪ੍ਰਭਾਵਿਤਾਂ ਦੀ ਜਾਨ ਜਾ ਰਹੀ ਹੈ। ਉੱਧਰ ਦਿੱਲੀ ਹਾਈਕੋਰਟ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਲਾਹਨਤਾਂ ਪਾਉਂਦੇ ਹੋਏ ਮਰੀਜ਼ਾਂ ਨੂੰ ਹਰ ਹਾਲਤ ਵਿੱਚ ਆਕਸੀਜਨ ਸੁਚਾਰੂ ਢੰਗ ਨਾਲ ਮੁਹਈਆ ਕਰਵਾਉਣ ਦੇ ਹੁਕਮ ਦਿੱਤੇ ਹਨ । ਅਜਿਹੀ ਗੰਭੀਰ ਸਥਿਤੀ ਵਿੱਚ ਭਾਰਤ ਦੀ ਮਦਦ ਲਈ ਦੁਨੀਆ ਦੇ ਕਈ ਦੇਸ਼ਾਂ ਵਲੋਂ ਮਦਦ ਦਾ ਹੱਥ ਵਧਾਇਆ ਜਾ ਰਿਹਾ ਹੈ।

ਭਾਰਤ ਤੇ ਆਈ ਔਖੀ ਘੜੀ ਦਰਮਿਆਨ ਅਮਰੀਕਾ ਦਾ Biden ਪ੍ਰਸ਼ਾਸਨ ਘੇਰੇ ’ਚ ਆ ਗਿਆ ਹੈ। ਕਿਉਂਕਿ ਅਮਰੀਕਾ ਵਲੋਂ ਭਾਰਤ ਦੀ ਉਸ ਤਰੀਕੇ ਨਾਲ ਮਦਦ ਨਹੀਂ ਕੀਤੀ ਜਾ ਰਹੀ, ਜਿਸ ਤਰ੍ਹਾਂ ਦੀ ਭਾਰਤ ਨੇ ਬੀਤੇ ਸਾਲ ਕੋਰੋਨਾ ਸੰਕਟ ਸਮੇਂ ਅਮਰੀਕਾ ਦੀ ਕੀਤੀ ਸੀ। ਅਮਰੀਕਾ ਦੀਆਂ ਕਈ ਵੱਡੀਆਂ ਹਸਤੀਆਂ ਵਲੋਂ ਇਸ ਸਬੰਧ ਵਿੱਚ ਖੁੱਲ੍ਹ ਕੇ ਸਵਾਲ ਕੀਤੇ ਜਾ ਰਹੇ ਹਨ ਕਿ ਅਮਰੀਕਾ ਇਸ ਮੌਕੇ ਭਾਰਤ ਦੀ ਮਦਦ ਕਿਉਂ ਨਹੀਂ ਕਰ ਰਿਹਾ।

ਅਸਲ ’ਚ ਅਮਰੀਕੀ ਗਾਇਕਾ ਮੈਰੀ ਮਿਲਬੇਨ (Marry Millben) ਨੇ ਆਪਣੇ ਅਧਿਕਾਰਕ ਟਵਿੱਟਰ ਅਕਾਉਂਟ ’ਤੇ ਰਾਸ਼ਟਰਪਤੀ Joe Biden ਨੂੰ ਭਾਰਤ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਅੱਗੇ ਆ ਕੇ ਮਨੁੱਖੀ ਆਫ਼ਤ ਨਾਲ ਲੜ ਰਹੇ ਭਾਰਤ ਦੀ ਮਦਦ ਕਰੇ।

ਮੈਰੀ ਮਿਲਬੇਨ ਨੇ ਟਵੀਟ ’ਚ ਰਾਸ਼ਟਰਪਤੀ Joe Biden ਨੂੰ ਟੈਗ ਕਰਕੇ ਲਿਖਿਆ, ‘ਵੈਕਸੀਨ ਦੀ ਸਹੂਲਤ ਅਮਰੀਕੀ ਜਨਤਾ ਨੂੰ ਦੇਣ ਲਈ ਧੰਨਵਾਦ । ਹੁਣ ਸਾਨੂੰ ਭਾਰਤ ਦੀ ਸਹਾਇਤਾ ਕਰਨੀ ਚਾਹੀਦੀ ਹੈ। ਅਸੀਂ ਆਪਣੇ ਸਭ ਤੋਂ ਮਜ਼ਬੂਤ ਲੋਕਤੰਤਰਿਕ ਸਹਿਯੋਗੀ ਤੇ ਮਿੱਤਰ ਦੀ ਮਦਦ ਕਿਉਂ ਨਹੀਂ ਕਰ ਰਹੇ? ਸਾਡੇ ਵਿਚੋਂ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਭਾਰਤ ਨਾਲ ਪਿਆਰ ਹੈ ਉਹ ਇਹੋ ਸਵਾਲ ਪੁੱਛ ਰਹੇ ਹਨ। ਪਿਛਲੇ ਸਾਲ ਜਦੋਂ ਆਫ਼ਤ ਆਈ ਸੀ ਉਸ ਸਮੇਂ ਰਾਸ਼ਟਰਪਤੀ ਟਰੰਪ ਨੇ ਭਾਰਤ ਨੂੰ ਵੈਂਟੀਲੇਟਰ ਦੀ ਮਦਦ ਭੇਜੀ ਸੀ। ਮੈਂ ਇਸਦੇ ਲਈ ਬੇਨਤੀ ਕਰਦੀ ਹਾਂ। ਕਿਰਪਾ ਕਰਕੇ ਭਾਰਤ ਦੀ ਮਦਦ ਕਰੋ।’


ਮੈਰੀ ਮਿਲਬੇਨ ਦਾ ਇਹ ਟਵੀਟ ਹੁਣ ਭਾਰਤੀ ਮੀਡੀਆ ਦੀਆਂ ਸੁਰਖੀਆਂ ਬਣ ਚੁੱਕਿਆ ਹੈ। ਭਾਰਤ ਦੇ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਵਿਚ ਮੈਰੀ ਮਿਲਬੇਨ ਦੇ ਇਸ ਟਵੀਟ ਦੇ ਚਰਚੇ ਹੋ ਰਹੇ ਹਨ। ਖ਼ਬਰ ਚੈਨਲਾਂ ਵੱਲੋਂ ਇਸ ਨੂੰ ਪ੍ਰਮੁੱਖਤਾ ਨਾਲ ਨਸ਼ਰ ਕੀਤਾ ਜਾ ਰਿਹਾ ਹੈ ।

ਦੱਸ ਦਈਏ ਕਿ ਸਿਰਫ਼ ਅੱਜ ਹੀ ਨਹੀਂ ਮੈਰੀ ਮਿਲਬੇਨ ਪਿਛਲੇ ਕਈ ਦਿਨਾਂ ਤੋਂ ਭਾਰਤ ਵਿੱਚ ਜਾਰੀ ਕੋਰੋਨਾ ਸੰਕਟ ਦਰਮਿਆਨ ਭਾਰਤ ਅਤੇ ਭਾਰਤ ਦੇ ਲੋਕਾਂ ਦੇ ਭਲੇ ਦੀ ਕਾਮਨਾ ਕਰਦੀ ਆ ਰਹੀ ਹੈ । ਆਪਣੇ ਟਵੀਟਸ ਵਿਚ ਉਹ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਟੈਗ ਕਰਦੀ ਆ ਰਹੀ ਹੈ।

ਦੋ ਦਿਨ ਪਹਿਲਾਂ ਹੀ ਉਨ੍ਹਾਂ ਹਸਪਤਾਲਾਂ ਵਿੱਚ ਆਕਸੀਜਨ ਸਪਲਾਈ ਲਈ ਰਿਲਾਇੰਸ ਗਰੁੱਪ ਵੱਲੋਂ ਦਿੱਤੇ ਯੋਗਦਾਨ ਲਈ ਨੀਤਾ‌ ਅੰਬਾਨੀ ਅਤੇ ਰਿਲਾਇੰਸ ਗਰੁੱਪ ਦਾ ਧੰਨਵਾਦ ਕੀਤਾ ਸੀ । ਇਸ ਤੋਂ ਪਹਿਲਾਂ ਵੀ ਉਹ ਭਾਰਤੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਦੀ ਖੁੱਲੇ ਦਿਲ ਨਾਲ ਪ੍ਰਸ਼ੰਸਾ ਕਰਦੀ ਰਹੀ ਹੈ।

Related News

ਫਾਰਸ ਦੀ ਖਾੜੀ ‘ਚ ਤਣਾਅ ਦੀ ਸਥਿਤੀ, ਅਮਰੀਕੀ ਜੰਗੀ ਬੇੜਿਆਂ ਦੀ ਈਰਾਨ ਦੇ ਜਹਾਜ਼ਾਂ ‘ਤੇ ਫਾਈਰਿੰਗ

Vivek Sharma

ਟਰੰਪ ਨੇ ਆਪਣੀ ਅਧਿਕਾਰਤ ਵੈੱਬਸਾਈਟ 45ਆਫਿਸ.ਕਾਮ ਕੀਤੀ ਲਾਂਚ

Rajneet Kaur

ਓਂਟਾਰੀਓ : 25 ਸਾਲਾ ਵਿਅਕਤੀ ਦੀ ਫ੍ਰੈਂਚ ਨਦੀ ‘ਚ ਕਲਿਫ ਡਾਈਵਿੰਗ ਕਰਦੇ ਸਮੇਂ ਹੋਈ ਮੌਤ

Rajneet Kaur

Leave a Comment