channel punjabi
Canada International News USA

ਅਮਰੀਕੀ ਕਾਂਗਰਸ ਮੈਂਬਰ ਨੇ ਕੈਨੇਡਾ-ਅਮਰੀਕਾ ਸਰਹੱਦ ਖੋਲ੍ਹਣ ਦੀ ਕੀਤੀ ਮੰਗ, ਕੈਨੇਡਾ ਨਹੀਂ ਤਿਆਰ !

ਓਟਾਵਾ/ਵਾਸ਼ਿੰਗਟਨ : ਕੈਨੇਡਾ ਅਤੇ ਅਮਰੀਕਾ ਦੀ ਜ਼ਮੀਨੀ ਸਰਹੱਦ ਨੂੰ ਬੰਦ ਹੋਏ ਇੱਕ ਸਾਲ ਹੋਣ ਵਾਲਾ ਹੈ । ਦੋਹਾਂ ਮੁਲਕਾਂ ਦੇ ਨਾਗਰਿਕ ਜ਼ਮੀਨੀ ਸਰਹੱਦ ਰਾਹੀਂ ਇੱਧਰੋਂ ਉਧਰ ਨਹੀਂ ਆ ਜਾ ਰਹੇ । ਪਿਛਲੇ 12 ਮਹੀਨਿਆਂ ਤੋਂ ਕੈਨੇਡਾ ਅਤੇ ਅਮਰੀਕਾ ਹਰ ਮਹੀਨੇ ਸਰਹੱਦੀ ਪਾਬੰਦੀਆਂ ਅਤੇ ਸਰਹੱਦ ਖੋਲ੍ਹਣ ਸਬੰਧੀ ਰਿਵਿਊ ਕਰਦੇ ਹਨ, ਪਰ ਦੋਹਾਂ ਮੁਲਕਾਂ ਵਿਚ ਕੋਰੋਨਾ ਦੇ ਹਾਲਤ ਗੰਭੀਰ ਹੋਣ ਕਾਰਨ ਕੋਈ ਵੀ ਮੌਜੂਦਾ ਸਮੇਂ ਵਿਚ ਸਰਹੱਦ ਖੋਲ੍ਹਣ ਦੇ ਹੱਕ ਵਿੱਚ ਨਹੀਂ ਹੈ। ਹੁਣ ਜਦੋਂ ਕੈਨੇਡਾ ਤੇ ਅਮਰੀਕਾ ਵਿੱਚ ਵੈਕਸੀਨੇਸ਼ਨ ਦਾ ਕੰਮ ਜ਼ੋਰਾਂ ਉੱਤੇ ਚੱਲ ਰਿਹਾ ਹੈ ਤੇ ਵੈਕਸੀਨ ਦੀ ਸਪਲਾਈ ਵਿੱਚ ਵੀ ਕੋਈ ਵਿਘਨ ਨਹੀਂ ਪੈ ਰਿਹਾ ਤਾਂ ਅਜਿਹੇ ਵਿੱਚ ਅਮਰੀਕਾ ਦੇ ਕੁੱਝ ਸਿਆਸਤਦਾਨਾਂ ਵੱਲੋਂ ਰਾਸ਼ਟਰਪਤੀ Biden ਤੋਂ ਕੈਨੇਡਾ-ਅਮਰੀਕਾ ਸਰਹੱਦ ਖੋਲ੍ਹਣ ਦੀ ਮੰਗ ਕੀਤੀ ਗਈ ਹੈ। ਇਨ੍ਹਾਂ ਸਿਆਸਤਦਾਨਾਂ ਨੇ ਰਾਸ਼ਟਰਪਤੀ ਨੂੰ ਲਿਖੇ ਇੱਕ ਪੱਤਰ ਵਿੱਚ ਮੰਗ ਕੀਤੀ ਹੈ ਕਿ ਇਸ ਸਰਹੱਦ ਨੂੰ ਇਨ੍ਹਾਂ ਗਰਮੀਆਂ ਤੱਕ ਖੋਲ੍ਹਿਆ ਜਾਵੇ।

ਰਾਸ਼ਟਰਪਤੀ Joe Biden ਨੂੰ ਲਿਖੇ ਇਸ ਪੱਤਰ ਵਿੱਚ ਨਿਊ ਯੌਰਕ ਤੋਂ ਰਿਪਬਲਿਕਨ ਬ੍ਰਾਇਨ ਹਿੱਗਿਨਜ਼ ਨੇ ਆਖਿਆ ਕਿ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਰਲ ਕੇ ਕੰਮ ਕਰਨ ਤੇ ਉਨ੍ਹਾਂ ਨੂੰ ਉੱਤਰੀ ਬਾਰਡਰ ਅੰਸ਼ਕ ਤੌਰ ਉੱਤੇ ਮੈਮੋਰੀਅਲ ਡੇਅ ਤੱਕ ਅਤੇ ਪੂਰੀ ਤਰ੍ਹਾਂ ਇਸ ਬਾਰਡਰ ਨੂੰ 4 ਜੁਲਾਈ ਤੱਕ ਖੋਲ੍ਹਣ ਲਈ ਰਾਜ਼ੀ ਕਰਨ।

ਹਿੱਗਿਨਜ਼, ਜੋ ਕਿ ਕਾਂਗਰਸ ਦੇ ਨੌਰਦਰਨ ਬਾਰਡਰ ਕਾਕਸ ਦੇ ਚੇਅਰ ਵੀ ਹਨ, ਨੇ ਇਸ ਪੱਤਰ ਵਿੱਚ ਆਖਿਆ ਕਿ ਮੌਜੂਦਾ ਸਰਹੱਦੀ ਪਾਬੰਦੀਆਂ ਕਾਰਨ ਸਾਡੀ ਕਮਿਊਨਿਟੀ ਦਾ ਤਾਣਾ ਬਾਣਾ ਕਾਫੀ ਟੁੱਟ ਚੁੱਕਿਆ ਹੈ ਤੇ ਇਨ੍ਹਾਂ ਪਾਬੰਦੀਆਂ ਕਾਰਨ ਪਰਿਵਾਰਾਂ, ਵਿਅਕਤੀ ਵਿਸ਼ੇਸ਼ ਤੇ ਕਾਰੋਬਾਰਾਂ ਨੂੰ ਕਾਫੀ ਨੁਕਸਾਨ ਸਹਿਣਾ ਪੈ ਰਿਹਾ ਹੈ ।
ਹਿੱਗਿਨਜ਼ ਨੇ ਲਿਖਿਆ ਕਿ ਇਸ ਤਰ੍ਹਾਂ ਸਰਹੱਦਾਂ ਬੰਦ ਹੋਣ ਨਾਲ ਰੀਜਨ ਨੂੰ ਆਰਥਿਕ ਤੇ ਸਮਾਜਕ ਨੁਕਸਾਨ ਝੱਲਣਾ ਪੈ ਰਿਹਾ ਹੈ। ਸਾਨੂੰ ਹੁਣ ਸਰਹੱਦਾਂ ਨੂੰ ਖੋਲ੍ਹਣ ਬਾਰੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਤੇ ਇਨ੍ਹਾਂ ਕੋਸਿ਼ਸ਼ਾਂ ਨੂੰ ਅਮਲੀ ਰੂਪ ਦੇਣਾ ਚਾਹੀਦਾ ਹੈ।

ਇਹ ਬੇਨਤੀ ਪਿਛਲੇ ਹਫਤੇ Biden ਵੱਲੋਂ ਕੀਤੇ ਉਸ ਐਲਾਨ ਤੋਂ ਬਾਅਦ ਆਈ ਜਿਸ ਵਿੱਚ ਰਾਸ਼ਟਰਪਤੀ ਨੇ ਆਖਿਆ ਸੀ ਕਿ ਹਰੇਕ ਅਮੈਰੀਕਨ, ਜੋ ਕੋਵਿਡ-19 ਵੈਕਸੀਨ ਲਵਾਉਣੀ ਚਾਹੁੰਦਾ ਹੈ ਉਸ ਨੂੰ ਮਈ ਦੇ ਅੰਤ ਤੱਕ ਇਸ ਵੈਕਸੀਨ ਦਾ ਸ਼ੌਟ ਮਿਲ ਜਾਵੇਗਾ।

ਹਿੱਗਿਨਜ਼ ਨੇ ਆਖਿਆ ਕਿ ਕਈ ਵਾਰੀ ਤੁਹਾਨੂੰ ਜ਼ੋਰ ਲਾਉਣਾ ਪੈਂਦਾ ਹੈ ਤੇ ਕਈ ਤਰਜੀਹਾਂ ਸਾਹਮਣੇ ਹੁੰਦੀਆਂ ਹਨ। ਉਨ੍ਹਾਂ ਆਖਿਆ ਕਿ ਉਹ ਚਾਹੁੰਦੇ ਹਨ ਕਿ ਅਮਰੀਕੀ ਪ੍ਰਸ਼ਾਸਨ ਸਰਹੱਦਾਂ ਨੂੰ ਖੋਲ੍ਹਣ ਦੇ ਕੰਮ ਨੂੰ ਪਹਿਲ ਦੇਵੇ। ਹਿੱਗਿਨਜ਼ ਨੇ ਜਨਵਰੀ ਵਿੱਚ ਵੀ ਕਾਂਗਰਸ ਦੇ 23 ਹੋਰਨਾਂ ਮੈਂਬਰਾਂ ਨਾਲ ਇੱਕ ਪੱਤਰ ਉੱਤੇ ਦਸਤਖ਼ਤ ਕੀਤੇ ਸਨ ਤੇ ਉਸ ਪੱਤਰ ਰਾਹੀਂ ਇਹੋ ਮੰਗ ਕੀਤੀ ਸੀ ਕਿ Biden ਪ੍ਰਸ਼ਾਸਨ ਨੂੰ ਕੈਨੇਡਾ-ਯੂਐਸ ਬਾਰਡਰ ਨੂੰ ਗੈਰ ਜ਼ਰੂਰੀ ਟਰੈਵਲ ਲਈ ਖੋਲ੍ਹਣ ਦੀ ਯੋਜਨਾ ਤਿਆਰ ਕਰਨੀ ਚਾਹੀਦੀ ਹੈ।

ਉਧਰ ਕੈਨੇਡਾ ਦਾ ਕਹਿਣਾ ਹੈ ਕਿ ਅਜਿਹਾ ਕਰਨਾ ਜਲਦਬਾਜ਼ੀ ਹੋਵੇਗੀ। ਪ੍ਰਧਾਨ ਮੰਤਰੀ ਦੇ ਆਫਿਸ ਵਿੱਚ ਕੰਮ ਕਰਨ ਵਾਲੇ ਇੱਕ ਉੱਘੇ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਵੀ ਉਮੀਦ ਦੀ ਕਿਰਨ ਨਜ਼ਰ ਆ ਰਹੀ ਹੈ ਪਰ ਅਸੀਂ ਅਜੇ ਸਰਹੱਦ ਖੋਲ੍ਹਣ ਦੇ ਫੈਸਲੇ ਨੂੰ ਅਮਲੀ ਰੂਪ ਨਹੀਂ ਦੇਣਾ ਚਾਹੁੰਦੇ । ਫ਼ਿਲਹਾਲ ਕੈਨੇਡਾ ਕੋਰੋਨਾ ਦਾ ਪੱਕਾ ਇਲਾਜ ਹੋਣ ਤਕ ਸਰਹੱਦ ਖੋਲ੍ਹਣ ਦੇ ਪੱਖ ਵਿੱਚ ਨਜ਼ਰ ਨਹੀਂ ਆ ਰਿਹਾ।

Related News

ਕੈਨੇਡਾ ਦੇ ਪਹਿਲੇ ਬਲੈਕ ਨੈਸ਼ਨਲ ਨਿਊਜ਼ ਐਂਕਰ George Elroy Boyd ਦਾ 68 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

Rajneet Kaur

ਨੌਰਥ ਯਾਰਕ ਇਕ ਘਰ ‘ਚ ਲੱਗੀ ਅੱਗ, 1 ਗੰਭੀਰ

Rajneet Kaur

ਪ੍ਰਿੰਸ ਫਿਲਿਪ ਦਾ ਅੱਜ ਹੋਵੇਗਾ ਅੰਤਿਮ ਸੰਸਕਾਰ

Rajneet Kaur

Leave a Comment