channel punjabi
International News USA

ਅਮਰੀਕਾ ਸੈਨੇਟ ਨੇ ਕੋਰੋਨਾ ਵਾਇਰਸ ਦੀ ਮਾਰ ਤੋਂ ਉਭਰਨ ਲਈ 1.9 ਖਰਬ ਡਾਲਰ ਦੇ ਰਾਹਤ ਪੈਕੇਜ ਨੂੰ ਦਿੱਤੀ ਮਨਜ਼ੂਰੀ, ਹੁਣ ਪ੍ਰਤਿਨਿਧੀ ਸਭਾ ਕੋਲ ਜਾਵੇਗਾ ਬਿੱਲ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ Joe Biden ਆਪਣੇ ਇੱਕ ਹੋਰ ਫੈਸਲੇ ‘ਤੇ ਸਦਨ ਦੀ ਮੋਹਰ ਲਗਵਾਉਣ ਵਿੱਚ ਕਾਮਯਾਬ ਹੋ ਗਏ ਹਨ। ਅਮਰੀਕਾ ਸੈਨੇਟ ਨੇ ਕੋਰੋਨਾ ਵਾਇਰਸ ਦੀ ਮਾਰ ਤੋਂ ਉਭਰਨ ਲਈ ਸ਼ਨਿਚਰਵਾਰ ਨੂੰ 1.9 ਖਰਬ ਡਾਲਰ ਦੇ ਰਾਹਤ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ। ਦੋਵਾਂ ਸਦਨਾਂ ਤੋਂ ਬਿੱਲ ਪਾਸ ਕੀਤੇ ਜਾਣ ਨੂੰ ਰਾਸ਼ਟਰਪਤੀ Joe Biden ਅਤੇ ਉਨ੍ਹਾਂ ਦੇ ਡੈਮੋਕ੍ਰੇਟਿਕ ਸਹਿਯੋਗੀਆਂ ਦੀ ਜਿੱਤ ਮੰਨਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ Biden ਮਹਾਮਾਰੀ ਨਾਲ ਨਜਿੱਠਣ ਤੇ ਆਰਥਿਕ ਮੰਦੀ ‘ਚੋਂ ਦੇਸ਼ ਨੂੰ ਬਾਹਰ ਕੱਢਣ ਲਈ ਇਸ ਬਿੱਲ ਨੂੰ ਅਹਿਮ ਦੱਸਦੇ ਰਹੇ ਹਨ। ਇਸ ਬਿੱਲ ‘ਚ ਜ਼ਿਆਦਾਤਰ ਅਮਰੀਕੀ ਨਾਗਰਿਕਾਂ ਨੂੰ ਸਿੱਧੇ 1400 ਡਾਲਰ ਦਾ ਭੁਗਤਾਨ ਕਰਨ ਤੇ ਐਮਰਜੈਂਸੀ ਬੇਰੁਜ਼ਗਾਰੀ ਲਾਭ ਦਿੱਤੇ ਜਾਣ ਦਾ ਪ੍ਰਬੰਧ ਹੈ।

ਅਮਰੀਕੀ ਰਾਸ਼ਟਰਪਤੀ Joe Biden ਨੇ ਸੈਨੇਟ ਵੱਲੋਂ ਇਸ ਬਿੱਲ ਨੂੰ ਪਾਸ ਕਰਨ ਤੇ ਧੰਨਵਾਦ ਅਤੇ ਕਿਹਾ ਕਿ ਇਸ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਵੇਗਾ।

ਅਮਰੀਕਾ ਦੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਇਸ ਬਿਲ ਨੂੰ ਸਾਰੇ ਅਮਰੀਕਾ ਵਾਸੀਆਂ ਲਈ ਲਾਹੇਬੰਦ ਕਰਾਰ ਦਿੱਤਾ

ਸੈਨੇਟ ਨੇ 49 ਦੇ ਮੁਕਾਬਲੇ 50 ਵੋਟਾਂ ਨਾਲ ਇਸ ਬਿੱਲ ਨੂੰ ਮਨਜ਼ੂਰੀ ਦਿੱਤੀ। ਰਿਪਬਲਿਕਨ ਪਾਰਟੀ ਦੇ ਮੈਂਬਰ ਡੈਨ ਸੁਲਿਵਨ ਵੋਟਿੰਗ ‘ਚ ਹਿੱਸਾ ਨਹੀਂ ਲੈ ਸਕੇ ਕਿਉਂਕਿ ਉਨ੍ਹਾਂ ਆਪਣੇ ਸਹੁਰੇ ਦੇ ਅੰਤਿਮ ਸੰਸਕਾਰ ‘ਚ ਸ਼ਾਮਲ ਹੋਣਾ ਸੀ। ਸੈਨੇਟ ‘ਚ ਸ਼ੁੱਕਰਵਾਰ ਰਾਤ ਵੀ ਸੋਧ ਪੇਸ਼ ਹੋਏ, ਜਿਨ੍ਹਾਂ ‘ਚੋਂ ਜ਼ਿਆਦਾਤਰ ਸੋਧਾਂ ਰਿਪਬਲਿਕਨ ਪਾਰਟੀ ਨੇ ਪੇਸ਼ ਕੀਤੇ ਤੇ ਸਾਰੀਆਂ ਸੋਧਾਂ ਖ਼ਾਰਜ ਕਰ ਦਿੱਤੀਆਂ। ਰਾਤ ਭਰ ਜਾਗਦੇ ਰਹਿਣ ਤੋਂ ਬਾਅਦ ਸੈਨੇਟ ਨੇ ਸ਼ਨਿਚਰਵਾਰ ਦੁਪਹਿਰ ਬਿੱਲ ਨੂੰ ਮਨਜ਼ੂਰੀ ਦਿੱਤੀ। ਹੁਣ ਇਸ ਬਿੱਲ ਨੂੁੰ ਅਗਲੇ ਹਫ਼ਤੇ ਮਨਜ਼ੂਰੀ ਲਈ ਪ੍ਰਤੀਨਿਧੀ ਸਭਾ ਕੋਲ ਭੇਜਿਆ ਜਾਵੇਗਾ ਜਿਸ ਤੋਂ ਬਾਅਦ ਰਾਸ਼ਟਰਪਤੀ Joe Biden ਕੋਲ ਉਨ੍ਹਾਂ ਦੇ ਦਸਤਖ਼ਤ ਲਈ ਭੇਜਿਆ ਜਾਵੇਗਾ।

ਦੱਸਣਯੋਗ ਹੈ ਕਿ ਸੈਨੇਟ ‘ਚ ਰਿਪਬਲਿਕਨ ਪਾਰਟੀ ਤੇ ਡੈਮੋਕ੍ਰੇਟਿਕ ਪਾਰਟੀ ਦੇ 50-50 ਮੈਂਬਰ ਹਨ ਤੇ ਕਿਸੇ ਬਿੱਲ ਦੇ ਪੱਖ ਜਾਂ ਵਿਰੋਧ ‘ਚ ਬਰਾਬਰ ਵੋਟਾਂ ਪੈਣ ‘ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਕੋਲ ਫ਼ੈਸਲਾਕੁੰਨ ਵੋਟ ਦੇਣ ਦਾ ਅਧਿਕਾਰ ਹੈ। ਅਜਿਹੇ ‘ਚ ਇਸ ਬਿੱਲ ਨੂੰ ਪਾਸ ਕਰਵਾਉਣਾ Joe Biden ਤੇ ਡੈਮੋਕ੍ਰੇਟਿਕ ਪਾਰਟੀ ਲਈ ਇਕ ਅਹਿਮ ਰਾਜਨੀਤਿਕ ਪ੍ਰਾਪਤੀ ਵੀ ਹੈ। ਪ੍ਰਤੀਨਿਧੀ ਸਭਾ ‘ਚ ਡੈਮੋਕ੍ਰੇਟਿਕ ਪਾਰਟੀ ਕੋਲ 10 ਮੈਂਬਰਾਂ ਦੀ ਮਾਮੂਲੀ ਲੀਡ ਹੈ। ਇਸ ਬਿੱਲ ਨੂੰ ਪਾਸ ਕਰਵਾਉਣ ਰਾਸ਼ਟਰਪਤੀ ਦੀ ਸਭ ਤੋਂ ਵੱਡੀ ਸ਼ੁਰੂਆਤੀ ਪਹਿਲ ਹੈ। ਇਸ ਬਿੱਲ ਤਹਿਤ ਪੂਰੇ ਅਮਰੀਕੀ ਅਰਥਚਾਰੇ ਦਾ ਲਗਪਗ 10ਵਾਂ ਹਿੱਸਾ ਕੋਰੋਨਾ ਵਾਇਰਸ ਨਾਲ ਨਜਿੱਠਣ ਤੇ ਸੁਸਤ ਅਰਥਚਾਰੇ ਨੂੰ ਰਫ਼ਤਾਰ ਦੇਣ ‘ਤੇ ਖਰਚ ਕੀਤੇ ਜਾਣ ਦੀ ਵਿਵਸਥਾ ਹੈ।

Related News

ਕੋਵਿਡ-19 ਦੇ ਇਲਾਜ ਲਈ ਹੈਲਥ ਕੈਨੇਡਾ ਨੇ ਐਲੀ ਲਿਲੀ ਐਂਡ ਕੰਪਨੀ ਦੀ ਐਂਟੀਬੌਡੀ ਥੈਰੇਪੀ ਦੀ ਐਮਰਜੰਸੀ ਵਰਤੋਂ ਲਈ ਦਿੱਤੀ ਇਜਾਜ਼ਤ

Rajneet Kaur

ਕੈਨੇਡਾ ਵਿੱਚ ਟਰੰਪ ਸਮਰਥਕ ਵਲੋਂ ਮੀਡੀਆ ਕਰਮੀਆਂ ਨਾਲ ਬਦਸਲੂਕੀ, ਚੁਫ਼ੇਰਿਓਂ ਹੋ ਰਹੀ ਨਿੰਦਾ

Vivek Sharma

ਚੋਣ ਜਿੱਤਿਆ ਤਾਂ ਭਾਰਤ ਨਾਲ ਸਬੰਧਾਂ ਨੂੰ ਹੋਰ ਸੁਧਾਰਾਂਗੇ : ਜੋ ਬਿਡੇਨ

Vivek Sharma

Leave a Comment